Ambrane ਨੇ ਘੱਟ ਕੀਮਤ ''ਚ ਲਾਂਚ ਕੀਤਾ 13,000 mAh ਬੈਟਰੀ ਵਾਲਾ ਪਾਵਰ ਬੈਂਕ
Friday, Jun 17, 2016 - 02:46 PM (IST)

ਜਲੰਧਰ— ਮੋਬਾਇਲ ਅਸੈਸਰੀ ਮੇਕਰ Ambrane ਨੇ 13,000 ਐੱਮ.ਏ.ਐੱਚ. ਦੀ ਬੈਟਰੀ ਵਾਲਾ ਪਾਵਰ ਬੈਂਕ ਲਾਂਚ ਕੀਤਾ ਹੈ। Ambrane P1310 ''ਚ ਦੋ ਯੂ.ਐੱਸ.ਬੀ., ਵਨ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਸ ਨੂੰ ਚਾਰਜ ਹੋਣ ''ਚ 3.5 ਘੰਟਿਆਂ ਦਾ ਸਮਾਂ ਲੱਗਦਾ ਹੈ।
ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ 2,500 ਐੱਮ.ਏ.ਐੱਚ. ਦੀ ਬੈਟਰੀ ਵਾਲਾ ਸਮਾਰਟਫੋਨ ਹੈ ਤਾਂ ਤੁਸੀਂ ਉਸ ਨੂੰ ਕਰੀਬ 4 ਵਾਰ ਚਾਰਜ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ 300 ਤੋਂ 500 ਵਾਰ ਚਰਾਜ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਪੀ1310 ''ਚ ਸੈਮਸੰਗ ਦੀ ਬਣੀ ਲਿਥੀਅਮ ਅਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ।