Airtel ਦੇ ਇਸ ਪਲਾਨ 'ਚ ਹੁਣ ਪਹਿਲਾਂ ਦੇ ਮੁਕਾਬਲੇ ਮਿਲੇਗਾ ਘੱਟ ਡਾਟਾ

02/10/2019 5:25:01 PM

ਗੈਜੇਟ ਡੈਸਕ- ਮਸ਼ਹੂਰ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ 119 ਰੁਪਏ ਦੇ ਪ੍ਰੀਪੇਡ ਪਲਾਨ 'ਚ ਬਦਲਾਵ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਸ ਪਲਾਨ 'ਚ ਹੁਣ ਯੂਜ਼ਰਸ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਪਲਾਨ 'ਚ ਯੂਜ਼ਰਸ ਨੂੰ 28 ਦਿਨਾਂ ਲਈ 2 ਜੀ. ਬੀ ਦਾ 2G/3G/4G ਡਾਟਾ ਦਿੱਤਾ ਜਾਂਦਾ ਸੀ ਜੋ ਹੁਣ 1ਜੀ. ਬੀ ਕਰ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਏਅਰਟੈੱਲ ਦੁਆਰਾ 119 ਰੁਪਏ ਦੇ ਇਸ ਪ੍ਰੀਪੇਡ ਪਲਾਨ ਨੂੰ ਸੈਗਮੇਂਟਿਡ ਟੈਰਿਫ ਪਲਾਨ ਦੇ ਤੌਰ 'ਤੇ ਦੇਸ਼ ਦੇ 22 ਟੈਲੀਕਾਮ ਸਰਕਲਸ 'ਚ ਲਾਂਚ ਕੀਤਾ ਗਿਆ ਹੈ। ਜਾਣਦੇ ਹਾਂ ਇਸ ਦੇ ਬਾਰੇ 'ਚ . PunjabKesari
ਪਲਾਨ ਡਿਟੇਲਸ 
ਰਿਪੋਰਟ ਦੇ ਮੁਤਾਬਕ ਏਅਰਟੈੱਲ ਆਪਣੇ ਇਸ ਪਲਾਨ 'ਚ ਕੁਝ ਯੂਜ਼ਰਸ ਨੂੰ ਦੋ ਤਰ੍ਹਾਂ ਦੇ ਬੈਨੀਫਿਟ ਦੇ ਰਹੀ ਹੈ। ਕੁਝ ਯੂਜ਼ਰਸ ਨੂੰ 119 ਰੁਪਏ ਦੇ ਪ੍ਰੀਪੇਡ ਪਲਾਨ 'ਚ ਬਿਨਾਂ ਕਿਸੇ ਐੱਫ.ਯੂ.ਪੀ ਲਿਮੀਟ ਦੇ ਅਨਲਿਮਟਿਡ ਵੁਆਇਸ ਕਾਲਿੰਗ, 28 ਦਿਨਾਂ ਲਈ 300 ਐੱਸ. ਐੱਮ. ਐੱਸ ਤੇ 1 ਜੀ. ਬੀ ਡਾਟਾ ਦਿੱਤਾ ਜਾ ਰਿਹਾ ਹੈ। ਉਥੇ ਹੀ ਕੁਝ ਯੂਜ਼ਰਸ ਨੂੰ ਇਸ ਪਲਾਨ 'ਚ 14 ਦਿਨਾਂ ਲਈ 1 ਜੀ. ਬੀ ਡਾਟਾ ਦੇ ਨਾਲ ਅਨਲਿਮਟਿਡ ਲੋਕਲ, ਐੱਸ. ਟੀ. ਡੀ ਅਤੇ ਰੋਮਿੰਗ ਕਾਲਸ ਦੇ ਨਾਲ 300 ਐੱਸ. ਐੱਮ. ਐੱਸ ਦਿੱਤੇ ਜਾ ਰਹੇ ਹਨ।PunjabKesari ਉਥੇ ਹੀ ਦੱਸ ਦੇਈਏ ਕਿ ਯੂਜ਼ਰਸ ਇਸ ਪਲਾਨ ਦੀ ਉਪਲਬੱਧਤਾ ਨੂੰ ਕੰਪਨੀ ਦੀ ਵੈੱਬਸਾਈਟ ਜਾਂ ਫਿਰ My Airtel Mobile ਐਪ 'ਤੇ ਜਾ ਕਰ ਚੈੱਕ ਕਰ ਸਕਦੇ ਹਨ। ਇਸ ਪਲਾਨ ਦੇ ਨਾਲ ਮਿਲਣ ਵਾਲੀ ਡਾਟਾ ਅਤੇ ਵੈਲੀਡਿਟੀ ਹਰ ਯੂਜ਼ਰ ਲਈ ਅਲਗ ਹੋ ਸਕਦੀ ਹੈ।


Related News