ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ ''ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਕੀਤਾ ਗਿਆ ਰੈਸਕਿਊ

Monday, Sep 01, 2025 - 12:56 PM (IST)

ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ ''ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਕੀਤਾ ਗਿਆ ਰੈਸਕਿਊ

ਚੰਡੀਗੜ੍ਹ/ਜਲੰਧਰ (ਅੰਕੁਰ/ਧਵਨ)- ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਤਵਾਰ ਨੂੰ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ ਕੁੱਲ੍ਹ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐੱਨ. ਡੀ. ਆਰ. ਐੱਫ਼., ਐੱਸ. ਡੀ. ਆਰ. ਐੱਫ਼, ਫ਼ੌਜ ਅਤੇ ਪੰਜਾਬ ਪੁਲਸ ਦੇ ਜਵਾਨ ਹੜ੍ਹਾਂ ’ਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹੋਏ ਹਨ। ਜ਼ਿਲ੍ਹਾ ਅੰਮ੍ਰਿਤਸਰ ’ਚ 1700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਬਰਨਾਲਾ ’ਚ 25, ਫ਼ਾਜ਼ਿਲਕਾ ’ਚ 1599, ਫਿਰੋਜ਼ਪੁਰ ’ਚ 3265, ਗੁਰਦਾਸਪੁਰ ’ਚ 5456, ਹੁਸ਼ਿਆਰਪੁਰ ’ਚ 1052, ਕਪੂਰਥਲਾ ’ਚ 362, ਮਾਨਸਾ ’ਚ 163, ਮੋਗਾ ’ਚ 115, ਪਠਾਨਕੋਟ ’ਚ 1139 ਤੇ ਜ਼ਿਲਾ ਤਰਨਤਾਰਨ ’ਚ ਹੁਣ ਤੱਕ 60 ਵਿਅਕਤੀ ਹੜ੍ਹਾਂ ਦੇ ਪਾਣੀ ’ਚੋਂ ਸੁਰੱਖਿਅਤ ਕੱਢੇ ਗਏ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ 'ਤੇ

PunjabKesari

ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ’ਚੋਂ ਕੱਢੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹੀ ਕੈਂਪਾਂ ਦੀ ਗਿਣਤੀ ਵੀ ਵਧਾਈ ਗਈ ਹੈ। ਇਸ ਸਮੇਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 122 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ ’ਚ 6582 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ 16 ਕੈਂਪ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ’ਚ 1, ਫ਼ਾਜ਼ਿਲਕਾ ’ਚ 7, ਫਿਰੋਜ਼ਪੁਰ ’ਚ 8, ਗੁਰਦਾਸਪੁਰ ’ਚ 25, ਹੁਸ਼ਿਆਰਪੁਰ ’ਚ 20, ਕਪੂਰਥਲਾ ’ਚ 4, ਮਾਨਸਾ ’ਚ 1, ਮੋਗਾ ’ਚ 5, ਪਠਾਨਕੋਟ ’ਚ 14, ਸੰਗਰੂਰ ’ਚ 1 ਅਤੇ ਪਟਿਆਲਾ ’ਚ 20 ਕੈਂਪ ਸਥਾਪਤ ਕੀਤੇ ਗਏ ਹਨ। ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ’ਚ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਯਕੀਨੀ ਬਣਾਉਣ।

ਇਹ ਵੀ ਪੜ੍ਹੋ: BDPO ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਹੋਵੋਗੇ ਹੈਰਾਨ

ਉਨ੍ਹਾਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ ਕੈਂਪਾਂ ’ਚ 170 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਜਦਕਿ ਬਰਨਾਲਾ ਵਿਖੇ 25, ਫ਼ਾਜ਼ਿਲਕਾ ਵਿਖੇ 652, ਫਿਰੋਜ਼ਪੁਰ ਵਿਖੇ 3987, ਗੁਰਦਾਸਪੁਰ ਵਿਖੇ 411, ਹੁਸ਼ਿਆਰਪੁਰ ਵਿਖੇ 478, ਕਪੂਰਥਲਾ ਵਿਖੇ 110, ਮਾਨਸਾ ਵਿਖੇ 163, ਮੋਗਾ ਵਿਖੇ 115, ਪਠਾਨਕੋਟ ਵਿਖੇ 411 ਅਤੇ ਜ਼ਿਲ੍ਹਾ ਸੰਗਰੂਰ ਦੇ ਰਾਹਤ ਕੈਂਪਾਂ ਵਿਚ 60 ਵਿਅਕਤੀ ਰੁਕੇ ਹੋਏ ਹਨ। ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਦੇ ਕੁੱਲ੍ਹ 1312 ਪਿੰਡ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ: Breaking News: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਦਿੱਤੇ ਜਾਣਗੇ ਪਲਾਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News