Airtel ਦੇ ਜ਼ਬਰਦਸਤ ਪਲਾਨ, 300Mbps ਦੀ ਸਪੀਡ ਨਾਲ ਮਿਲੇਗਾ 600GB ਤਕ ਡਾਟਾ
Tuesday, Jun 23, 2020 - 12:07 PM (IST)
ਗੈਜੇਟ ਡੈਸਕ– ਭਾਰਤੀ ਏਅਰਟੈੱਲ ਆਪਣੇ ਐਡਵਾਂਸ ਰੈਂਟਲ ਪਲਾਨਸ ਦਾ ਦਾਇਰਾ ਹੋਰ ਸ਼ਹਿਰਾਂ ’ਚ ਵਧਾਉਣ ਜਾ ਰਹੀ ਹੈ। ਆਮਤੌਰ ’ਤੇ ਕੰਪਨੀ ਇਹ ਪਲਾਨ ਫ੍ਰੈਂਚਾਈਜ਼ ਅਤੇ ਲੋਕਲ ਕੇਬਲ ਆਪਰੇਟਰਾਂ ਰਾਹੀਂ ਉਨ੍ਹਾਂ ਹੀ ਸ਼ਹਿਰਾਂ ’ਚ ਮੁਹੱਈਆ ਕਰਾਉਂਦੀ ਹੈ ਜਿਥੇ ‘ਏਅਰਟੈੱਲ ਐਕਸਟਰੀਮ ਫਾਇਬਰ’ ਸੇਵਾ ਉਪਲੱਬਧ ਹੁੰਦੀ ਹੈ। ਏਅਰਟੈੱਲ ਹੁਣ 25 ਨਵੇਂ ਸ਼ਹਿਰਾਂ ’ਚ ਇਨ੍ਹਾਂ ਪਲਾਨਸ ਨੂੰ ਐਕਸਟੈਂਡ ਕਰੇਗੀ। ਮੌਜੂਦਾ ਸਮੇਂ ’ਚ ਕੰਪਨੀ ਬੇਸਿਕ, ਸਟੈਂਡਰਡ, ਅਲਟਰਾ ਅਤੇ ਪ੍ਰੀਮੀਅਮ 4 ਐਕਸਟਰੀਮ ਫਾਇਬਰ ਪਲਾਨ ਮੁਹੱਈਆ ਕਰਵਾਉਂਦੀ ਹੈ।
ਐਕਸਟਰੀਮ ਫਾਇਬਰ ਪਲਾਨ 599 ਰੁਪਏ ਤੋਂ ਸ਼ੁਰੂ
ਕੰਪਨੀ ਦੇ ਇਨ੍ਹਾਂ ਪਲਾਨਸ ਦੀ ਸ਼ੁਰੂਆਤ 599 ਰੁਪਏ ਤੋਂ ਹੁੰਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ 100 ਜੀ.ਬੀ. ਡਾਟਾਤਕ 16 Mbps ਦੀ ਸਪੀਡ ਮਿਲਦੀ ਹੈ। 799 ਰੁਪਏ ’ਚ ਕੰਪਨੀ ਸਟੈਂਡਰਡ ਪਲਾਨ ਆਫਰ ਕਰਦੀ ਹੈ। 799 ਰੁਪਏ ਦੇ ਪਲਾਨ ’ਚ 40 Mbps ਦੀ ਸਪੀਡ ਮਿਲਦੀ ਹੈ। 1099 ਰੁਪਏਦੇ ਅਲਟਰਾ ਪਲਾਨ ’ਚ 100 Mbps ਦੀ ਸਪੀਡ ਮਿਲਦੀ ਹੈ। ਇਸ ਤੋਂ ਬਾਅਦ ਆਉਂਦਾ ਹੈ ਕੰਪਨੀ ਦਾ 1599 ਰੁਪਏ ਦਾ ਪ੍ਰੀਮੀਅਮ ਪਲਾਨ ਜਿਸ ਵਿਚ ਗਾਹਕਾਂ ਨੂੰ 300 Mbps ਦੀ ਸਪੀਡ ਨਾਲ 600GB ਡਾਟਾ ਮਿਲਦਾ ਹੈ।
ਅਲਟਰਾ ਅਤੇ ਪ੍ਰੀਮੀਅਮ ਪਲਾਨ ’ਚ OTT ਸਬਸਕ੍ਰਿਪਸ਼ਨ ਮੁਫ਼ਤ
ਏਅਰਟੈੱਲ ਐਕਸਟਰੀਮ ਦੇ ਅਲਟਰਾ ਅਤੇ ਪ੍ਰੀਮੀਅਮ ਪਲਾਨ ’ਚ OTT ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। ਇਨ੍ਹਾਂ ਪਲਾਨਸ ਨੂੰ ਚੁਣਨ ਵਾਲੇ ਗਾਹਕ ZEE5 ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮਜ਼ਾ ਲੈ ਸਕਦੇ ਹਨ।
ਇਨ੍ਹਾਂ 25 ਸ਼ਹਿਰਾਂ ’ਚ ਲਾਂਚ ਹੋਣਗੇ ਏਅਰਟੈੱਲ ਦੇ ਐਡਵਾਂਸ ਰੈਂਟਲ ਪਲਾਨਸ
ਏਅਰਟੈੱਲ ਆਪਣੇ ਐਡਵਾਂਸ ਰੈਂਟਲ ਪਲਾਨਸ ਦਾ ਦਾਇਰਾ ਵਧਾਉਂਦੇ ਹੋਏ 25 ਨਵੇਂ ਸ਼ਹਿਰਾਂ ’ਚ ਇਹ ਪਲਾਨਸ ਲਾਂਚ ਕਰੇਗੀ। ਇਨ੍ਹਾਂ ’ਚ ਅਜਮੇਰ, ਅਲੀਗੜ੍ਹ, ਭੀਲਵਾੜਾ, ਬੂੰਦੀ, ਧਰਮਸ਼ਾਲਾ, ਗਾਜੀਪੁਰ, ਗੋਰਖਪੁਰ ਵਰਗੇ ਸ਼ਹਿਰ ਸ਼ਾਮਲ ਹਨ। ਇਸ ਤੋਂ ਇਲਾਵਾ ਕੋਲਹਾਪੁਰ, ਕੋਟਾ, ਮਥੁਰਾ, ਮਿਰਜ਼ਾਪੁਰ, ਮੁਜ਼ੱਫਰਨਗਰ, ਰੋਹਤਕ, ਸ਼ਾਹਜਹਾਂਪੁਰ, ਸ਼ਿਮਲਾ, ਤਿਰੁਪਤੀ, ਉਦੈਪੁਰ ਅਤੇ ਯਮੁਨਾ ਨਗਰ ’ਚ ਇਹ ਸੇਵਾ ਕੰਪਨੀ ਲਾਂਚ ਕਰੇਗੀ।