Porsche ਡਿਜ਼ਾਈਨ ਨਾਲ ਪਾਰਟਨਰਸ਼ਿਪ ਕਰ ਕੇ ਤਿਆਰ ਕੀਤਾ ਗਿਆ ਬਿਹਤਰੀਨ ਪਿਆਨੋ
Sunday, May 15, 2016 - 04:56 PM (IST)

ਜਲੰਧਰ : ਅਲਫਾ ਪਿਆਨੋ ਨੇ ਪੋਰਸ਼ ਡਿਜ਼ਾਈਨ ਨਾਲ ਪਾਰਟਰਨਸ਼ਿਪ ਕਰ ਕੇ ਐੱਮ-ਪਿਆਨੋ ਤਿਆਰ ਕੀਤਾ ਹੈ, ਜੋ ਸੱਚ ਹੀ ਡਿਜ਼ਾਈਨ ਤੇ ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ। ਇਸ ਦੇ ਕੀਪੈਡ ''ਤੇ ਹਰ ਕੀ ਨੂੰ ਆਈਪੈਡ ਐਪ ਦੀ ਮਦਦ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਇਸ ਪਿਆਨੋ ਨੂੰ ਗ੍ਰੈਂਡ ਪਿਆਨੋ ਤੇ ਸਿੰਥਿਸਾਈਜ਼ਰ ''ਚ ਵੀ ਬਦਲਿਆ ਜਾ ਸਕਦਾ ਹੈ। ਇਸ ਪਿਆਨੋ ਦੀ ਹਰ ਕੀ ''ਚ ਪੋਲੀਫੋਨਿਕ ਆਫਟਰ-ਟਚ ਫੀਚਰ ਵੀ ਹੈ।
ਇਸ ਦਾ ਮਤਲਬ ਕਿ ਜਦੋਂ ਤੁਸੀਂ ਕੀ ਦੇ ਉੱਪਰ ਟੱਚ ਕਰ ਕੇ ਨੀਚੇ ਤੇ ਉੱਪਰ ਕਰੋਗੇ ਤਾਂ ਇਸ ਨਾਲ ਵਾਲਿਊਮ ਨੂੰ ਐਡਜਸਟ ਕੀਤਾ ਜਾ ਸਕੇਗਾ। ਅਲਫਾ ਪਿਆਨੋ ਨੇ ਇਸ ਦੀ ਕੀਮਤ ਦਾ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਇਹ ਤਾਂ ਸਾਫ ਹੈ ਕਿ ਪੋਰਸ਼ ਨਾਲ ਜੁੜਿਆ ਹੋਣ ਕਰਕੇ ਇਹ ਸਸਤਾ ਬਿਲਕੁਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਅਲਫਾ ਪਿਆਨੋ ਵੱਲੋਂ ਲਾਂਚ ਕੀਤੇ ਗਏ ਗ੍ਰੈਂਡ ਪਿਆਨੋ ਦੀ ਕੀਮਤ 2,72,699 ਡਾਲਰ (ਲਗਭਗ 1,82,60,000 ਰੁਪਏ) ਸੀ। ਇੰਨੀ ਕੀਮਤ ਤਾਂ ਇਸ ਦੀ ਨਹੀਂ ਹੋਵੇਗੀ ਪਰ ਇਹ ਸਸਤਾ ਬਿਲਕੁਲ ਨਹੀਂ ਹੋਵੇਗਾ। ਰਿਪੋਰਟ ਦੇ ਮੁਤਾਬਿਕ ਲੇਡੀ ਗਾਗਾ ਵੱਲੋਂ ਇਸ ਨੂੰ ਪ੍ਰੀਆਰਡਰ ਕਰ ਦਿੱਤਾ ਗਿਆ ਹੈ।