Airtel ਨੇ ਘਟਾਈ ਆਪਣੀ ਇਸ ਸਰਵਿਸ ਦੀ ਕੀਮਤ, ਜਾਣੋ ਕਿਸਨੂੰ ਹੋਵੇਗਾ ਫਾਇਦਾ

Friday, Mar 25, 2022 - 04:29 PM (IST)

Airtel ਨੇ ਘਟਾਈ ਆਪਣੀ ਇਸ ਸਰਵਿਸ ਦੀ ਕੀਮਤ, ਜਾਣੋ ਕਿਸਨੂੰ ਹੋਵੇਗਾ ਫਾਇਦਾ

ਗੈਜੇਟ ਡੈਸਕ– ਏਅਰਟੈੱਲ ਨੇ ਆਪਣੀ ਸਟਰੀਮਿੰਗ ਸਰਵਿਸ ਯਾਨੀ Airtel Xstream Box ਦੀ ਕੀਮਤ ਘਟਾ ਦਿੱਤੀ ਹੈ। ਕੰਪਨੀ ਨੇ Airtel Xstream Box ਦੀ ਕੀਮਤ 499 ਰੁਪਏ ਘੱਟ ਕਰਕੇ 2 ਹਜ਼ਾਰ ਰੁਪਏ ਕਰ ਦਿੱਤੀ ਹੈ। ਏਅਰਟੈੱਲ ਦਾ ਐਕਸਟਰੀਮ ਬਾਕਸ ਨਵੇਂ ਜ਼ਮਾਨੇ ਦਾ DTH ਟੈਲੀਵਿਜ਼ਨ ਬਾਕਸ ਹੋਵੇਗਾ, ਜੋ ਕਿਸੇ ਵੀ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਸਕਦਾ ਹੈ। ਧਿਆਨ ਰਹੇ ਕਿ ਨਵੀਂ ਕੀਮਤ ਉਨ੍ਹਾਂ ਗਹਕਾਂ ਲਈ ਹੈ ਜੋ ਐਕਸਟਰੀਮ ਬਾਕਸ ਦੇ ਨਾਲ ਨਵਾਂ ਏਅਰਟੈੱਲ ਡਿਜੀਟਲ ਟੀਵੀ ਕੁਨੈਕਸ਼ਨ ਲੈ ਰਹੇ ਹਨ। ਹੁਣ ਕੰਪਨੀ ਡਾਇਰੈਕਟ ਟੂ ਹੋਮ ਡੇਟ-ਟਾਪ ਬਾਕਸ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹੋਟਸਾਟਰ ਅਤੇ ਦੂਜੀਆਂ ਓ.ਟੀ.ਟੀ. ਸੇਵਾਵਾਂ ਆਫਰ ਕਰ ਰਹੀ ਹੈ। 

ਇਹ ਵੀ ਪੜ੍ਹੋ– ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ

ਮਿਲੇਗਾ OTT ਪਲੇਟਫਾਰਮਸ ਦਾ ਸਬਸਕ੍ਰਿਪਸ਼ਨ
ਏਅਰਟੈੱਲ ਨੇ ਸਤੰਬਰ 2019 ’ਚ ਐਕਸਟਰੀਮ ਬਾਕਸ ਨੂੰ ਐਕਸਟਰੀਮ ਸਟਿੱਕ ਦੇ ਨਾਲ ਲਾਂਚ ਕੀਤਾ ਸੀ। ਉਸ ਸਮੇਂ ਇਨ੍ਹਾਂ ਪ੍ਰੋਡਕਟਸ ਦੀ ਕੀਮਤ 3,999 ਰੁਪਏ ਸੀ। ਹੁਣ ਏਅਰਟੈੱਲ ਦੀ ਵੈੱਬਸਾਈਟ ’ਤੇ Airtel Xstream Box ਦੀ ਕੀਮਤ ਘੱਟ ਕੇ 2 ਹਜ਼ਾਰ ਰੁਪਏ ਹੋ ਗਈ ਹੈ। ਕੰਪਨੀ ਨੇ ਪਹਿਲਾਂ ਇਸਦੀ ਕੀਮਤ ਘਟਾਈ ਸੀ ਅਤੇ ਉਸਤੋਂ ਬਾਅਦ ਇਹ ਡਿਵਾਈਸ 2,499 ਰੁਪਏ ’ਚ ਮਿਲ ਰਿਹਾ ਸੀ। 

ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ

ਕੰਪਨੀ ਨੇ ਨਾਲ ਸਿਰਫ ਇਸਦੀ ਕੀਮਤ ਘੱਟ ਕੀਤੀ ਹੈ ਸਗੋਂ ਹੁਣ ਇਸ ’ਤੇ ਕਈ ਓ.ਟੀ.ਟੀ. ਪਲੇਟਫਾਰਮ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਨਵੇਂ ਗਾਹਕਾਂ ਨੂੰ Disney+ Hotstar, Amazon Prime Video, Sony LIV, Eros Now, Hungama ਅਤੇ ਦੂਜੇ ਓ.ਟੀ.ਟੀ. ਪਲੇਟਫਾਰਮ ਦਾ ਐਕਸੈੱਸ ਮਿਲੇਗਾ। ਰਿਵਾਈਜ਼ਡ ਪ੍ਰਾਈਜ਼ ਸਿਰਫ ਨਵਾਂ ਕੁਨੈਕਸ਼ਨ ਲੈਣ ਵਾਲੇ ਗਾਹਕਾਂ ਲਈ ਹੋਵੇਗਾ। 

ਹਾਲਾਂਕਿ, ਨਵੀਂ ਕੀਮਤ ਸੀਮਿਤ ਸਮੇਂ ਲਈ ਹੋ ਸਕਦੀ ਹੈ। Airtel Xstream Box ਐਂਡਰਾਇਡ 9.0 ਪਾਈ ’ਤੇ ਬੇਸਡ ਐਂਡਰਾਇਡ ਟੀਵੀ ਓ.ਐੱਸ. ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਗੂਗਲ ਪਲੇਅ ਸਟੋਰ ਰਾਹੀਂ 5000 ਤੋਂ ਜ਼ਿਆਦਾ ਐਪਸ ਅਤੇ ਗੇਮਾਂ ਦਾ ਐਕਸੈੱਸ ਮਿਲਦਾ ਹੈ।

ਇਹ ਵੀ ਪੜ੍ਹੋ– ਇਸ ਸਾਲ ਬੰਦ ਹੋ ਸਕਦੈ Apple ਦਾ ਇਹ ਪ੍ਰੋਡਕਟ, 2017 ’ਚ ਹੋਇਆ ਸੀ ਲਾਂਚ


author

Rakesh

Content Editor

Related News