Airtel ਨੇ ਲਾਂਚ ਕੀਤਾ ਐਕਸਟਰੀਮ ਫਾਈਬਰ ਬ੍ਰਾਡਬੈਂਡ ਲਾਈਟ ਪਲਾਨ, ਘੱਟਕੀਮਤ ''ਚ ਮਿਲਣਗੇ ਕਈ ਫਾਇਦੇ
Saturday, Apr 29, 2023 - 07:55 PM (IST)

ਗੈਜੇਟ ਡੈਸਕ- ਏਅਰਟੈੱਲ ਨੇ ਹਾਲ ਹੀ 'ਚ ਆਪਣੀ ਫਾਈਬਰ ਬ੍ਰਾਡਬੈਂਡ ਸਰਵਿਸ ਲਈ ਇਕ ਨਵਾਂ ਕਿਫਾਇਤੀ ਪਲਾਨ ਪੇਸ਼ ਕੀਤਾ ਹੈ। 219 ਰੁਪਏ ਦੀ ਕੀਮਤ ਵਾਲੇ ਨਵੇਂ ਪਲਾਨ ਨੂੰ 'ਬ੍ਰਾਡਬੈਂਡ ਲਾਈਟ' ਪਲਾਨ ਦਾ ਨਾਮ ਦਿੱਤਾ ਗਿਆ ਹੈ। ਇਹ ਏਅਰਟੈੱਲ ਬ੍ਰਾਡਬੈਂਡ ਲਈ ਉਪਲੱਬਧ ਸਭ ਤੋਂ ਸਸਤਾ ਪਲਾਨ ਹੈ। ਪਲਾਨ ਨੂੰ ਏਅਰਟੈੱਲ ਐਕਸਟਰੀਮ ਫਾਈਬਰ ਪਲਾਨ ਦੇ ਰੂਪ 'ਚ ਲਿਸਟ ਕੀਤਾ ਗਿਆ ਹੈ। ਆਓ ਜਾਣਦੇ ਹਾਂ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਬਾਰੇ...
ਏਅਰਟੈੱਲ ਐਕਸਟਰੀਮ ਬ੍ਰਾਡਬੈਂਡ ਲਾਈਟ ਪਲਾਨ
ਏਅਰਟੈੱਲ ਐਕਸਟਰੀਮ ਬ੍ਰਾਡਬੈਂਡ ਲਾਈਟ ਪਲਾਨ ਦੀ ਕੀਮਤ 219 ਰੁਪਏ ਪ੍ਰਤੀ ਮਹੀਨਾ ਹੈ ਅਤੇ ਇਹ ਸਿਰਫ ਸਾਲਾਨਾ ਮੈਂਬਰਸ਼ਿਪ ਲਈ ਉਪਲੱਬਧ ਹੈ। ਇਸਦਾ ਮਤਲਬ ਹੈ ਕਿ ਗਾਹਕਾਂ ਨੂੰ ਪਲਾਨ ਲਈ ਸਾਈਨ ਅਪ ਕਰਨ ਲਈ ਕੁੱਲ 3,101 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਪਲਾਨ ਦੀ ਹੋਰ ਡਿਟੇਲਸ ਦੀ ਗੱਲ ਕਰੀਏ ਤਾਂ ਇਸਦੇ ਨਾਲ ਗਾਹਕਾਂ ਨੂੰ 10 Mbps ਦੀ ਬ੍ਰਾਡਬੈਂਡ ਸਪੀਡ ਮਿਲਦੀ ਹੈ। ਪਲਾਨ ਦੇ ਨਾਲ ਗਾਹਕਾਂ ਨੂੰ ਫ੍ਰੀ ਰਾਊਟਰ ਵੀ ਮਿਲਦਾ ਹੈ।
ਦੱਸ ਦੇਈਏ ਕਿ ਨਵਾਂ ਏਅਰਟੈੱਲ ਬ੍ਰਾਡਬੈਂਡ ਲਾਈਟ ਪਲਾਨ ਸਿਰਫ ਬਿਹਾਰ, ਉੱਤਰ ਪ੍ਰਦੇਸ਼ ਪੂਰਬ ਅਤੇ ਆਂਧਰਾ ਪ੍ਰਦੇਸ਼ 'ਚ ਉਪਲੱਬਧ ਹੈ ਅਤੇ ਇਸ ਵਿਚ ਕੋਈ ਓ.ਟੀ.ਟੀ. ਜਾਂ ਲਾਈਵ ਟੀਵੀ ਲਾਭ ਸ਼ਾਮਲ ਨਹੀਂ ਹੈ। ਇਹ ਪਲਾਨ ਬਾਅਦ 'ਚ ਦੇਸ਼ ਦੇ ਹੋਰ ਸ਼ਹਿਰਾਂ 'ਚ ਉਪਲੱਬਧ ਹੋਵੇਗਾ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।