ਅਲਕਾਟੈੱਲ ਨੇ ਲਾਂਚ ਕੀਤਾ ਚਾਰ ਕੈਮਰਿਆਂ ਨਾਲ ਲੈਸ ਇਹ 4ਜੀ ਸਮਾਰਟਫੋਨ

Wednesday, Apr 05, 2017 - 03:29 PM (IST)

ਅਲਕਾਟੈੱਲ ਨੇ ਲਾਂਚ ਕੀਤਾ ਚਾਰ ਕੈਮਰਿਆਂ ਨਾਲ ਲੈਸ ਇਹ 4ਜੀ ਸਮਾਰਟਫੋਨ

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਅਲਕਾਟੈੱਲ ਨੇ ਆਪਣੇ ਫਲੈਸ਼ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅਲਕਾਟੈੱਲ ਦੇ ਇਸ ਸਮਾਰਟਫੋਨ ਦੀ ਖਾਸੀਅਤ ਇਸ ਸਮਾਰਟਫੋਨ ''ਚ ਦਿੱਤੇ ਡਿਊਲ ਕੈਮਰਾ ਸੈਟਅਪਸ ਹਨ। ਮਤਲਬ ਕਿ ਇਸ ਸਮਾਰਟਫੋਨ ''ਚ ਦੋ ਜਾਂ ਤਿੰਨ ਨਹੀਂ, ਬਲਕਿ ਕੁੱਲ ਚਾਰ ਕੈਮਰੇ ਹਨ। ਨਵਾਂ ਸਮਾਰਟਫੋਨ ਦੋ ਡਿਊਲ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਫੋਨ ਦੇ ਰਿਅਰ ਅਤੇ ਫ੍ਰੰਟ ਪੈਨਲ ''ਤੇ ਦੋ -ਦੋ ਕੈਮਰੇ ਦਿੱਤੇ ਗਏ ਹਨ।

 

ਅਲਕਾਟੈੱਲ ਫਲੈਸ਼ ਦੇ ਰਿਅਰ ਹਿੱਸੇ ''ਤੇ 13 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ, ਜਦ ਕਿ ਫ੍ਰੰਟ ਪੈਨਲ ''ਤੇ ਇਕ ਸੈਂਸਰ 8 ਮੈਗਾਪਿਕਸਲ ਦਾ ਹੈ ਅਤੇ ਦੂੱਜਾ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਦੋਨੋਂ ਹੀ ਕੈਮਰਾ ਸੈਟਅਪ ਡਿਊਲ 6ਪੀ ਲੇਨਜ਼, ਡਿਊਲ ਐੱਫ/2.0, ਡਿਊਲ-ਟੋਨ ਫਲੈਸ਼ ਅਤੇ ਪੀ. ਡੀ. ਏ. ਐੱਫ ਨਾਲ ਲੈਨਜ਼ ਹਨ। ਅਲਕਾਟੈੱਲ ਫਲੈਸ਼ ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਇਸ ''ਚ 5. 5 ਇੰਚ ਦਾ ਫੁੱਲ-ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਡਿਸਪਲੇ ਹੈ। ਇਸ ਦੀ ਪਿਕਸਲ ਡੇਨਸਿਟੀ 401 ਪੀ. ਪੀ. ਆਈ ਹੈ। ਡਿਵਾਇਸ ''ਚ ਡੇਕਾ-ਕੋਰ ਮੀਡੀਆਟੈੱਕ ਹੀਲਿਆ ਐਕਸ 20 ਪ੍ਰੋਸੈਸਰ ਦੇ ਨਾਲ 3 ਜੀ. ਬੀ ਰੈਮ ਦਿੱਤੀ ਗਈ ਹਨ। ਇਨ-ਬਿਲਟ ਸਟੋਰੇਜ਼ 32 ਜੀ. ਬੀ ਹੈ ਅਤੇ 128 ਜੀ. ਬੀ ਤੱਕ ਦਾ ਮਾਈਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਸਕੋਗੇ।

 

ਅਲਕਾਟੈੱਲ ਫਲੈਸ਼ ਦੀ ਕੁਨੈੱਕਟੀਵਿਟੀ ਫੀਚਰ ''ਚ ਵਾਈ-ਫਾਈ 802.11/ਬੀ/ਜੀ/ਐੱਨ, ਵਾਈ-ਫਾਈ ਡਾਇਰੈਕਟ, ਵਾਈ-ਫਾਈ ਡਿਸਪਲੇ, ਐੱਫ. ਐੱਮ ਰੇਡੀਓ, ਬਲੂਟੁੱਥ 4.1, ਯੂ. ਐੱਸ. ਬੀ ਓ. ਟੀ. ਜੀ ਅਤੇ ਯੂ. ਐੱਸ. ਬੀ ਟਾਈਪ-ਸੀ ਸ਼ਾਮਿਲ ਹਨ। ਹਾਲਾਂਕਿ, ਕੰਪਨੀ ਨੇ 3.5 ਐੱਮ. ਐੱਮ ਹੈੱਡਫੋਨ ਜੈੱਕ ਦਾ ਜ਼ਿਕਰ ਨਹੀਂ ਹੈ। ਬੈਟਰੀ 3100 ਐੱਮ. ਏ. ਐੱਚ ਕੀਤੀ ਹੈ । ਫਿੰਗਰਪ੍ਰਿੰਟ, ਐਕਸਲੇਰੋਮੀਟਰ,  ਪ੍ਰਾਕਸੀਮਿਟੀ, ਐਬਿਅੰਟ ਲਾਈਟ, ਜਾਇਰੋਸਕੋਪ ਅਤੇ ਡਿਜ਼ੀਟਲ ਕੰਪਾਸ ਸੈਂਸਰ ਫੋਨ ਦਾ ਹਿੱਸਾ ਹਨ। ਸਮਾਰਟਫੋਨ ਦਾ ਡਾਇਮੇਂਸ਼ਨ 152.6x75.4x8.7 ਮਿਲੀਮੀਟਰ ਹੈ ਅਤੇ ਭਾਰ 155 ਗਰਾਮ।


Related News