Airtel ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਇਸ ਪਲਾਨ ’ਚ ਹੁਣ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ

Wednesday, Nov 17, 2021 - 04:41 PM (IST)

Airtel ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਇਸ ਪਲਾਨ ’ਚ ਹੁਣ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ

ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਇਕ ਪਲਾਨ ’ਚ ਰੋਜ਼ਾਨਾ 500MB ਵਾਧੂ ਡਾਟਾ ਦੇਣ ਦਾ ਐਲਾਨ ਕੀਤਾ ਹੈ। ਏਅਰਟੈੱਲ ਨੇ ਇਹ ਫਾਇਦਾ 249 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਏਅਰਟੈੱਲ ਦੇ 249 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਇਸ ਵਿਚ 2 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 

ਇਹ ਵੀ ਪੜ੍ਹੋ– ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ

ਵੋਡਾਫੋਨ-ਆਈਡੀਆ ਕੋਲ ਵੀ ਰੋਜ਼ਾਨਾ 1.5 ਜੀ.ਬੀ. ਡਾਟਾ ਦੇਣ ਵਾਲਾ ਪਲਾਨ ਹੈ ਪਰ ਹੁਣ ਏਅਰਟੈੱਲ ਨੇ ਰੋਜ਼ਾਨਾ 500 ਐੱਮ.ਬੀ. ਵਾਧੂ ਡਾਟਾ ਦੇ ਕੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰੋਜ਼ਾਨਾ ਮਿਲਣ ਵਾਲੇ 500 ਐੱਮ.ਬੀ. ਡਾਟਾ ਨੂੰ ਏਅਰਟੈੱਲ ਥੈਂਕਸ ਐਪ ਰਾਹੀਂ ਤੁਸੀਂ ਰਿਡੀਮ ਕਰ ਸਕਦੇ ਹੋ। ਇਸ ਪਲਾਨ ’ਚ ਇਕ ਮਹੀਨੇ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਮੋਬਾਇਲ ਸਬਸਕ੍ਰਿਪਸ਼ਨ ਵੀ ਮਿਲ ਰਹੀ ਹੈ। 

ਇਹ ਵੀ ਪੜ੍ਹੋ– Instagram Reels ’ਚ ਆਇਆ TikTok ਵਾਲਾ ਇਹ ਖਾਸ ਫੀਚਰ, ਇੰਝ ਕਰੋ ਇਸਤੇਮਾਲ


author

Rakesh

Content Editor

Related News