ਐਮਾਜ਼ਾਨ ਨੇ ਭਾਰਤ ’ਚ ਪ੍ਰਾਈਮ ਵੀਡੀਓ ਚੈਨਲਸ ਦਾ ਕੀਤਾ ਐਲਾਨ, ਮਿਲਣਗੇ 8 OTT ਐਪਸ

Friday, Sep 24, 2021 - 06:18 PM (IST)

ਐਮਾਜ਼ਾਨ ਨੇ ਭਾਰਤ ’ਚ ਪ੍ਰਾਈਮ ਵੀਡੀਓ ਚੈਨਲਸ ਦਾ ਕੀਤਾ ਐਲਾਨ, ਮਿਲਣਗੇ 8 OTT ਐਪਸ

ਗੈਜੇਟ ਡੈਸਕ– ਐਮੇਜ਼ਾਨ ਨੇ ਸ਼ੁੱਕਰਵਾਰ ਨੂੰ ਪ੍ਰਾਈਮ ਵੀਡੀਓ ਚੈਨਲਸ ਦਾ ਐਲਾਨ ਕੀਤਾ ਹੈ। ਇਸ ਤਹਿਤ ਐਮਾਜ਼ਾਨ ਭਾਰਤ ’ਚ ਡਿਸਕਵਰੀ, ਲਾਇੰਸਗੇਟ ਪਲੇਅ ਅਤੇ ਇਰੋਜ਼ ਨਾਓ ਵਰਗੇ ਮੰਚਾਂ ਨੂੰ ਇਕ ਥਾਂ ਲਿਆਏਗੀ। ਭਾਰਤ ਪ੍ਰਾਈਮ ਵੀਡੀਓ ਚੈਨਲਸ ਪੇਸ਼ ਕਰਨ ਵਾਲਾ 12ਵਾਂ ਦੇਸ਼ ਹੈ। ਇਕ ਬਿਆਨ ’ਚ ਦੱਸਿਆ ਗਿਆ ਕਿ ਇਕ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹੋਏ ਪ੍ਰਾਈਮ ਵੀਡੀਓ ਚੈਨਲਸ ਪ੍ਰਾਈਮ ਮੈਂਬਰਾਂ ਨੂੰ (ਓਵਰ ਦਿ ਟਾਪ) ਸੇਵਾਵਾਂ ਦੀ ਐਡ ਆਨ ਸਬਸਕ੍ਰਿਪਸ਼ਨ ਦੇ ਆਪਸ਼ਨ ਦੀ ਮਨਜ਼ੂਰੀ ਦੇਵੇਗਾ ਅਤੇ ਭਾਰਤ ’ਚ ਐਮਾਜ਼ਾਨ ਪ੍ਰਾਈਮ ਵੀਡੀਓ ਐਪ ਅਤੇ ਵੈੱਬਸਾਈਟ ’ਤੇ ਉਨ੍ਹਾਂ ਦੇ ਕੰਟੈਂਟ (ਸਾਮੱਗਰੀਆਂ) ਦਾ ਪ੍ਰਸਾਰਣ ਕਰੇਗਾ। 

ਐਮਾਜ਼ਾਨ ਵਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਲਾਂਚ ਦੇ ਸਮੇਂ ਪ੍ਰਾਈਮ ਵੀਡੀਓ ਚੈਨਲ ਪ੍ਰਾਈਮ ਮੈਂਬਰਾਂ ਨੂੰ ਡਿਸਕਵਰੀ+, ਲਾਇੰਸਗੇਟ ਪਲੇਅ, ਇਰੋਜ਼ ਨਾਓ ਮੁਬੀ, ਹੋਈਚੋਈ, ਮਨੋਰਮਾ ਮੈਕਸ, ਡਾਕਿਊਬੇ ਅਤੇ ਸ਼ਾਰਟਸ ਟੀ.ਵੀ. ਦੀਆਂ ਸੇਵਾਵਾਂ ਦੇਵੇਗਾ। ਗਾਹਕਾਂ ਨੂੰ ਸਿਰਫ ਉਨ੍ਹਾਂ ਹੀ ਸੇਵਾਵਾਂ ਲਈ ਭੁਗਤਾਨ ਕਰਨਾ ਪਵੇਗਾ, ਜਿਨ੍ਹਾਂ ਨੂੰ ਉਹ ਚੁਣਨਗੇ। ਐਮਾਜ਼ਾਨ ਪ੍ਰਾਈਮ ਵੀਡੀਓ ਦੇ ਅਧਿਕਾਰੀ ਗੌਰਵ ਗਾਂਧੀ ਨੇ ਕਿਹਾ ਕਿ ਕੰਪਨੀ ਨੇ ਹਮੇਸ਼ਾ ਆਪਣੇ ਗਾਹਕਾਂ ਲਈ ਪਹੁੰਚ, ਅਨੁਭਵ ਅਤੇ ਚੋਣ ’ਚ ਸੁਧਾਰ ਲਿਆਉਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਐਮਾਜ਼ਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਤੋਂ ਪਹਿਲਾਂ ਇਹ ਸੇਵਾ 11 ਦੇਸ਼ਾਂ ’ਚ ਸ਼ੁਰੂ ਕੀਤੀ ਗਈ ਹੈ ਜੋ ਕਿ ਸਫਲ ਰਹੀ। 


author

Rakesh

Content Editor

Related News