Amazon Echo Pop ਸਮਾਰਟ ਸਪੀਕਰ ਭਾਰਤ ''ਚ ਲਾਂਚ, ਕੀਮਤ 5000 ਰੁਪਏ ਤੋਂ ਵੀ ਘੱਟ

06/01/2023 2:03:37 PM

ਗੈਜੇਟ ਡੈਸਕ- ਐਮਾਜ਼ੋਨ ਨੇ ਆਪਣੇ ਨਵੇਂ ਸਮਾਰਟ ਸਪੀਕਰ Amazon Echo Pop ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੇ ਵੌਇਸ ਅਸਿਸਟੈਂਟ ਅਲੈਕਸਾ ਸਪੋਰਟ ਦੇ ਨਾਲ ਆਉਣ ਵਾਲਾ ਨਵਾਂ ਸਪੀਕਰ ਹੈ। Amazon Echo Pop ਦੇ ਨਾਲ Amazon AZ2 Neural Edge ਪ੍ਰੋਸੈਸਰ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਫਾਸਟ ਵੌਇਸ ਕਮਾਂਡ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ ਬਲੂਟੁੱਥ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ।

Amazon Echo Pop ਦੀ ਕੀਮਤ

Amazon Echo Pop ਦੀ ਕੀਮਤ 4,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਕਾਲੇ, ਹਰੇ, ਬੈਂਗਨੀ ਅਤੇ ਚਿੱਟੇ ਰੰਗ 'ਚ ਖਰੀਦਿਆ ਜਾ ਸਕਦਾ ਹੈ। ਸਪੀਕਰ ਦੀ ਵਿਕਰੀ ਐਮਾਜ਼ੋਨ ਇੰਡੀਆ 'ਤੇ ਹੋ ਰਹੀ ਹੈ। ਇਸਤੋਂ ਇਲਾਵਾ ਇਸਨੂੰ ਰਿਟੇਲ ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ।

Amazon Echo Pop ਦੇ ਫੀਚਰਜ਼

ਆਮਤੌਰ 'ਤੇ ਐਮਾਜ਼ੋਨ ਈਕੋ ਡਾਟ ਸਪੀਕਰ ਗੋਲਾਕਾਰ ਹੁੰਦੇ ਹਨ ਪਰ ਨਵਾਂ ਸਪੀਕਰ ਅਰਧ-ਗੋਲਾਕਾਰ ਡਿਜ਼ਾਈਨ ਵਾਲਾ ਹੈ। Amazon Echo Pop 1.95 ਇੰਚ ਦੇ ਫਰੰਟ-ਫਾਇਰਿੰਗ ਡਾਇਰੈਕਸ਼ਨ ਸਪੀਕਰ ਦੇ ਨਾਲ ਆਉਂਦਾ ਹੈ। ਇਸ ਵਿਚ ਇਕ ਐੱਲ.ਈ.ਡੀ. ਲਾਈਟ ਵੀ ਹੈ। ਇਸਦੇ ਨਾਲ Amazon Prime Music, Hungama, Spotify, JioSaavn ਅਤੇ Apple Music ਵਰਗੇ ਪਲੇਟਫਾਰਮ ਦਾ ਸਪੋਰਟ ਵੀ ਹੈ।

Amazon Echo Pop 'ਚ AZ1 ਚਿੱਪ ਹੈ। ਇਸ ਵਿਚ ਇਨਬਿਲਟ ਅਲੈਕਸਾ ਦੇ ਨਾਲ-ਨਾਲ ਇਨਬਿਲਟ ਮਾਈਕ੍ਰੋਫੋਨ ਹੈ। ਮਾਈਕ੍ਰੋਫੋਨ ਨੂੰ ਆਫ ਕਰਨ ਲਈ ਅਲੱਗ ਤੋਂ ਬਟਨ ਵੀ ਹੈ। ਕੁਨੈਕਟੀਵਿਟੀ ਲਈ ਐਮਾਜ਼ੋਨ ਦੇ ਇਸ ਸਪੀਕਰ 'ਚ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ ਮਿਲਦਾ ਹੈ। Amazon Echo Pop ਸਮਾਰਟ ਸਪੀਕਰ ਨਾਲ Wipro, Syska ਅਤੇ Xiaomi ਵਰਗੀਆਂ ਕੰਪਨੀਆਂ ਦੇ ਸਮਾਰਟ ਹੋਮ ਪ੍ਰੋਡਕਟ ਕੰਟਰੋਲ ਕੀਤੇ ਜਾ ਸਕਦੇ ਹਨ। 


Rakesh

Content Editor

Related News