ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਕੀਤਾ ਗਿਆ ਵੱਡਾ ਐਲਾਨ
Tuesday, Aug 26, 2025 - 10:35 AM (IST)

ਫ਼ਿਰੋਜ਼ਪੁਰ (ਖੁੱਲਰ) : ਭਾਰਤੀ ਰੇਲਵੇ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਮੇਲ ਐਕਸਪ੍ਰੈੱਸ ਰੇਲ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾਵਾਂ ਦੋ ਮੁੱਖ ਰੂਟਾਂ, ਹਜ਼ਰਤ ਨਿਜ਼ਾਮੂਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਵਿਚਕਾਰ ਚਲਾਈਆਂ ਜਾਣਗੀਆਂ। ਇਹ ਵਿਸ਼ੇਸ਼ ਰੇਲ ਗੱਡੀਆਂ ਸਿਰਫ਼ ਇਕ-ਇਕ ਟਰਿੱਪ ਲਈ ਹੀ ਚੱਲਣਗੀਆਂ ਤਾਂ ਜੋ ਸਤਿਸੰਗ 'ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਆਉਣ-ਜਾਣ ਵਿਚ ਕੋਈ ਮੁਸ਼ਕਲ ਨਾ ਆਵੇ। ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ ਸਪੈਸ਼ਲ ਰੇਲਗੱਡੀ ਨੰਬਰ 04451, 11 ਸਤੰਬਰ 2025 ਨੂੰ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 55 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ! ਮੁਫ਼ਤ ਅਨਾਜ ਦੀ ਸਹੂਲਤ...
ਵਾਪਸੀ ’ਤੇ ਇਹ ਰੇਲਗੱਡੀ ਨੰਬਰ 04452 ਬਿਆਸ ਤੋਂ 14 ਸਤੰਬਰ 2025 ਨੂੰ ਰਾਤ 8.35 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਇਹ ਰੇਲਗੱਡੀ ਆਪਣੀ ਯਾਤਰਾ ਦੌਰਾਨ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ਵਿਚ ਠਹਿਰੇਗੀ। ਇਹਨਾਂ ਸਟੇਸ਼ਨਾਂ ’ਤੇ ਸ਼ਰਧਾਲੂ ਆਸਾਨੀ ਨਾਲ ਚੜ੍ਹ ਅਤੇ ਉੱਤਰ ਸਕਦੇ ਹਨ। ਸਹਾਰਨਪੁਰ ਤੋਂ ਬਿਆਸ ਜਾਣ ਵਾਲੀ ਸਪੈਸ਼ਲ ਰੇਲਗੱਡੀ ਨੰਬਰ 04565 12 ਸਤੰਬਰ 2025 ਨੂੰ ਰਾਤ 8.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 2.15 ਵਜੇ ਬਿਆਸ ਪਹੁੰਚੇਗੀ। ਵਾਪਸੀ ਲਈ, ਇਹ ਰੇਲਗੱਡੀ ਨੰਬਰ 04566, 14 ਸਤੰਬਰ 2025 ਨੂੰ ਬਿਆਸ ਤੋਂ ਸ਼ਾਮ 3 ਵਜੇ ਚੱਲੇਗੀ ਅਤੇ ਰਾਤ 8.20 ਵਜੇ ਸਹਾਰਨਪੁਰ ਪਹੁੰਚੇਗੀ।
ਇਹ ਵੀ ਪੜ੍ਹੋ : ਮਾਰਦੇ ਸੀ ਹੁਸ਼ਿਆਰੀ, ਠਾਠਾਂ ਮਾਰਦੇ ਪਾਣੀ 'ਚ ਰੁੜ੍ਹੀ ਜੀਪ, ਵੀਡੀਓ ਦੇਖ ਨਿਕਲੇਗਾ ਤ੍ਰਾਹ
ਇਹ ਵਿਸ਼ੇਸ਼ ਰੇਲਗੱਡੀ ਰਸਤੇ ਵਿਚ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਨ੍ਹਾਂ ਰੇਲ ਸੇਵਾਵਾਂ ਨਾਲ ਸਤਿਸੰਗ ਵਿਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਯਾਤਰਾ ਵਧੇਰੇ ਆਰਾਮਦਾਇਕ ਹੋਵੇਗੀ। ਰੇਲਵੇ ਦਾ ਇਹ ਕਦਮ ਯਾਤਰੀਆਂ ਦੀ ਸਹੂਲਤ ਲਈ ਇਕ ਮਹੱਤਵਪੂਰਨ ਪਹਿਲ ਹੈ। ਇਹ ਸਾਰੀ ਜਾਣਕਾਰੀ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਪਰਮਦੀਪ ਸਿੰਘ ਸੈਣੀ ਵੱਲੋਂ ਜਾਰੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8