Amazfit ਬਣਾ ਰਹੀ ਸਪੈਸ਼ਲ ਫੇਸ ਮਾਸਕ, ਆਪਣੇ ਆਪ ਹੀ ਹੋ ਜਾਵੇਗਾ ਸਾਫ

05/18/2020 8:48:26 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਮਾਸਕ ਦੀ ਮੰਗ ਤੇਜ਼ ਹੋ ਗਈ ਹੈ। ਕਈ ਲੋਕ ਐੱਨ95 ਮਾਸਕ ਇਸਤੇਮਾਲ ਕਰ ਰਹੇ ਹਨ ਤਾਂ ਕਈ ਲੋਕ ਘਰ ਹੀ ਬਣੇ ਮਾਸਕ ਪਾ ਰਹੇ ਹਨ। ਸਰਕਾਰ ਵੀ ਘਰ 'ਚ ਹੀ ਬਣੇ ਮਾਸਕ 'ਤੇ ਜ਼ੋਰ ਦੇ ਰਹੀ ਹੈ। ਮਾਸਕ ਦੇ ਨਾਲ ਇਕ ਸਮੱਸਿਆ ਹੈ ਉਸ ਨੂੰ ਧੋਣ ਅਤੇ ਫਿਰ ਤੋਂ ਵਾਇਰਸ ਮੁਕਤ ਕਰਨ ਦੀ, ਕਿਉਂਕਿ ਐੱਨ95 ਵਰਗੇ ਮਹਿੰਗੇ ਮਾਸਕ ਵੀ 24 ਘੰਟਿਆਂ ਬਾਅਦ ਬੇਕਾਰ ਹੋ ਜਾਂਦੇ ਹਨ।

ਇਸ ਸਮੱਸਿਆ ਨੂੰ ਦੂਰ ਕਰਨ ਲਈ ਸ਼ਾਓਮੀ ਦੀ ਮਲਕੀਅਤ ਵਾਲੀ ਕੰਪਨੀ Huami ਆਪਣੇ ਬ੍ਰਾਂਡ ਅਮੇਜਫਿਟ Amazfit ਤਹਿਤ ਇਕ ਅਜਿਹਾ ਮਾਸਕ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜੋ ਆਪਣੇ ਆਪ ਡਿਸਇਨਫੈਕਟ (ਵਾਇਰਸ ਮੁਕਤ) ਹੋ ਜਾਵੇਗਾ। ਅਮੇਜਫਿਟ ਦੇ ਇਸ ਸੈਲਫ ਡਿਸਇਨਫੈਕਟਿੰਗ ਮਾਸਕ ਨੂੰ Aeri ਨਾਂ ਦਿੱਤਾ ਗਿਆ ਹੈ। ਹੁਣ ਸਵਾਲ ਇਹ ਹੈ ਕਿ ਆਖਿਰ ਇਹ ਮਾਸਕ ਆਪਣੇ ਆਪ ਡਿਸਇਨਫੈਕਟ ਕਿਵੇਂ ਹੋ ਸਕਦਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ 'ਚ ਅਲਟਰਾ ਵਾਇਰਲੇਟ (UV) ਲਾਈਟ ਦਾ ਸਪੋਰਟ ਦਿੱਤਾ ਹੈ।

ਇਸ ਮਾਸਕ 'ਚ ਬਿਜਲੀ ਸਪਲਾਈ ਲਈ ਇਕ ਪਲੱਗ ਵੀ ਹੈ ਜਿਸ ਨੂੰ ਬਿਜਲੀ ਨਾਲ ਕਨੈਕਟ ਕਰਨ 'ਤੇ ਸਿਰਫ 10 ਮਿੰਟ 'ਚ ਅਲਟਰਾ ਵਾਇਲੇਟ ਲਾਈਟ ਰਾਹੀਂ ਮਾਸਕ ਆਪਣੇ-ਆਪ ਹੀ ਸਾਫ ਹੋ ਜਾਵੇਗਾ, ਹਾਲਾਂਕਿ ਅਲਟਰਾ ਵਾਇਲੇਟ ਦੀ ਮਦਦ ਨਾਲ ਮਾਸਕ ਦੇ ਅੰਦਰ ਦਾ ਹੀ ਹਿੱਸਾ ਸਾਫ ਹੋਵੇਗਾ। ਬਾਹਰੀ ਹਿੱਸੇ ਨੂੰ ਤੁਹਾਨੂੰ ਆਪ ਸਾਫ ਕਰਨਾ ਹੋਵੇਗਾ।

ਇਸ ਮਾਸਕ 'ਚ ਨਿਕਲਣ ਯੋਗ ਐੱਨ95 ਮਾਸਕ ਦੇ ਸਟੈਂਡਰਡ ਦੇ ਫਿਲਟਰ ਦਿੱਤੇ ਗਏ ਹਨ, ਹਾਲਾਂਕਿ ਇਸ ਮਾਸਕ ਦਾ ਫਿਲਹਾਲ ਪ੍ਰੋਟਾਈਪ ਹੀ ਸਾਹਮਣੇ ਆਇਆ ਹੈ। ਹੁਆਮੀ ਦੇ ਤਕਨਾਲੋਜੀ ਡਿਜ਼ਾਈਨ ਦੇ ਉਪ ਪ੍ਰਧਾਨ ਪੇਂਗਤਾਓ ਯੂ ਮੁਤਾਬਕ ਇਸ ਮਾਸਕ ਨੂੰ ਬਾਜ਼ਾਰ ਤਕ ਪਹੁੰਚਾਉਣ 'ਚ 6 ਤੋਂ 12 ਮਹੀਨਿਆਂ ਤਕ ਦਾ ਸਮਾਂ ਲੱਗਦਾ ਹੈ। ਇਸ ਮਾਸਕ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਟ੍ਰਾਂਸਪੇਰੈਂਟ ਹੈ। ਅਜਿਹੇ 'ਚ ਫੇਸ ਅਨਲਾਕ ਵਾਲੇ ਫੋਨ ਨੂੰ ਅਨਲਾਕ ਕਰਨ 'ਚ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਮਾਸਕ ਨੂੰ ਐਂਟੀ ਫਾਗ ਮੈਟੇਰੀਅਲ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸਾਹ ਕਾਰਣ ਇਸ 'ਚ ਭਾਫ ਨਾ ਬਣ ਜਾਵੇ।


Karan Kumar

Content Editor

Related News