ਕਪੜੇ ਪਾਉਣ ਨੂੰ ਲੈ ਕੇ ਉਲਝਣ ''ਚ ਰਹਿੰਦੇ ਹੋ ਤਾਂ ਇਹ ਡਿਵਾਇਸ ਕਰੇਗੀ ਤੁਹਾਡੀ ਪਰੇਸ਼ਾਨੀ ਦਾ ਹੱਲ

Thursday, Apr 27, 2017 - 02:08 PM (IST)

ਕਪੜੇ ਪਾਉਣ ਨੂੰ ਲੈ ਕੇ ਉਲਝਣ ''ਚ ਰਹਿੰਦੇ ਹੋ ਤਾਂ ਇਹ ਡਿਵਾਇਸ ਕਰੇਗੀ ਤੁਹਾਡੀ ਪਰੇਸ਼ਾਨੀ ਦਾ ਹੱਲ
ਜਲੰਧਰ- ਕੀ ਤੁਸੀਂ ਵੀ ਕਪੜਿਆਂ ਨੂੰ ਲੈ ਕੇ ਉਲਝਣ ''ਚ ਰਹਿੰਦੇ ਹੋ? ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸ ਮੌਕੇ ''ਤੇ ਕੀ ਪਾਉਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ''ਤੇ ਕਿਹੜਾ ਕਪੜਾ ਜ਼ਿਆਦਾ ਫੱਬਦਾ ਹੈ। ਖਾਸਕਰ ਲੜਕੀਆਂ ਦੀ ਤਾਂ ਇਹ ਆਮ ਸਮੱਸਿਆ ਹੈ। 
ਤੁਹਾਡੀ ਇਸੇ ਪਰੇਸ਼ਾਨੀ ਨੂੰ ਧਿਆਨ ''ਚ ਰੱਖਦੇ ਹੋਏ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਨੇ ਇਕ ਨਵੀਂ ਸਰਵਿਸ ਪੇਸ਼ ਕੀਤੀ ਹੈ ਜਿਸ ਤਹਿਤ ਤੁਹਾਨੂੰ ਕੀ ਪਾਉਣਾ ਚਾਹੀਦਾ ਹੈ, ਇਸ ਦੀ ਸਲਾਹ ਦਿੱਤੀ ਜਾਵੇਗੀ। ਐਮਾਜ਼ਾਨ ਨੇ ਇਕ ਨਵਾਂ ਡਿਵਾਇਸ ਲਾਂਚ ਕੀਤਾ ਹੈ ਜਿਸ ਦਾ ਨਾਂ Echo Look ਹੈ। ਇਸ ਡਿਵਾਇਸ ''ਚ ਇਕ ਕੈਮਰਾ ਲੱਗਾ ਹੈ ਜੋ ਤੁਹਾਡੀ ਤਸਵੀਰ ਲੈ ਸਕਦਾ ਹੈ। ਨਾਲ ਹੀ ਤੁਹਾਡੇ ਕਹਿਣ ''ਤੇ ਤੁਹਾਡੀ ਵੀਡੀਓ ਵੀ ਤਿਆਰ ਕਰ ਸਕਦਾ ਹੈ। 
ਇਸ ਦੇ ਨਾਲ ਸਟਾਈਲ ਚੈੱਕ ਸਰਵਿਸ ਵੀ ਪੇਸ਼ ਕੀਤੀ ਗਈ ਹੈ ਜਿਸ ਵਿਚ ਤੁਹਾਨੂੰ ਆਪਣੀਆਂ ਦੋ ਫੁੱਲ ਲੈਂਥ ਤਸਵੀਰਾਂ ਪਾਉਣੀਆਂ ਹੋਣਗੀਆਂ ਜੋ Echo Look ਤੋਂ ਲਈਆਂ ਗਈਆਂ ਹੋਣ। ਇਸ ਤੋਂ ਬਾਅਦ ਫੈਸ਼ਨ ਸਪੈਸ਼ਲਿਸਟ ਦੀ ਮਦਦ ਨਾਲ ਤੁਹਾਨੂੰ ਫੈਸ਼ਨ ਟ੍ਰੈਂਡ ਦੇ ਹਿਸਾਬ ਨਾਲ ਬਿਹਤਰ ਆਊਟਫਿਟ ਬਾਰੇ ਦੱਸਿਆ ਜਾਵੇਗਾ, ਜਿਸ ਨਾਲ ਤੁਸੀਂ ਫੈਸਲਾ ਲੈ ਸਕੋਗੇ ਕਿ ਤੁਸੀਂ ਕੀ ਪਾਉਣਾ ਹੈ। ਅਲੈਕਸਾ ਡਿਵਾਇਸ ''ਚ ਆਉਣ ਵਾਲੇ ਇਸ Echo Look ਕੈਮਰੇ ਦੀ ਵਰਤੋਂ ਘਰ ਦੀ ਰੱਖਵਾਲੀ ਅਤੇ ਵੀਡੀਓ ਕਾਨਫਰੈਂਸਿੰਗ ਵਰਗੀਆਂ ਕਈ ਜ਼ਰੂਰੀ ਚੀਜ਼ਾਂ ਲਈ ਵੀ ਕੀਤੀ ਜਾ ਸਕੇਗੀ। ਇਸ ਮਲਟੀਟਾਸਕਿੰਗ ਡਿਵਾਇਸ ਦੀ ਕੀਮਤ ਕਰੀਬ 13 ਹਜ਼ਾਰ ਰੁਪਏ ਹੈ।

Related News