ਐਮੇਜ਼ਾਨ ''ਤੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

Tuesday, Oct 04, 2016 - 04:47 PM (IST)

ਐਮੇਜ਼ਾਨ ''ਤੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ
ਜਲੰਧਰ- ਈ-ਕਾਮਰਸ ਵੈੱਬਸਾਈਟ ਐਮੇਜ਼ਾਨ ਇੰਡੀਆ ''ਤੇ ਗ੍ਰੇਟ ਇੰਡੀਅਨ ਫੇਸਟਿਵਲ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ''ਚ ਕੰਪਨੀ ਨੇ ਗਾਹਕਾਂ ਲਈ ਕਈ ਧਮਾਕੇਦਾਰ ਆਫਰਜ਼ ਪੇਸ਼ ਕੀਤੀਆਂ ਹਨ। ਇਸ ਵਿਚ ਇਲੈਕਟ੍ਰੋਨਿਕ ਗੈਜੇਟਸ ਜਿਵੇਂ ਸਮਾਰਟਫੋਨਜ਼, ਲੈਪਟਾਪ, ਮੈਕਬੁੱਕ ''ਤੇ ਬੰਪਰ ਆਫਰਜ਼ ਦਿੱਤੇ ਜਾ ਰਹੇ ਹਨ। ਅਜਿਹੇ ''ਚ ਅਸੀਂ ਤੁਹਾਡੇ ਲਈ ਕੁਝ ਸਮਾਰਟਫੋਨਜ਼ ਦੀ ਲਿਸਟ ਲੈ ਕੇ ਆਏ ਹਾਂ ਜਿਨ੍ਹਾਂ ''ਤੇ ਐਮੇਜ਼ਾਨ ਭਾਰੀ ਡਿਸਕਾਊਂਟ ਦੇ ਰਹੀ ਹੈ। 
 
ਮੋਟੋ ਜੀ ਪਲੱਸ, 4 ਜਨਰੇਸ਼ਨ (ਬਲੈਕ)
ਮਈ ''ਚ ਲਾਂਚ ਹੋਏ ਇਸ ਫੋਨ ''ਤੇ 3,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 14,999 ਰੁਪਏ ਹੈ ਜੋ ਕਿ ਡਿਸਕਾਊਂਟ ਤੋਂ ਬਾਅਦ ਸਿਰਫ 11,999 ਰੁਪਏ ਰਹਿ ਗਈ ਹੈ। 
 
 
ਸੈਮਸੰਗ ਗਲੈਕਸੀ ਐੱਸ7 ਐੱਜ
ਇਸ ਫੋਨ ''ਤੇ 11 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 56,900 ਰੁਪਏ ਹੈ। ਧਿਆਨ ਰਹੇ ਕਿ ਇਹ ਇਕ ਲਿਮਟਿਡ ਆਫਰ ਹੈ। 
 
ਸੋਨੀ ਐਕਸਪੀਰੀਆ ਐਕਸ.ਏ. ਅਲਟਰਾ ਡੁਅਲ (ਗ੍ਰੇਫਾਈਟ ਬਲੈਕ)
ਇਹ ਫੋਨ 9 ਫੀਸਦੀ ਡਿਸਕਾਊਂਟ ਦੇ ਨਾਲ 27,180 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲੀ ਕੀਮਤ 29,990 ਰੁਪਏ ਹੈ। 
 
ਸੈਮਸੰਗ ਆਨ 7 ਪ੍ਰੋ
ਇਸ ਫੋਨ ਨੂੰ ਸਿਰਫ 9900 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ 11,190 ਰੁਪਏ ''ਚ ਲਾਂਚ ਕੀਤਾ ਗਿਆ ਸੀ ਮਤਲਬ ਇਸ ਫੋਨ ''ਚ 1290 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 
 
ਲਿਨੋਵੋ ਵਾਈਬ ਕੇ5
ਇਸ ਫੋਨ ''ਤੇ 500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਲਾਂਚਿੰਗ ਸਮੇਂ ਇਸ ਫੋਨ ਦੀ ਕੀਮਤ 7499 ਰੁਪਏ ਸੀ, ਆਫਰ ਤੋਂ ਬਾਅਦ ਇਸ ਫੋਨ ਨੂੰ 6,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

Related News