ਡ੍ਰੋਨ ਬਣਨਗੇ ਐਮੇਜ਼ਾਨ ਦੇ ਪੈਕੇਜ ਡਲਿਵਰੀ ਏਜੈਂਟ : ਇਸ ਦੇਸ਼ ਨੂੰ ਮਿਲੀ ਹੈ ਪ੍ਰਮੀਸ਼ਨ
Tuesday, Jul 26, 2016 - 02:28 PM (IST)
ਜਲੰਧਰ : ਐਮੇਜ਼ਾਨ ਲਈ ਡ੍ਰੋਨ ਦੀ ਮਦਦ ਨਾਲ ਹੋਮ ਡਲਿਵਰੀ ਕਰਨਾ ਹੁਣ ਸੰਭਵ ਹੁੰਦਾ ਜਾ ਰਿਹਾ ਹੈ। ਐਮੇਜ਼ਾਨ ਨੇ ਬ੍ਰਿਟਿਸ਼ ਸਰਕਾਰ ਨਾਲ ਪਾਰਟਨਰਸ਼ਿਪ ਕਰਕੇ ਉਨ੍ਹਾਂ ਤੋਂ ਡ੍ਰੋਨ ਦੀ ਮਦਦ ਨਾਲ ਹੋਮ ਡਲਿਵਰੀ ਦੀ ਪ੍ਰਮੀਸ਼ਨ ਲੈ ਲਈ ਹੈ। ਐਮੇਜ਼ਾਨ ਵੱਲੋਂ 2017 ਤੱਕ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਪ੍ਰੋਸੈਸ ਨੂੰ ਪੂਰਾ ਕਰਨ ''ਚ ਕ੍ਰੋਸ-ਗਵਰਮੈਂਟ ਟੀਮ ਦਾ ਸਾਥ ਯੂ. ਕੇ. ਸਿਵਲ ਏਵੀਏਸ਼ਨ ਅਥਾਰਟੀ ਦਵੇਗੀ।
ਤੁਹਾਨੂੰ ਯਾਦ ਹੋਵੇ ਤਾਂ 2015 ''ਚ ਐਮੇਜ਼ਾਨ ਨੇ ਇਕ ਵੀਡੀਓ ਦੀ ਮਦਦ ਨਾਲ ਆਪਣੇ ਇਸ ਵਿਜ਼ਨ ਨੂੰ ਲੋਕਾਂ ਸਾਹਣੇ ਰੱਖਿਆ ਸੀ। ਇਕ ਮਹੀਨੇ ਪਹਿਲਾਂ ਅਮਰੀਕੀ ਸਰਕਾਰ ਵੱਲੋਂ ਐਮੇਜ਼ਾਨ ਦੇ ਇਸ ਪ੍ਰਸਤਾਵ ''ਤੇ ਗੌਰ ਕਰਦੇ ਹੋ ਇਸ ਤਰ੍ਹਾਂ ਦੇ ਡ੍ਰੋਨਜ਼ ਲਈ ਅਲੱਗ ਤੋਂ ਰੈਗੂਲੇਸ਼ਨ ਬਣਾਉਣ ਦੀ ਗੱਲ ਕਹੀ ਗਈ ਸੀ ਪਰ ਬ੍ਰਿਟੇਨ ''ਚ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ।
