ਰੱਖੜੀ ਸਪੈਸ਼ਲ: ਐਮੇਜ਼ਾਨ ਨੇ ਲਾਂਚ ਕੀਤਾ ਰੱਖੜੀ ਸਟੋਰ, ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ ਛੋਟ

Wednesday, Aug 18, 2021 - 05:30 PM (IST)

ਰੱਖੜੀ ਸਪੈਸ਼ਲ: ਐਮੇਜ਼ਾਨ ਨੇ ਲਾਂਚ ਕੀਤਾ ਰੱਖੜੀ ਸਟੋਰ, ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ ਛੋਟ

ਗੈਜੇਟ ਡੈਸਕ– ਐਮੇਜ਼ਾਨ ਇੰਡੀਆ ਨੇ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਰੱਖੜੀ ਸਟੋਰ ਨੂੰ ਲਾਂਚ ਕੀਤਾ ਹੈ। ਇਸ ਸਟੋਰ ਦੀ ਖਾਸੀਅਤ ਹੈ ਕਿ ਇਸ ਨੂੰ ਰੱਖੜੀ ਅਤੇ ਫੈਸ਼ਨ, ਬਿਊਟੀ, ਸਮਾਰਟਫੋਨ, ਟੀ.ਵੀ., ਹੋਮ ਡੈਕੋਰ, ਕਿਚਨ ਅਪਲਾਇੰਸਿਸ,ਚਾਕਲੇਟਸ, ਅਸੈਸਰੀਜ਼, ਪਰਸਨਲਾਈਜ਼ਡ ਗਿਫਟ ਕਾਰਡਸ ਅਤੇ ਹੋਰ ਪ੍ਰੋਡਕਟਸ ਲਈ ਹੀ ਡਿਜ਼ਾਇਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਸ ਸਟੋਰ ’ਤੇ ਗਾਹਕਾਂ ਨੂੰ ਰੈੱਡਮੀ ਨੋਟ 10 ਪ੍ਰੋ ਮੈਕਸ ਅਤੇ ਵਨਪਲੱਸ ਨੋਰਡ ਐੱਸ.ਈ. 5ਜੀ ’ਤੇ ਕਈ ਆਫਰ ਦਿੱਤੇ ਜਾਣਗੇ। ਇਸ ਸਟੋਰ ਰਾਹੀਂ ਗਾਹਕ ਪਰਸਨਲਾਈਜ਼ਡ ਹੈਂਪਰਸ ਅਤੇ ਕੰਬੋ, ਪਾਰੰਪਰਿਕ ਅਤੇ ਡਿਜ਼ਾਇਨਰਜ਼ ਰੱਖੜੀਆਂ, ਗਿਫਟ ਕਾਰਡ, ਕੈਮਰਾ, ਸਮਾਰਟਫੋਨ, ਫੁਟਵਿਅਰ, ਗਰੂਮਿੰਗ ਪ੍ਰੋਡਕਟਸ, ਹੈਂਡ ਬੈਗਸ, ਅਪੈਰਲ, ਮਿਊਜ਼ਿਕਲ ਇੰਸਟਰੂਮੈਂਟਸ, ਖਿਡੌਣੇ ਅਤੇ ਬੋਰਡ ਗੇਮਾਂ ਅਤੇ ਚਾਕਲੇਟਸ ਖਰੀਦ ਸਕਦੇ ਹਨ। 

ਖਾਸ ਗੱਲ ਇਹ ਹੈ ਕਿ ਐਮੇਜ਼ਾਨ ਦੇ ਇਸ ਸਟੋਰ ਤੋਂ ਰੋਲੀ/ਚੋਲ ਦੇ ਨਾਲ ਇਕ ਰੱਖੜੀ ਵੀ ਖਰੀਦੀ ਜਾ ਸਕਦੀ ਹੈ। ਗਾਹਕ ਐਮੇਜ਼ਾਨ ਸ਼ਾਪਿੰਗ ਐਪ (ਸਿਰਫ ਐਂਡਰਾਇਡ) ’ਤੇ ਅਲੈਕਸਾ ਰਾਹੀਂ ਬੋਲ ਕੇ ਵੀ ‘ਰੱਖੜੀ ਸਟੋਰ’ ਤਕ ਜਾ ਸਕਦੇ ਹਨ। ਇਸ ਸਟੋਰ ਤੋਂ ਵਨਪਲੱਸ ਨੋਰਡ ਸੀ.ਈ. 5ਜੀ ਦੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਨੂੰ ਖਰੀਦਣ ’ਤੇ ਤੁਹਾਨੂੰ HDFC ਬੈਂਕ ਦੇ ਕਾਰਡ ਤੋਂ ਪੇਮੈਂਟ ਕਰਨ ’ਤੇ 1,000 ਰੁਪਏ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੋਨ ’ਤੇ ਨੋ ਕਾਸਟ ਈ.ਐੱਮ.ਆਈ. ਦੀ ਆਪਸ਼ਨ ਵੀ ਮਿਲੇਗੀ। 


author

Rakesh

Content Editor

Related News