ਹੀਰੋ ਸਪਲੈਂਡਰ ਦੀ ਟੱਕਰ ''ਚ ਹੋਂਡਾ ਨੇ ਲਾਂਚ ਕੀਤੀ ਨਵੀਂ ਬਾਈਕ, ਜਾਣੋ ਕੀਮਤ ''ਤੇ ਖੂਬੀਆਂ

03/20/2023 2:05:07 PM

ਆਟੋ ਡੈਸਕ- ਘਰੇਲੂ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਿਕਰੀ 100 ਸੀਸੀ ਸੈਗਮੈਂਟ ਵਾਲੀਆਂ ਬਾਈਕਸ ਦੀ ਹੁੰਦੀ ਹੈ। ਇਸ ਸੈਗਮੈਂਟ 'ਚ ਹੀਰੋ ਦੀ ਸਪਲੈਂਡਰ ਅਤੇ ਬਜਾਜਾ ਪਲੈਟਿਨਾ ਮੌਜੂਦ ਹਨ, ਜੋ ਆਪਣੇ ਸੈਗਮੈਂਟ 'ਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਬਾਈਕਸ ਹਨ। ਇਸ ਲਈ ਹੋਂਡਾ ਦੇ ਇਸ ਸੈਗਮੈਂਟ 'ਚ ਐਂਟਰੀ ਕਰਨ ਨਾਲ ਸਪਲੈਂਡਰ ਅਤੇ ਬਜਾਜ ਪਲੈਟਿਨਾ ਨੂੰ ਜ਼ਬਰਦਸਤ ਟੱਕਰ ਮਿਲ ਸਕਦੀ ਹੈ। 

ਨਵੀਂ ਹੋਂਡਾ ਸ਼ਾਈਨ ਦੀ ਕੀਮਤ

ਹੋਂਡਾ ਸ਼ਾਈਨ 100 ਸੀਸੀ ਬਾਈਕ ਨੂੰ ਕੰਪਨੀ ਨੇ 64,900 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਬਾਈਕ ਦੀ ਇਹ ਕੀਮਤ ਇੰਟ੍ਰੋਡਕਟਰੀ ਹੈ, ਜਿਸ ਵਿਚ ਕੰਪਨੀ ਕਦੇ ਵੀ ਬਦਲਾਅ ਕਰ ਸਕਦੀ ਹੈ। ਇਸ ਬਾਈਕ ਦਾ ਪ੍ਰੋਡਕਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਅਤੇ ਡਿਲਿਵਰੀ ਮਈ 2023 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

ਨਵੀਂ ਹੋਂਡਾ ਸ਼ਾਈਨ ਦੀ ਲੁੱਕ

ਹੋਂਡਾ ਨੇ ਆਪਣੀ ਨਵੀਂ ਬਾਈਕ 'ਚ 768mm ਦੀ ਸੀਟ, ਸਾਈਡ ਸਟੈਂਡ ਦੇ ਨਾਲ ਇਨਹਿਬਿਟਰ, ਕਾਂਬੀ ਬ੍ਰੇਕਿੰਗ ਸਿਸਟਮ ਦੇ ਨਾਲ ਇਕਵੀਲਾਈਜ਼ਰ, ਪੀ.ਜੀ.ਐੱਮ.-ਐੱਫ.ਆਈ. ਤਕਨਾਲੋਜੀ ਦੇ ਨਾਲ ਇਸਦੀ ਗ੍ਰਾਊਂਡ ਕਲੀਅਰੈਂਸ 168mm ਦੀ ਹੈ।

ਇੰਜਣ

ਨਵੀਂ ਹੋਂਡਾ ਸ਼ਾਈਨ ਨੂੰ 100 ਸੀਸੀ ਇੰਜਣ ਦੇ ਨਾਲ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਇਸ ਵਿਚ ਫਿਊਲ ਪੰਪ ਨੂੰ ਫਿਊਲ ਟੈਂਕ ਦੇ ਬਾਹਰ ਰੱਖਿਆ ਗਿਆ ਹੈ, ਜਿਸ ਨਾਲ ਬਾਈਕ ਦੀ ਕੀਮਤ ਨੂੰ ਘੱਟ ਕਰਨ 'ਚ ਆਸਾਨੀ ਹੋਵੇਗੀ।


Rakesh

Content Editor

Related News