Airtel ਦੇ ਇਸ ਪ੍ਰੀਪੇਡ ਪਲਾਨ ’ਚ ਹੁਣ ਮਿਲੇਗਾ 511GB ਡਾਟਾ

07/03/2019 1:35:03 PM

ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ 1,699 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਨੂੰ ਅਪਗ੍ਰੇਡ ਕਰ ਦਿੱਤਾ ਹੈ। ਪਹਿਲਾਂ ਇਸ ਪਲਾਨ ’ਚ ਰੋਜ਼ਾਨਾ ਇਸਤੇਮਾਲ ਲਈ 1 ਜੀ.ਬੀ. ਡਾਟਾ ਮਿਲਦਾ ਸੀ। ਹੁਣ ਕੰਪਨੀ ਵਲੋਂ 1.4 ਜੀ.ਬੀ. ਡਾਟਾ ਦਿੱਤਾ ਜਾਵੇਗਾ। 1,699 ਰੁਪਏ ਵਾਲਾ ਏਅਰਟੈੱਲ ਪ੍ਰੀਪੇਡ ਪਲਾਨ ਲੰਬੀ ਮਿਆਦ ਦੀ ਚਾਹ ਰੱਖਣਵਾਲੇ ਗਾਹਕਾਂ ਲਈ ਹੈ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਇਸ ਦੇ ਨਾਲ ਹੀ ਅਨਲਿਮਟਿਡ ਵਾਇਸ ਕਾਲ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਵੀ ਹੈ। ਬਾਜ਼ਾਰ ’ਚ ਇਸ ਪੈਕ ਦਾ ਮੁਕਾਬਲੇ ਵੋਡਾਫੋਨ ਦੇ 1,699 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਨਾਲ ਹੈ। ਵੋਡਾਫੋਨ ਇਸ ਪਲਾਨ ’ਚ ਹੁਣ ਵੀ 365 ਦਿਨਾਂ ਲਈ ਰੋਜ਼ਾਨਾ 1 ਜੀ.ਬੀ. ਡਾਟਾ ਹੀ ਦਿੰਦੀ ਹੈ। 

ਇਸ ਤੋਂ ਇਲਾਵਾ 1,699 ਰਪਏ ਵਾਲਾ ਏਅਰਟੈੱਲ ਪ੍ਰੀਪੇਡ ਪਲਾਨ ਏਅਰਟੈੱਲ ਟੀਵੀ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਕ ਸਾਲ ਲਈ ਨੋਟਰਨ ਮੋਬਾਇਲ ਸਕਿਓਰਿਟੀ ਵੀ ਮਿਲਦੀ ਹੈ। 1,699 ਰੁਪਏ ਵਾਲਾ ਪਲਾਨ ਚੁਣਨ ਵਾਲੇ ਏਅਰਟੈੱਲ ਸਬਸਕ੍ਰਾਈਬਰਜ਼ ਵਿੰਕ ਮਿਊਜ਼ਿਕ ਦਾ ਮੁਫਤ ਐਕਸੈਸ ਪਾ ਸਕਦੇ ਹਨ। 


Related News