ਏਅਰਟੈੱਲ ਨੇ ਲਾਂਚ ਕੀਤਾ 259 ਰੁਪਏ ''ਚ ਨਵਾਂ 4G ਡਾਟਾ ਪੈਕ
Wednesday, Oct 19, 2016 - 06:28 PM (IST)

ਜਲੰਧਰ- ਸਸਤੇ ਪੈਕਸ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ''ਚ ਲੱਗੀਆਂ ਹੋਈਆਂ ਹਨ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਏਅਰਟੈੱਲ ਨੇ 259 ਰੁਪਏ ''ਚ ਨਵਾਂ 4ਜੀ ਡਾਟਾ ਪੈਕ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰ ਨੂੰ 10 ਜੀ.ਬੀ. 4ਜੀ/3ਜੀ ਡਾਟਾ ਮਿਲੇਗਾ।
ਕੰਪਨੀ ਨੇ ਦੱਸਿਆ ਕਿ 1ਜੀ.ਬੀ. ਡਾਟਾ ਤੁਰੰਤ ਹੀ ਗਾਹਕ ਦੇ ਅਕਾਊਂਟ ''ਚ ਕ੍ਰੈਡਿਟ ਹੋ ਜਾਵੇਗਾ ਅਤੇ ਬਾਕੀ 9ਜੀ.ਬੀ. ਡਾਟਾ ਗਾਹਕ ਨੂੰ ਮਾਈ-ਏਅਰਟੈੱਲ ਐਪ ਰਾਹੀਂ ਮਿਲੇਗਾ। ਇਸ ਪੈਕ ਦੀ ਵੈਲੀਡੇਟੀ 28 ਦਿਨਾਂ ਲਈ ਹੋਵੇਗੀ। ਇਸ ਸਪੈਸ਼ਲ ਆਫਰ ਨੂੰ ਪਹਿਲਾਂ ਗੁਜਰਾਤ ਅਤੇ ਮੱਧ ਪ੍ਰਦੇਸ਼-ਸ਼ਤੀਸਗੜ੍ਹ ਸਰਕਿਲ ''ਚ ਪੇਸ਼ ਕੀਤਾ ਗਿਆ ਸੀ। ਹੁਣ ਇਸ ਨੂੰ ਸਾਰੇ ਬ੍ਰਾਂਡਸ ਦੇ 4ਜੀ ਸਮਾਰਟਫੋਨਜ਼ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਏਅਰਟੈੱਲ ਦੀਆਂ 4ਜੀ ਸੇਵਾਵਾਂ ਦੇਸ਼ ਦੇ 18 ਸਰਕਿਲਾਂ ''ਚ ਉਪਲੱਬਧ ਹਨ ਅਤੇ ਜਿਨ੍ਹਾਂ ਸਰਕਿਲਾਂ ''ਚ 4ਜੀ ਨੈੱਟਵਰਕ ਨਹੀਂ ਹਨ ਉਥੇ ਗਾਹਕਾਂ ਨੂੰ ਇਸ ਪੈਕ ''ਚ 3ਜੀ ਡਾਟਾ ਮਿਲੇਗਾ। ਇਸ ਦੇ ਨਾਲ ਕੰਪਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਫਰ ਦਾ ਫਾਇਦਾ ਨਵੇਂ 4ਜੀ ਹੈਂਡਸੈੱਟ ਖਰੀਦਣ ਦੇ 30 ਦਿਨਾਂ ਦੇ ਅੰਦਰ ਹੀ ਚੁੱਕਿਆ ਜਾ ਸਕੇਗਾ।