ਜਲਦ ਹੀ ਮਹਿੰਗੀ ਹੋ ਜਾਵੇਗੀ ਐਮਾਜ਼ੋਨ ਦੀ ਪ੍ਰਾਈਮ ਮੈਂਬਰਸ਼ਿਪ, ਇੰਨੇ ਰੁਪਏ ’ਚ ਪਵੇਗਾ ਸਾਲ ਦਾ ਪਲਾਨ

10/21/2021 1:09:02 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਮਾਜ਼ੋਨ ਦੀ ਪ੍ਰਾਈਮ ਮੈਂਬਰਸ਼ਿਪ ਲੈਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਐਮਾਜ਼ੋਨ ਦੀ ਪ੍ਰਾਈਮ ਮੈਂਬਰਸ਼ਿਪ ਸਰਵਿਸ ਜਲਦ ਹੀ ਮਹਿੰਗੀ ਹੋਣ ਵਾਲੀ ਹੈ। ਅਜੇ ਐਮਾਜ਼ੋਨ ਪ੍ਰਾਈਮ ਦੀ ਇਕ ਸਾਲ ਦੀ ਮੈਂਬਰਸ਼ਿਪ ਤੁਹਾਨੂੰ 999 ਰੁਪਏ ’ਚ ਮਿਲਦੀ ਹੈ ਜੋ ਕਿ ਜਲਦ ਹੀ 1,499 ਰੁਪਏ ਦੀ ਹੋਣ ਵਾਲੀ ਹੈ। 

ਕੰਪਨੀ ਨੇ ਆਪਣੀ ਐਪ ’ਚ ਇਕ ਸਲਾਈਡਰ ਜਾਰੀ ਕੀਤਾ ਹੈ ਜਿਸ ਰਾਹੀਂ ਦੱਸਿਆ ਗਿਆ ਹੈ ਕਿ 999 ਰੁਪਏ ’ਚ ਇਕ ਸਾਲ ਲਈ ਪ੍ਰਾਈਮ ਸਬਸਕ੍ਰਿਪਸ਼ਨ ਲੈਣ ਦਾ ਤੁਹਾਡੇ ਕੋਲ ਆਖਰੀ ਮੌਕਾ ਹੈ। ਜਲਦ ਹੀ ਇਸ ਦੀ ਕੀਮਤ 1,499 ਰੁਪਏ ਹੋਣ ਵਾਲੀ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਨੂੰ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਪਲਾਨ ’ਚ ਐਮਾਜ਼ੋਨ ਪ੍ਰਾਈਮ ਲਾਈਨਅਪ ਵਿਕਰੀ ਦੇ ਨਾਲ-ਨਾਲ ਪ੍ਰਾਈਮ ਵੀਡੀਓ, ਐਮਾਜ਼ੋਨ ਮਿਊਜ਼ਿਕ, ਪ੍ਰਾਈਮ ਰੀਡਿੰਗ ਅਤੇ ਪ੍ਰਾਈਮ ਗੇਮਿੰਗ ਵਰਗੇ ਫਾਇਦੇ ਮਿਲਦੇ ਹਨ। 


Rakesh

Content Editor

Related News