ਹੁਣ Amazon Alexa ਨਵੀਂ ਸੁਣੇਗਾ ਤੁਹਾਡੀਆਂ ਪਰਸਨਲ ਗੱਲਾਂ, ਕੰਪਨੀ ਨੇ ਦਿੱਤਾ ਡਿਸੇਬਲ ਦਾ ਆਪਸ਼ਨ

08/05/2019 4:00:22 PM

ਗੈਜੇਟ ਡੈਸਕ– ਅਮੇਜ਼ਨ ਦੇ ਅਲੈਕਸਾ ਡਿਵਾਈਸ ’ਤੇ ਯੂਜ਼ਰਜ਼ ਦੀਆਂ ਗੱਲਾਂ ਸੁਣਨ ਨੂੰ ਲੈ ਕੇ ਕਈ ਵਾਰ ਸਵਾਲ ਉੱਠ ਚੁੱਕੇ ਹਨ ਅਤੇ ਹੁਣ ਕੰਪਨੀ ਨੇ ਇਸ ਨਾਲ ਜੁੜਿਆ ਨਵਾਂ ਆਪਸ਼ਨ ਦਿੱਤਾ ਹੈ। ਕੰਪਨੀ ਨੇ ਮੰਨਿਆ ਸੀ ਕਿ ਕੁਆਲਿਟੀ ਕੰਟਰੋਲ ਲਈ ਯੂਜ਼ਰਜ਼ ਦੇ ਕਮਾਂਡਸ ਸੁਣੇ ਅਤੇ ਰੀਵਿਊ ਕੀਤੇ ਜਾਂਦੇ ਹਨ। ਦਰਅਸਲ, ਬੀਤੇ ਦਿਨੀਂ ਸਾਹਮਣੇ ਆਇਆ ਕਿ ਐਪਲ ਅਤੇ ਗੂਗਲ, ਇਨ੍ਹਾਂ ਦੋਵਾਂ ਦੇ ਵੀ ਵਾਇਸ ਅਸਿਸਟੈਂਟ ਯੂਜ਼ਰਜ਼ ਦੀਆਂ ਗੱਲਾਂ ਰਿਕਾਰਡ ਕਰਦੇ ਹਨ ਅਤੇ ਬਾਅਦ ’ਚ ਉਨ੍ਹਾਂ ਦੇ ਕੁਝ ਹਿੱਸਿਆਂ ਦਾ ਰੀਵਿਊ ਕੀਤਾ ਜਾਂਦਾ ਹੈ। ਐਪਲ ਨੇ ਇਸ ’ਤੇ ਜ਼ਰੂਰੀ ਐਕਸ਼ਨ ਵੀ ਲਿਆ ਹੈ। 

ਯੂਜ਼ਰਜ਼ ਦੀ ਨਾਰਾਜ਼ਗੀ ਤੋਂ ਬਾਅਦ ਜਿਥੇ ਐਪਲ ਨੇ ਆਪਣਾ ਇਹ ਪ੍ਰੋਗਰਾਮ ਬੰਦ ਕਰ ਦਿੱਤਾ, ਉਥੇ ਹੀ ਗੂਗਲ ਯੂਜ਼ਰਜ਼ ਨੂੰ ਇਸ ਨੂੰ ਆਫ ਕਰਨ ਦਾ ਆਪਸ਼ਨ ਪਹਿਲਾਂ ਹੀ ਦਿੱਤਾ ਹੈ। ਹੁਣ ਅਮੇਜ਼ਨ ਨੇ ਅਲੈਕਸਾ ’ਤੇ ਵੀ ਰਿਕਾਰਡਿੰਗਸ ਦੇ ਰੀਵਿਊ ਨਾਲ ਜੁੜਿਆ ਫੀਚਰ ਡਿਸੇਬਲ ਕਰਨ ਦਾ ਆਪਸ਼ਨ ਦੇ ਦਿੱਤਾ ਹੈ। ਅਮੇਜ਼ਨ ਨੇ ਕਿਹਾ ਕਿ ਗਾਹਕਾਂ ਲਈ ਆਪਣੇ ਡਿਵਾਈ ਦੇ ਇਸਤੇਮਾਲ ਨੂੰ ਆਸਾਨ ਬਣਾਉਣ ਦੇ ਮਕਸਦ ਨਾਲ ਕੁਝ ਰਿਕਾਰਡਿੰਗਸ ਦਾ ਰੀਵਿਊ ਕੀਤਾ ਜਾਂਦਾ ਸੀ ਪਰ ਹੁਣ ਯੂਜ਼ਰਜ਼ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਦੀ ਰਿਕਾਰਡਿੰਗ ਰੀਵਿਊ ਨਹੀਂ ਕੀਤੀ ਜਾਵੇਗੀ। 

ਐਪਲ ‘ਸੀਰੀ’ ਵੀ ਸੁਣਦਾ ਸੀ ਪਰਸਨਲ ਗੱਲਾਂ
ਗੂਗਲ ਵੀ ਪਹਿਲਾਂ ਹੀ ਆਪਣੇ ਗੂਗਲ ਹੋਮ ’ਤੇ ਇਸ ਨੂੰ ਆਫ ਕਰਨ ਦਾ ਆਪਸ਼ਨ ਦਿੰਦਾ ਹੈ ਅਤੇ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੀ ਵਾਇਸ ਰਿਕਾਰਡਿੰਗ ਨਹੀਂ ਸੁਣਦਾ। ਦਰਅਸਲ, ਇਸੇ ਹਫਤੇ ਦੀ ਸ਼ੁਰੂਆਤ ’ਚ ਸਾਹਮਣੇ ਆਇਆ ਸੀ ਕਿ ਐਪਲ ਦਾ ਸੀਰੀ ਵਾਇਸ ਅਸਿਸਟੈਂਟ ਯੂਜ਼ਰਜ਼ ਦੀਆਂ ਪਰਸਲਨਗੱਲਾਂ ਨੂੰ ਰੀਵਿਊ ਕਰਨ ਲਈ ਕੰਪਨੀ ਦੇ ਕਰਮਚਾਰੀਾਂ ਨੂੰ ਸੁਣਾ ਰਿਹਾ ਸੀ। ਦੱਸ ਦੇਈਏ ਕਿ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਐਪਲ ਨੇ ਇਹ ਪ੍ਰੋਗਰਾਮ ਹੁਣ ਬੰਦ ਕਰ ਦਿੱਤਾ ਹੈ। 


Related News