ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਲਈ ਵੱਡੀ ਖ਼ਬਰ, ਸ਼ੁਰੂ ਹੋਣ ਜਾ ਰਹੀ ਹੈ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ
Monday, Sep 14, 2020 - 01:00 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਨਾ ਕਾਫੀ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਵੱਡੇ ਖ਼ਬਰ ਹੈ। 29 ਸਤੰਬਰ ਤੋਂ ਐਮਾਜ਼ੋਨ ਗ੍ਰੇਟ ਇੰਡੀਅਨ ਫੇਸਟਿਵਲ ਸੇਲ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 4 ਅਕਤੂਬਰ ਤਕ ਚੱਲੇਗੀ। ਇਸ ਸੇਲ ’ਚ ਗਾਹਕਾਂ ਨੂੰ ਕੈਸ਼ਬੈਕ, ਨੋ-ਕਾਸਟ ਈ.ਐੱਮ.ਆਈ. ਅਤੇ ਕ੍ਰੈਡਿਟ-ਡੈਬਿਟ ਕਾਰਡ ਰਾਹੀਂ ਖ਼ਰੀਦਾਰੀ ਕਰਨ ’ਤੇ ਆਫਰ ਦਿੱਤੇ ਜਾਣਗੇ। ਸੇਲ ਦੌਰਾਨ ਤੁਸੀਂ ਮੋਬਾਇਲ, ਲੈਪਟਾਪ ਅਤੇ ਵੱਡੇ ਅਪਲਾਇੰਸਿਜ਼ ਸਮੇਤ ਕਈ ਕੈਟਾਗਰੀ ਦੇ ਪ੍ਰੋਡਕਟਸ ਛੋਟ ਨਾਲ ਖ਼ਰੀਦ ਸਕੋਗੇ।
ਐਮਾਜ਼ੋਨ ਲਿਸਟਿੰਗ ਮੁਤਾਬਕ, ਗੈਜੇਟਸ ’ਤੇ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਤਾਂ ਉਪਲੱਬਧ ਹੋਵੇਗਾ ਹੀ ਨਾਲ ਹੀ ਸਟੇਟ ਬੈਂਕ ਆਫ ਇੰਡੀਆ (SBI) ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਰਾਹੀਂ 3 ਹਜ਼ਾਰ ਤੋਂ 20 ਹਜ਼ਾਰ ਰੁਪਏ ਤਕ ਦੀ ਖ਼ਰੀਦਾਰੀ ਕਰਨ ’ਤੇ 10 ਫੀਸਦੀ ਤਕ ਦੀ ਛੋਟ ਮਿਲੇਗੀ। ਉਥੇ ਹੀ 20 ਹਜ਼ਾਰ ਰੁਪਏ ਤੋਂ 49,999 ਰੁਪਏ ਤਕ ਦੀ ਖਰੀਦਾਰੀ ਕਰਨ ’ਤੇ 2 ਹਜ਼ਾਰ ਰੁਪਏ ਦੀ ਇੰਸਟੈਂਟ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗਾਹਕ ਵਾਚ, ਬੂਟ, ਬੈਗ, ਲਗੇਜ ਅਤੇ ਗਹਿਣੇ ਆਦਿ ਕੈਟਾਗਰੀ ਦੇ ਸਾਰੇ ਪ੍ਰੀਪੇਡ ਆਰਡਰਾਂ ਨੂੰ ਐਮਾਜ਼ੋਨ ਪੇਅ ਬੈਲੇਂਜ ਰਾਹੀਂ ਕਰਨ ’ਤੇ ਵੀ ਛੋਟ ਪਾ ਸਕਦੇ ਹਨ। 5,000 ਰੁਪਏ ਦੀ ਖਰੀਦਾਰੀ ’ਤੇ 1 ਹਜ਼ਾਰ ਰੁਪਏ ਤਕ ਦਾ ਕੈਸ਼ਬੈਕ ਦਿੱਤਾ ਜਾਵੇਗਾ।