Airtel ਨੇ ਸ਼ੁਰੂ ਕੀਤੀ ‘ਆਫਿਸ ਇੰਟਰਨੈੱਟ ਸੇਵਾ’ ਗੂਗਲ ਕਲਾਊਡ ਤੇ Cisco ਨਾਲ ਹੋਇਆ ਕਰਾਰ

Friday, Aug 06, 2021 - 01:01 PM (IST)

ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਵੀਰਵਾਰ ਨੂੰ ਏਅਰਟੈੱਲ ਆਫਿਸ ਇੰਟਰਨੈੱਟ’ ਲਾਂਚ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਛੋਟੇ ਵਪਾਰੀਆਂ, ਐੱਸ.ਓ.ਐੱਚ.ਓ. ਅਤੇ ਸ਼ੁਰੂਆਤੀ ਪੱਧਰ ਟੈੱਕ ਸਟਾਰਟ-ਅਪ ਦੀਆਂ ਉਭਰਦੀਆਂ ਡਿਜੀਟਲ ਕੁਨੈਕਟੀਵਿਟੀ ਜ਼ਰੂਰਤਾਂ ਲਈ ਹੈ। ਏਅਰਟੈੱਲ ਆਫਿਸ ਇੰਟਰਨੈੱਟ ਇਕ ਪਲਾਨ ਹੈ ਅਤੇ ਇਕ ਬਿੱਲ ਦੇ ਨਾਲ ਇਕ ਹੀ ਹੱਲ ਦੇ ਰੂਪ ’ਚ ਸਕਿਓਰ ਹਾਈ ਸਪੀਡ ਕੁਨੈਕਟੀਵਿਟੀ, ਕਾਨਫਰੰਸਿੰਗ ਅਤੇ ਵਪਾਰਕ ਉਤਪਾਦਕਤਾ ਉਪਕਰਣ ਨੂੰ ਇਕੱਠੇ ਲਾਉਂਦਾ ਹੈ। 

ਇਸ ਤਹਿਤ ਗਾਹਕਾਂ ਨੂੰ ਅਨਲਿਮਟਿਡ ਲੋਕਲ/ਐੱਸ.ਟੀ.ਡੀ. ਕਾਲਿੰਗ ਦੇ ਨਾਲ 1 Gbps ਤਕ ਦੀ ਐੱਫ.ਟੀ.ਟੀ.ਐੱਚ. ਬ੍ਰਾਡਬੈਂਡ ਮਿਲੇਗਾ। ਇਸ ਤੋਂ ਇਲਾਵਾ ਸ਼ੱਕੀ ਅਤੇ ਫਰਜ਼ੀ ਡੋਮੇਨ, ਵਾਇਰਸ, ਕ੍ਰਿਪਟੋ-ਲਾਕਰ ਅਤੇ ਸਾਈਬਰ ਹਮਲੇ ਨੂੰ ਰੋਕਣ ਲਈ ਬੇਹੱਦ ਤੇਜ਼ ਅਤੇ ਭਰੋਸੇਯੋਗ ਕੁਨੈਕਟੀਵਿਟੀ ਸਿਸਕੋ ਅਤੇ ਕੈਸਪਸਕਾਈ ਵਲੋਂ ਮਿਲੇਗੀ। 

ਏਅਰਟੈੱਲ ਆਫਿਸ ਇੰਟਰਨੈੱਟ ਤਹਿਤ ਗਾਹਕਾਂ ਨੂੰ ਗੂਗਲ ਵਰਕਪਲੇਸ ਲਾਈਸੰਸ ਵੀ ਮਿਲਦਾ ਹੈ ਜੋ ਵਪਾਰੀਆਂ ਨੂੰ ਗੂਗਲ ਤੋਂ ਉਤਪਾਦਕਤਾ ਅਤੇ ਸਹਿਯੋਗ ਉਪਕਰਣ ਦੀ ਸੰਪੂਰਨ ਲੜੀ ਦੇ ਨਾਲ ਸਾਰੇ ਪੇਸ਼ੇਵਰ ਈਮੇਲ ਸੰਚਾਰ ਲਈ ਜੀਮੇਲ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੰਦਾ ਹੈ। 

ਵੀਡੀਓ ਕਾਨਫਰੰਸਿੰਗ ਦੀਆਂ ਵਧਦੀਆਂ ਲੋੜਾਂ ਦੇ ਨਾਲ ਏਅਰਟੈੱਲ ਆਫਿਸ ਇੰਟਰਨੈੱਟ ਐੱਚ.ਡੀ. ਕੁਆਲਿਟੀ ਦੇ ਨਾਲ ਅਸੀਮਿਤ ਅਤੇ ਸੁਰੱਖਿਅਤ ਕਾਨਫਰੰਸਿੰਗ ਲਈ ਮੁਫਤ ਏਅਰਟੈੱਲ ਬਲਿਊ ਜੀਨਸ ਲਾਈਸੰਸ ਵੀ ਪ੍ਰਦਾਨ ਕਰਦਾ ਹੈ। ਏਅਰਟੈੱਲ ਆਫਿਸ ਇੰਟਰਨੈੱਟ ਸਰਵਿਸ ਦੇ ਐਸਟੇਟਿਕ ਆਈ.ਪੀ. ਅਤੇ ਪੈਰੇਲਲ ਰਿੰਗਿੰਗ ਵਰਗੀਆਂ ਕਈ ਐਡ-ਆਨ ਸੇਵਾਵਾਂ ਦੇ ਨਾਲ ਯੋਜਨਾਵਾਂ 999 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। 


Rakesh

Content Editor

Related News