ਆਈਫੋਨ 7 ਖਰੀਦਣ ''ਤੇ ਏਅਰਟੈੱਲ ਦੇਵੇਗੀ ਸਾਲ ਭਰ ਲੀ ਫ੍ਰੀ 4ਜੀ ਡਾਟਾ!

Friday, Oct 07, 2016 - 06:47 PM (IST)

ਆਈਫੋਨ 7 ਖਰੀਦਣ ''ਤੇ ਏਅਰਟੈੱਲ ਦੇਵੇਗੀ ਸਾਲ ਭਰ ਲੀ ਫ੍ਰੀ 4ਜੀ ਡਾਟਾ!
ਜਲੰਧਰ- ਦੂਰਸੰਚਾਰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਵੀ ਆਈਫੋਨ 7 ਅਤੇ 7 ਪਲੱਸ ਵੇਚ ਰਹੀ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਕੰਪਨੀ ਦੇ ਆਫਲਾਈਨ ਰਿਟੇਲ ਅਤੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਸਟੋਰ ਤੋਂ ਆਈਫੋਨ 7 ਅਤੇ ਆਈਫੋਨ 7 ਪਲੱਸ ਖਰੀਦਣ ਵਾਲੇ ਗਾਹਕਾਂ ਨੂੰ ਉਹ ਇਕ ਸਾਲ ਲਈ ਹਰ ਮਹੀਨੇ 10ਜੀ.ਬੀ. 4ਜੀ/3ਜੀ ਡਾਟਾ ਫ੍ਰੀ ''ਚ ਦੇਵੇਗੀ ਪਰ ਇਹ ਫ੍ਰੀ ਡਾਟਾ ਏਅਰਟੈੱਲ ਇੰਫੀਨਿਟੀ ਪੋਸਟਪੇਡ ਪਲਾਨ ਦੇ ਨਾਲ ਮਿਲੇਗਾ। 
ਭਾਰਤੀ ਏਅਰਟੈੱਲ ਦੇ ਡਾਇਰੈਕਟਰ ਆਪਰੇਸ਼ੰਸ ਅਜੇ ਪੁਰੀ ਨੇ ਕਿਹਾ ਹੈ ਕਿ ਅਸੀਂ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਨਾਲ ਆਪਣੇ ਯੂਜ਼ਰ ਲਈ ਰੋਚਕ ਡਾਟਾ ਆਫਰ ਲਾਂਚ ਕਰਕੇ ਬੇਹੱਦ ਹੀ ਉਤਸ਼ਾਹਿਤ ਹਾਂ। ਗਾਹਕਾਂ ਨੂੰ ਲੇਟੈਸਟ ਆਈਫੋਨ ਦੇ ਨਾਲ ਹਾਡੇ ਇੰਫੀਨਿਟੀ ਪਲਾਨ ਨਾਲ ਅਨਲਿਮਟਿਡ ਵਾਇਸ ਕਾਲ ਅਤੇ ਤੈਅ ਡਾਟਾ ਮਿਲੇਗਾ ਹੀ, ਨਾਲ ਹੀ ਯੂਜ਼ਰ ਹਰ ਮਹੀਨੇ 10ਜੀ.ਬੀ. ਫ੍ਰੀ ਡਾਟਾ ਦਾ ਫਾਇਦਾ ਲੈ ਸਕਣਗੇ।

Related News