25 ਅਕਤੂਬਰ ਨੂੰ ਸ਼ੁਰੂ ਹੋਵੇਗੀ ਐਮਾਜ਼ਨ ''ਗ੍ਰੇਟ ਇੰਡੀਅਨ ਫੈਸਟਿਵਲ'' ਸੇਲ, ਮਿਲਣਗੇ ਨਵੇਂ ਆਫਰ

Monday, Oct 24, 2016 - 04:06 PM (IST)

25 ਅਕਤੂਬਰ ਨੂੰ ਸ਼ੁਰੂ ਹੋਵੇਗੀ ਐਮਾਜ਼ਨ ''ਗ੍ਰੇਟ ਇੰਡੀਅਨ ਫੈਸਟਿਵਲ'' ਸੇਲ, ਮਿਲਣਗੇ ਨਵੇਂ ਆਫਰ
ਜਲੰਧਰ - ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਨ ''ਤੇ ''ਗ੍ਰੇਟ ਇੰਡੀਅਨ ਫੈਸਟਿਵਲ ਸੇਲ'' ਦਾ ਦੂਜਾ ਸੀਜਨ ਕੱਲ 25 ਅਕਤੂਬਰ ਤੋਂ ਸ਼ੁਰੂ ਹੋ ਕੇ 28 ਅਕਤੂਬਰ ਤੱਕ ਚੱਲੇਗਾ। ਇਸ ਸੇਲ ''ਚ ਘੱਟ ਸਮੇ ਲਈ ਡਿਵਾਈਸਿਸ ''ਤੇ ਡਿਸਕਾਊਂਟ ਦਿੱਤਾ ਜਾਵੇਗਾ, ਪਰ ਖਰੀਦਦਾਰ ਨੂੰ ਸਮੇਂ ਰਹਿੰਦੇ ਹੀ ਇਸ ਚੀਜਾਂ ਨੂੰ ਖਰੀਦਣਾ ਹੋਵੇਗਾ। ਜੇਕਰ ਤੁਸੀਂ ਵੀ ਘੱਟ ਬਜਟ ''ਚ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੈ ਤਾਂ ਤੁਹਾਡੇ ਲਈ ਇਹ ਇਕ ਚੰਗਾ ਸਮਾਂ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਇਸ ਵਾਰ ਮਹਿੰਗੇ ਸਾਮਾਨਾਂ ''ਤੇ ਜ਼ਿਆਦਾ ਛੋਟ ਦੇ ਕੇ ਗਾਹਕਾਂ ਨੂੰ ਲੁਭਾਇਆ ਜਾਵੇਗਾ। 

ਇਨ੍ਹਾਂ ਪ੍ਰੋਡਕਟਸ ''ਤੇ ਮਿਲੇਗਾ ਡਿਸਕਾਊਂਟ -  
 
1. Asus Zenfone 2 - ਇਹ ਸਮਾਰਟਫੋਨ 28 ਫ਼ੀਸਦੀ ਡਿਸਕਾਊਂਟ ਦੇ ਨਾਲ 15,999 ਰੂਪਏ ''ਚ ਮਿਲੇਗਾ। 
2 .  iPhone 6 - (ਸਪੇਸ ਗ੍ਰੇ, 128GB) - 46,999 ਰੁਪਏ ''ਚ ਮਿਲੇਗਾ।
3 .  Sony Xperia X1Dual - 20 ਫ਼ੀਸਦੀ ਡਿਸਕਾਊਂਟ ਦੇ ਨਾਲ ਇਹ ਸਮਾਰਟਫੋਨ 15,999 ਰੂਪਏ ''ਚ ਮਿਲੇਗਾ।
4 .  Sony 32 - inch 2ravia - ਇਹ HD LEDTV 12 ਫ਼ੀਸਦੀ ਡਿਸਕਾਊਂਟ ਦੇ ਨਾਲ 8,799 ਰੂਪਏ ''ਚ ਮਿਲ ਸਕਦਾ ਹੈ ।
5. D- LinkDSL-2750T - (ਵਾਇਰਲੈੱਸ ਰਾਊਟਰ+WiFi) -34 ਫ਼ੀਸਦੀ ਡਿਸਕਾਊਂਟ ਦੇ ਨਾਲ ਇਹ ਪ੍ਰੋਡਕਟ 1,499 ਰੂਪਏ ''ਚ ਮਿਲੇਗਾ।
6. Sony X2450 On-Ear - ਇਹ ਹੈੱਡਫੋਨਸ 12 ਫ਼ੀਸਦੀ ਡਿਸਕਾਊਂਟ ਦੇ ਨਾਲ 2,200 ਰੂਪਏ ''ਚ ਮਿਲਣਗੇ।
7 . Zebronics 2T6590 - ਬਿਹਤਰੀਨ  ਸਾਊਂਡ ਦੇਣ ਵਾਲੇ ਇਹ 5.1 ਸਪੀਕਰ 15 ਫ਼ੀਸਦੀ ਡਿਸਕਾਊਂਟ ਦੇ ਨਾਲ 2,549 ਰੁਪਏ ''ਚ ਮਿਲਣਗੇ।

ਸ਼ਾਪਿੰਗ ਟਿਪ- 
ਆਨਲਾਈਨ ਸ਼ਾਪਿੰਗ ਕਰਦੇ ਸਮੇਂ ਇਕ ਗੱਲ ਹਮੇਸ਼ਾ ਧਿਆਨ ''ਚ ਰੱਖੋ ਕਿ ਕਿਸੇ ਵੀ ਪ੍ਰੋਡਕਟ ਨੂੰ ਕਾਰਟ ''ਚ ਐਡ ਕਰਨ ਦੇ ਬਾਅਦ ਯੂਜ਼ਰ ਨੂੰ ਟਰਾਂਸਕਸ਼ਨ ਪੂਰਾ ਕਰਨ ''ਚ ਘੱਟ ਤੋਂ ਘੱਟ 15 ਮਿੰਟ ਦਾ ਸਮਾਂ ਲੱਗੇਗਾ। ਆਨਲਾਈਨ ਸ਼ਿਂਗ ਹਮੇਸ਼ਾ ਸੇਲ ''ਚ ਘੱਟ ਤੋ ਘੱਟ 15 ਮਿੰਟ ਦਾ ਸਮਾਂ ਰਹਿੰਦੇ ਹੀ ਕਰੋ।

 


Related News