Jio ਨੂੰ ਟੱਕਰ ਦੇਵੇਗਾ ਏਅਰਟੈੱਲ ਦਾ ਇਹ ਧਮਾਕੇਦਾਰ ਆਫਰ
Wednesday, Mar 08, 2017 - 01:19 PM (IST)

ਜਲੰਧਰ- ਰਿਲਾਇੰਸ ਜਿਓ ਦੇ ਪ੍ਰਾਈਮ ਆਫਰ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ ਬੇਹੱਦ ਹੀ ਆਕਰਸ਼ਕ ਮੋਬਾਇਲ ਡਾਟਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰ ਸਿਰਫ 345 ਰੁਪਏ ਦੇ ਪੈਕ ''ਚ ਗਾਹਕ 28 ਦਿਨਾਂ ਲਈ ਫਰੀ ਲੋਕਲ ਕਾਲ ਅਤੇ ਐੱਸ.ਟੀ.ਡੀ. ਕਾਲਸ ਦਾ ਮਜ਼ਾ ਤਾਂ ਲੈ ਹੀ ਸਕਣਗੇ ਨਾਲ ਹੀ ਇਸ ਪਲਾਨ ਦੇ ਰਾਹੀਂ ਗਾਹਕ 28ਜੀ.ਬੀ. ਦਾ ਮੋਬਾਇਲ ਡਾਟਾ ਵੀ ਯੂਜ਼ ਕਰ ਸਕਣਗੇ।
ਏਅਰਟੈੱਲ ਦੇ ਇਸ ਨਵੇਂ 345 ਰੁਪਏ ਦੇ ਪਲਾਨ ਮੁਤਾਬਕ, ਯੂਜ਼ਰਸ ਦਿਨ ''ਚ 500 ਐੱਮ.ਬੀ. ਡਾਟਾ ਅਤੇ ਰਾਤ ਦੇ ਸਮੇਂ 500 ਐੱਮ.ਬੀ. ਡਾਟਾ ਯੂਜ਼ ਕਰ ਸਕਣਗੇ। ਉਥੇ ਹੀ ਜੋ ਲੋਕ ਇਕ ਦਿਨ ''ਚ 1ਜੀ.ਬੀ. ਡਾਟਾ ਦੀ ਵਰਤੋਂ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ 549 ਰੁਪਏ ਦਾ ਪੈਕ ਹੈ ਜਿਸ ਤਹਿਤ 28 ਦਿਨਾਂ ਲਈ 28ਜੀ.ਬੀ. ਡਾਟਾ ਮਿਲੇਗਾ। ਜੋ ਗਾਹਕ 31 ਮਾਰਚ ਤੋਂ ਪਹਿਲਾਂ 345 ਰੁਪਏ ਅਤੇ 549 ਰੁਪਏ ਵਾਲਾ ਪੈਕ ਖਰੀਦਦੇ ਹਨ ਉਨ੍ਹਾਂ ਨੂੰ ਇਸ ਪਲਾਨ ਦਾ ਫਾਇਦਾ ਇਕ ਸਾਲ ਤੱਕ ਮਿਲ ਸਕਦਾ ਹੈ। 549 ਰੁਪਏ ਵਾਲੇ ਪਲਾਨ ''ਚ ਇਕ ਹਫਤੇ ''ਚ 1200 ਮਿੰਟ ਦੀ ਫਰੀ ਕਾਲਿੰਗ ਕੀਤੀ ਜਾ ਸਕੇਗੀ। ਇਸ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ/ਐੱਸ.ਟੀ.ਡੀ. ਲਈ ਵਸੂਲੇ ਜਾਣਗੇ।
ਏਅਰਟੈੱਲ ਇਸ ਪਲਾਨ ਲਈ ਆਪਣੇ ਪੋਸਟਪੇਡ ਗਾਹਕਾਂ ਨੂੰ ਇਕ ਪ੍ਰਮੋਸ਼ਨਲ ਮੇਲ ਵੀ ਭੇਜ ਰਹੀ ਹੈ ਜਿਸ ਮੁਤਾਬਕ, ਕੰਪਨੀ 13 ਮਾਰਚ ਤੋਂ ਆਪਣੇ ਪੋਸਟਪੇਡ ਗਾਹਕਾਂ ਨੂੰ ਫਰੀ ਡਾਟਾ ਦੇਵੇਗੀ। ਇਹ ਡਾਟਾ ਕਿੰਨਾ ਹੋਵੇਗਾ ਇਸ ਬਾਰੇ ਅਜੇ ਪਤਾ ਨਹੀਂ ਲੱਗਾ ਹੈ ਪਰ ਪ੍ਰਮੋਸ਼ਨਲ ਈ-ਮੇਲ ਮੁਤਾਬਕ, ਏਅਰਟੈੱਲ ਪੋਸਟਪੇਡ ਯੂਜ਼ਰ my airtel app ''ਚ ਜਾ ਕੇ ਜਾਣ ਸਕਣਗੇ ਕਿ ਉਨ੍ਹਾਂ ਨੂੰ ਕਿੰਨਾ ਡਾਟਾ ਫਰੀ ਦਿੱਤਾ ਜਾ ਰਿਹਾ ਹੈ।