399 ਰੁਪਏ ''ਚ ਸਭ ਕੁਝ! ਅਨਲਿਮਟਿਡ ਇੰਟਰਨੈੱਟ, ਕਾਲਿੰਗ ਤੇ 260+ ਚੈਨਲ

Monday, Jun 09, 2025 - 04:34 PM (IST)

399 ਰੁਪਏ ''ਚ ਸਭ ਕੁਝ! ਅਨਲਿਮਟਿਡ ਇੰਟਰਨੈੱਟ, ਕਾਲਿੰਗ ਤੇ 260+ ਚੈਨਲ

ਵੈੱਬ ਡੈਸਕ : ਭਾਰਤ ਵਿਚ ਇੰਟਰਨੈੱਟ ਤੇ ਡਿਜੀਟਲ ਇੰਟਰਟੇਨਮੈਂਟ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਏਅਰਟੈਲ ਨੇ ਆਪਣੇ ਬਲੈਕ ਪਲਾਨ ਦੇ ਤਹਿਤ IPTV (Internet Protocol Television) ਸੇਵਾ ਦੀ ਪੇਸ਼ਕਸ਼ ਕੀਤੀ ਹੈ। Airtel ਨੇ ਆਪਣੇ ਸਭ ਤੋਂ ਬੇਸਿਕ ਏਅਰਟੈਲ ਬਲੈਕ ਪਲਾਨ ਵਿਚ ਵੀ ਆਈਪੀਟੀਵੀ ਸੇਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਏਅਰਟੈਲ ਦਾ ਇਹ ਪਲਾਨ 399 ਰੁਪਏ ਵਿਚ ਮੌਜੂਦ ਹੈ ਤੇ ਉਨ੍ਹਾਂ ਗਾਹਕਾਂ ਲਈ ਬਹੁਤ ਵਧੀਆ ਹੈ ਜੋ ਘੱਟ ਬਜਟ ਵਿਚ ਆਈਪੀਟੀਵੀ ਦਾ ਮਜ਼ਾ ਲੈਣਾ ਚਾਹੁੰਦੇ ਹਨ।

ਹਾਲਾਂਕਿ ਏਅਰਟੈਲ ਨੇ ਹਾਲ ਹੀ ਵਿਚ 100 MBPS Xsetream Fiber ਪਲਾਨ ਵੀ ਲਾਂਚ ਕੀਤੇ ਸਨ, ਪਰ ਇਸ 399 ਰੁਪਏ ਵਾਲੇ ਪਲਾਨ ਦਾ ਐਲਾਨ ਇਕ ਸਾਈਲੈਂਟ ਐਂਟਰੀ ਵੱਜੋਂ ਕੀਤਾ ਗਿਆ। ਜਾਣੋਂ ਇਸ ਪਲਾਨ ਵਿਚ ਮਿਲਣ ਵਾਲੇ ਫਾਇਦੇ..

PunjabKesari

399 ਪਲਾਨ ਦੀ ਡਿਟੇਲ
ਏਅਰਟੈਲ ਬਲੈਕ ਦੇ 399 ਰੁਪਏ ਦਾ ਪਲਾਨ  ਇਕ ਕਾਂਬੋ ਪਲਾਨ ਹੈ ਜਿਸ ਵਿਚ ਤਿੰਨ ਸੇਵਾਵਾਂ ਸ਼ਾਮਲ ਹਨ। ਇਸ ਪਲਾਨ ਵਿਚ ਫਾਈਬਰ ਬ੍ਰਾਡਬੈਂਡ ਦਾ ਫਾਇਦਾ ਮਿਲਦਾ ਹੈ ਜਿਸ ਦੇ ਨਾਲ 10 ਐੱਮਬੀਪੀਐੱਸ ਤਕ ਦੀ ਸਪੀਡ ਮਿਲੇਗੀ। ਇਸ ਦੇ ਨਾਲ ਪਲਾਨ ਵਿਚ ਲੈਂਡਲਾਈਨ ਫੋਨ ਮਿਲਦਾ ਹੈ ਜਿਸ ਦੇ ਰਾਹੀਂ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ।

ਇਸ ਦੇ ਨਾਲ ਹੀ ਹੁਣ ਇਸ ਪਲਾਨ ਵਿਚ ਆਈਪੀਟੀਵੀ ਦਾ ਮਜ਼ਾ ਵੀ ਮਿਲੇਗੀ। ਇਸ ਪਲਾਨ ਵਿਚ ਅਨਲਿਮਟਿਡ ਇੰਟਰਨੈੱਟ ਦਿੱਤਾ ਜਾ ਰਿਹਾ ਹੈ ਪਰ ਇਸ ਵਿਚ ਫੇਅਰ ਯੂਸੇਜ ਪਾਲਿਸੀ ਲਾਗੂ ਹੈ। ਇਸ ਦੌਰਾਨ ਜੇਕਰ ਡਾਟਾ 3333 ਜੀਬੀ ਤੋਂ ਵਧਦਾ ਹੈ ਤਾਂ ਇਸ ਦੀ ਸਪੀਡ ਇਕ ਐੱਮਬੀਪੀਐੱਸ ਰਹਿ ਜਾਵੇਗੀ।

ਇੰਸਟਾਲੇਸ਼ਨ ਤੇ ਹਾਰਡਵੇਅਰ ਕਾਸਟ
ਇਸ ਸੇਵਾ ਦਾ ਲਾਭ ਲੈਣ ਲਈ ਗਾਹਕਾਂ ਨੂੰ 2500 ਰੁਪਏ ਐਡਵਾਂਸ ਦੇਣੇ ਪੈਣਗੇ, ਜਿਸ ਵਿਚ ਜ਼ਰੂਰੀ ਹਾਰਡਵੇਅਰ ਤੇ ਇੰਸਟਾਲੇਸ਼ਨ ਦੀ ਸੁਵਿਧਾ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਕੀਮਤ ਨੂੰ ਆਉਣ ਵਾਲੇ ਬਿੱਲਾਂ ਵਿਚ ਐਡਜਸਟ ਕੀਤਾ ਜਾਵੇਗਾ। ਹਾਲਾਂਕਿ ਇਸ ਵਿਚ ਹਾਈ ਸਪੀਡ ਇੰਟਰਨੈੱਟ ਜਾਂ ਓਟੀਟੀ ਐਪਸ ਦੀ ਸੁਵਿਧਾ ਨਹੀਂ ਹੈ ਪਰ ਫਿਰ ਵੀ ਇਹ ਐਂਟਰੀ ਲੈਵਲ ਪੈਕ ਬਹੁਤ ਆਕਰਸ਼ਕ ਹੈ। ਜੇਕਰ ਤੁਸੀਂ ਹਾਈ ਸਪੀਡ ਇੰਟਰਨੈੱਟ ਦਾ ਮਜ਼ਾ ਲੈਣਾ ਚਾਹੁੰਦੇ ਹੋ ਜਾਂ ਕੰਪਨੀ 599 ਤੇ 699 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲਾਨਜ਼ ਦੀ ਵੀ ਚੋਣ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News