AMANI ਦੇ ਨਵੇਂ ਈਅਰਬਡਸ ਭਾਰਤ ’ਚ ਲਾਂਚ, 10 ਘੰਟਿਆਂ ’ਤੇ ਚੱਲੇਗੀ ਬੈਟਰੀ

Saturday, Apr 30, 2022 - 04:13 PM (IST)

AMANI ਦੇ ਨਵੇਂ ਈਅਰਬਡਸ ਭਾਰਤ ’ਚ ਲਾਂਚ, 10 ਘੰਟਿਆਂ ’ਤੇ ਚੱਲੇਗੀ ਬੈਟਰੀ

ਗੈਜੇਟ ਡੈਸਕ– ਮੋਬਾਇਲ ਅਸੈਸਰੀਜ਼ ਅਤੇ ਲਾਈਫ ਸਟਾਈਲ ਪ੍ਰੋਡਕਟਸ ਦੀ ਨਿਰਮਾਤਾ ਕੰਪਨੀ ਅਮਾਨੀ ਨੇ ਆਪਣੇ ਨਵੇਂ ਈਅਰਬਡਸ AMANI ASP Air X ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਈਅਰਬਡਸ ਨੂੰ ਕਾਫੀ ਹਲਕਾ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਨੂੰ ਲੰਬੇ ਸਮੇਂ ਤਕ ਇਸਤੇਮਾਲ ਕੀਤਾ ਜਾ ਸਕੇ।

AMANI Air X TWS ਦੀ ਕੀਮਤ 1,299 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਹੋਰ ਰਿਟੇ ਸਟੋਰਾਂ ਤੋਂ ਖਰੀਦ ਸਕਦੇ ਹੋ। ਇਨ੍ਹਾਂ ਈਅਰਬਡਸ ਦੇ ਨਾਲ ਬਾਕਸ ’ਚ ਇਕ ਯੂਜ਼ਰ ਮੈਨੁਅਲ, ਇਕ ਚਾਰਜਿੰਗ ਕੇਬਲ ਮਿਲੇਗੀ। 

ਦੱਸ ਦੇਈਏ ਕਿ ਇਨ੍ਹਾਂ ਨਵੇਂ ਈਅਰਬਡਸ ਦੀ ਖਾਸੀਅਤ ਇਨ੍ਹਾਂ ਦੀ ਦਮਦਾਰ ਬੈਟਰੀ ਹੈ। ਇਕ ਘੰਟੇ ’ਚ ਪੂਰਾ ਚਾਰਜ ਹੋਣ ਵਾਲੇ AMANI ASP Air X ਨੂੰ ਤੁਸੀਂ 10 ਘੰਟਿਆਂ ਤਕ ਲਗਾਤਾਰ ਇਸਤੇਮਾਲ ਕਰ ਸਕਦੇ ਹੋ। ਹਰੇਕ ਈਅਰਬਡਸ ਦੀ ਬੈਟਰੀ ਲਾਈਫ ਤਿੰਨ ਘੰਟਿਆਂ ਦੀ ਹੈ। 10 ਘੰਟਿਆਂ ਦਾ ਬੈਕਅਪ ਚਾਰਜਿੰਗ ਕੇਸ ਦੇ ਨਾਲ ਹੈ।

AMANI ASP Air X ਦੇ ਫੀਚਰਜ਼
AMANI ASP Air X ’ਚ ਕੁਨੈਕਟੀਵਿਟੀ ਲਈ ਬਲੂਟੁੱਥ V5.0 ਹੈ ਅਤੇ ਇਸਦਾ ਟ੍ਰਾਂਸਮਿਸ਼ਨ ਰੇਂਜ 10 ਮੀਟਰ ਹੈ। ਇਨ੍ਹਾਂ ਬਡਸ ਨੂੰ ਤੁਸੀਂ ਕਿਸੇ ਵੀ ਗੈਜੇਟ ਨਾਲ ਕੁਨੈਕਟ ਕਰ ਸਕਦੇ ਹੋ। ਇਹ ਈਅਰਬਡਸ ਵਾਟਰ ਰੈਸਿਸਟੈਂਟ ਦੇ ਨਾਲ ਆਉਂਦੇ ਹਨ। ਇਨ੍ਹਾਂ ’ਚ 10mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ। 


author

Rakesh

Content Editor

Related News