Airtel ਦੀ ਖ਼ਾਸ ਬ੍ਰਾਡਬੈਂਡ ਸੇਵਾ, ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋਈ ਪ੍ਰੀ-ਬੁਕਿੰਗ
Friday, Jun 19, 2020 - 06:04 PM (IST)
ਗੈਜੇਟ ਡੈਸਕ– ਏਅਰਟੈੱਲ ਨੇ ਆਪਣੀ ਐਕਸਟਰੀਮ ਫਾਈਬਰ ਬ੍ਰਾਡਬੈਂਡ ਸੇਵਾ ਲਈ ਦੇਸ਼ ਦੇ 25 ਨਵੇਂ ਸ਼ਹਿਰਾਂ ’ਚ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਨ੍ਹਾਂ ’ਚੋਂ ਕੁਝ ਸ਼ਹਿਰਾਂ ’ਚ 30 ਅਪ੍ਰੈਲ ਤੋਂ 1 ਮਈ ਵਿਚਕਾਰ ਹੀ ਇਹ ਸੇਵਾ ਮੁਹੱਈਆ ਕਰਵਾਉਣ ਵਾਲੀ ਸੀ ਪਰ ਕੋਵਿੰਡ-19 ਤਾਲਾਬੰਦੀ ਦੇ ਚਲਦੇ ਇਸ ਵਿਚ ਦੇਰੀ ਹੋ ਗਈ। ਇਸ ਤੋਂ ਬਾਅਦ ਕੰਪਨੀ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਜੂਨ ਦੇ ਸ਼ੁਰੂਆਤੀ ਹਫਤਿਆਂ ਨੂੰ ਚੁਣਿਆ ਸੀ। ਹਾਲਾਂਕਿ, ਤਾਲਾਬੰਦੀ ਵਧਣ ਕਾਰਨ ਇਸ ਪਲਾਨ ’ਚ ਵੀ ਬਦਲਾਅ ਹੋਇਆ ਅਤੇ ਇਸ ਦੇ ਲਾਂਚ ਨੂੰ ਟਾਲਣਾ ਪਿਆ।
'launching soon' ਟੈਗ ਨਾਲ ਸ਼ਹਿਰਾਂ ਦੇ ਨਾਂ
ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਜੂਨ ਦੀ ਸ਼ੁਰੂਆਤ ’ਚ ਹੀ ਕਾਊਂਟਡਾਊਨ ਟਾਈਰ ਨੂੰ ਹਟਾ ਲਿਆ ਸੀ। ਇਸ ਤੋਂ ਬਾਅਦ ਹੁਣ ਏਅਰਟੈੱਲ ਐਕਸਟਰੀਮ ਫਾਈਬਰ ਦੀ ਵੈੱਬਸਾਈਟ ’ਤੇ 'launching soon' ਟੈਗ ਨਾਲ ਉਨ੍ਹਆੰ ਸ਼ਹਿਰਾਂ ਦੇ ਨਾਂ ਦਿੱਤੇ ਗਏ ਹਨ, ਜਿਥੇ ਇਹ ਸੇਵਾ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ।
ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋਈ ਸੇਵਾ
ਲਾਂਚਿੰਗ ਸੂਨ ਟੈਗ ’ਚ ਜਿਨ੍ਹਾਂ ਸ਼ਹਿਰਾਂ ਦੇ ਨਾਂ ਹਨ ਉਨ੍ਹਾਂ ’ਚ ਅਜਮੇਰ, ਅਲੀਗੜ੍ਹ ਭਿਲਵਾਡਾ, ਬੀਕਾਨੇਰ, ਬੂੰਦੀ, ਧਰਮਸ਼ਾਲਾ, ਗਾਜੀਪੁਰ, ਗੋਰਖ਼ਪੁਰ, ਹੋਸੁਰ, ਜਗਧਾਰੀ, ਝਾਂਸੀ, ਜੋਧਪੁਰ, ਕਾਕਿਨਾਡਾ, ਕੋਲਹਾਪੁਰ, ਕੋਟਾ, ਮਥੁਰਾ ਅਤੇ ਮਿਰਜ਼ਪੁਰ ਤੋਂ ਇਲਾਵਾ ਮੁਜ਼ੱਫਰਪੁਰਨਗਰ, ਰੋਹਤਕ, ਸ਼ਾਹਜਹਾਂਪੁਰ, ਸ਼ਿਮਲਾ, ਧੰਜਾਵੁਰ, ਤਿਰੁਪਤੀ, ਉਦੈਪੁਰ ਅਤੇ ਯਮੁਨਾਨਗਰ ਸ਼ਾਮਲ ਹਨ।
ਮੁਫ਼ਤ ਰਾਊਟਰ ਅਤੇ ਇੰਸਟਾਲੇਸ਼ਨ
ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ 25 ਸ਼ਹਿਰਾਂ ’ਚ ਜੋ ਵੀ ਏਅਰਟੈੱਲ ਐਕਸਟਰੀਮ ਫਾਈਬਰ ਬ੍ਰਾਡਬੈਂਡ ਕੁਨੈਕਸ਼ਨ ਨੂੰ ਪ੍ਰੀ-ਬੁਕ ਕਰੇਗਾ ਉਨ੍ਹਾਂ ਨੂੰ ਮੁਫ਼ਤ ਰਾਊਟਰ ਅਤੇ ਮੁਫ਼ਤ ਇੰਸਟਾਲੇਸ਼ਨ ਦਾ ਫਾਇਦਾ ਮਿਲੇਗਾ। ਕੰਪਨੀ ਪੈਨ ਇੰਡੀਆ ਦੀ ਤਰਜ਼ ’ਤੇ ਹੀ ਇਨ੍ਹਾਂ 25 ਸ਼ਹਿਰਾਂ ’ਚ ਵੀ ਬੇਸਿਕ, ਐਂਟਰਟੇਨਮੈਂਟ, ਪ੍ਰੀਮੀਅਮ ਅਤੇ ਵੀ.ਆਈ.ਪੀ. ਪਲਾਨ ਪੇਸ਼ ਕਰ ਰਹੀ ਹੈ।