Airtel ਨੇ ਲਾਂਚ ਕੀਤਾ ਨਵਾਂ ਪਲਾਨ, ਮੁਫ਼ਤ ਮਿਲੇਗਾ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ
Tuesday, May 03, 2022 - 12:08 PM (IST)
ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਪਲਾਨ ’ਚੋਂ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਹਟਾਇਆ ਹੈ। ਇਹ ਸਬਸਕ੍ਰਿਪਸ਼ਨ ਕੰਪਨੀਆਂ ਦੇ ਸਸਤੇ ਪਲਾਨ ਦੇ ਨਾਲ ਆ ਰਹੇ ਸਨ ਅਤੇ ਹੁਣ ਏਅਰਟੈੱਲ ਨੇ 999 ਰੁਪਏ ਦਾ ਇਕ ਮਹਿੰਗਾ ਪਲਾਨ ਲਾਂਚ ਕੀਤਾ ਹੈ ਜੋ ਕਿ ਪ੍ਰੀਪੇਡ ਪਲਾਨ ਹੈ। ਏਅਰਟੈੱਲ ਦੇ ਇਸ 999 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸਤੋਂ ਇਲਾਵਾ ਐਕਸਟ੍ਰੀਮ ਚੈਨਲਾਂ ਤੋਂ ਇਲਾਵਾ ਹੋਰ ਫਾਇਦੇ ਵੀ ਮਿਲਣਗੇ।
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ
ਏਅਰਟੈੱਲ ਦੇ ਇਸ ਪਲਾਨ ’ਚ 84 ਦਿਨਾਂ ਦੀ ਮਿਆਦ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸ ਪਲਾਨ ਦੀ ਮਿਆਦ ਵੀ 84 ਦਿਨਾਂ ਦੀ ਹੈ। ਇਸ ਵਿਚ ਰੋਜ਼ਾਨਾ 2.5 ਜੀ.ਬੀ. ਡਾਟਾ ਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਪਲਾਨ ਨੂੰ ਕੰਪਨੀ ਦੀ ਸਾਈਟ ’ਤੇ ਲਿਸਟ ਕਰ ਦਿੱਤਾ ਗਿਆ ਹੈ। ਏਅਰਟੈੱਲ ਦੇ ਇਸ ਪਲਾਨ ਦੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਫਾਸਟੈਗ ’ਤੇ 100 ਰੁਪਏ ਦਾ ਕੈਸ਼ਬੈਕ, ਫ੍ਰੀ ਹੈਲੋਟਿਊਨ ਅਤੇ ਤਿੰਨ ਮਹੀਨਿਆਂ ਲਈ Apollo ਸਰਕਿਲ ਦੀ ਮੈਂਬਰਸ਼ਿਪ ਮਿਲ ਰਹੀ ਹੈ।
ਇਹ ਵੀ ਪੜ੍ਹੋ– Airtel-Jio ਨੂੰ ਟੱਕਰ ਦੇਣ ਲਈ VI ਨੇ ਲਾਂਚ ਕੀਤੇ ਨਵੇਂ ਪਲਾਨ, ਕੀਮਤ 29 ਰੁਪਏ ਤੋਂ ਸ਼ੁਰੂ
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਏਅਰਟੈੱਲ ਨੇ ਆਪਣੇ ਚਾਰ ਪੋਸਟਪੇਡ ਪਲਾਨਾਂ ਦੇ ਨਾਲ ਫ੍ਰੀ ’ਚ ਮਿਲਣ ਵਾਲੇ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਦੀ ਮਿਆਦ ਨੂੰ ਅੱਧਾ ਕਰ ਦਿੱਤਾ ਹੈ। ਦਰਅਸਲ, ਏਅਰਟੈੱਲ ਦੇ ਚਾਰ ਪੋਸਟਪੇਡ ਪਲਾਨਾਂ ਦੇ ਨਾਲ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ ਜਿਸਨੂੰ ਕੰਪਨੀ ਨੇ ਘਟਾ ਕੇ 6 ਮਹੀਨੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
ਏਅਰਟੈੱਲ ਦੇ ਜਿਨ੍ਹਾਂ ਪਲਾਨਾਂ ਦੇ ਨਾਲ ਮਿਲਣ ਵਾਲੇ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਨੂੰ 1 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਹੈ ਉਨ੍ਹਾਂ ’ਚ ਪਹਿਲਾ ਪਲਾਨ 499 ਰੁਪਏ ਦਾ ਹੈ। ਇਸ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਹੋਰ ਮਹੀਨੇ 75 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ’ਚ 200 ਜੀ.ਬੀ. ਡਾਟਾ ਰੋਲਓਵਰ ਦੀ ਵੀ ਸੁਵਿਧਾ ਹੈ। ਇਸ ਪਲਾਨ ਦੇ ਨਾਲ ਪਹਿਲਾਂ 1 ਸਾਲ ਲਈ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ ਜਿਸਨੂੰ ਹੁਣ 6 ਮਹੀਨੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ