Airtel ਨੇ ਸ਼ੁਰੂ ਕੀਤਾ ਪੋਸਟਪੇਡ ਰੈਫਰਲ ਪ੍ਰੋਗਰਾਮ, ਮਿਲੇਗਾ ਇਹ ਫਾਇਦਾ

11/15/2018 3:14:08 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਗਾਹਕਾਂ ਨੂੰ ਲੁਭਾਉਣ ਲਈ ਰੈਫਰਲ ਪ੍ਰੋਗਰਾਮ ਲੈ ਕੇ ਆਈ ਹੈ। ਇਸ ਵਿਚ ਕੰਪਨੀ ਯੂਜ਼ਰਜ਼ ਨੂੰ ਪੋਸਟਪੇਡ ਬਿੱਲ ’ਤੇ 150 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਲਈ ਗਾਹਕਾਂ ਨੂੰ ਇਕ ਯੂਨੀਕ ਰੈਫਰਲ ਲਿੰਕ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਕਰਨਾ ਹੋਵੇਗਾ। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਅਤੇ ਜਿਸ ਨੂੰ ਤੁਸੀਂ ਲਿੰਕ ਰੈਫਰ ਕਰ ਰਹੇ ਹੋ ਉਸ ਨੂੰ ਰਿਵਾਰਡ ਦੇ ਤੌਰ ’ਤੇ 150 ਰੁਪਏਬਿੱਲ ਡਿਸਕਾਊਂਟ ਕੂਪਲ ਦਿੱਤਾ ਜਾਵੇਗਾ। 

PunjabKesari

My Airtel 
ਇਹ ਡਿਸਕਾਊਂਟ ਕੂਪਨ My Airtel ਅਕਾਊਂਟ ’ਚ ਤਿੰਨ ਕੂਪਨਜ਼ ਦੇ ਤੌਰ ’ਤੇ ਦਿੱਤਾ ਜਾਵੇਗਾ। ਜਿਵੇਂ ਹੀ ਤੁਹਾਡਾ ਦੋਸਤ ਏਅਰਟੈੱਲ ਪੋਸਟਪੇਡ ਕਨੈਕਸ਼ਨ ਦਾ ਸਫਲਤਾਪੂਰਨ ਐਕਟੀਵੇਸ਼ਨ ਕਰ ਲਵੇਗਾ, ਤੁਹਾਡੇ ਅਕਾਊਂਟ ’ਚ ਕੂਪਨ ਕ੍ਰੈਡਿਟ ਕਰ ਦਿੱਤੇ ਜਾਣਗੇ।
10 ਐਕਟੀਵੇਸ਼ਨ 
ਕੰਪਨੀ ਨੇ ਦੱਸਿਆ ਕਿ ਕੋਈ ਵੀ ਯੂਜ਼ਰ ਆਪਣਾ ਯੂਨੀਕ ਰੈਫਰਲ ਲਿੰਕ ਕਿੰਨੇ ਵੀ ਯੂਜ਼ਰਜ਼ ਦੇ ਨਾਲ ਸ਼ੇਅਰ ਕਰ ਸਕਦਾ ਹੈ ਪਰ ਯੂਜ਼ਰ ਨੂੰ ਰਿਵਾਰਡ ਸਿਰਫ 10 ਐਕਟੀਵੇਸ਼ਨ ’ਤੇ ਹੀ ਮਿਲਣਗੇ। ਇਸ ਡਿਸਕਾਊਂਟ ਨੂੰ ਰੈਫਰੀ ਅਤੇ ਰੈਫਰਰ ਸਿਰਫ ਰਜਿਸਟਰਡ ਨੰਬਰਾਂ ਦੇ ਪੋਸਟਪੇਡ ਬਿੱਲ ਪੇਮੈਂਟ ਦੌਰਾਨ ਹੀ ਇਸਤੇਮਲਾ ਕੀਤਾ ਜਾ ਸਕੇਗਾ।

PunjabKesari

ਇੰਝ ਚੁੱਕੋ ਫਾਇਦਾ
ਇਸ ਆਫਰ ਦਾ ਫਾਇਦਾ ਚੁੱਕਣ ਲਈ My Airtel ਐਪ ਨੋਟੀਫਿਕੇਸ਼ਨ ਏਰੀਆ ਨੂੰ ਓਪਨ ਕਰੋ। ਇਥੇ ਤੁਹਾਨੂੰ ਏਅਰਟੈੱਲ ਪੋਸਟਪੇਡ ਰੈਫਰਲ ਸਕੀਮ ਦੀ ਨੋਟੀਫਿਕੇਸ਼ਨ ਦਿਖਾਈ ਦੇਵੇਗੀ। ਇਸ ਨੋਟੀਫਿਕੇਸ਼ਨ ’ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਇਕ ਪੇਜ ਓਪਨ ਹੋਵੇਗਾ ਜਿਸ ਵਿਚ ਰੈਫਰਲ ਲਿੰਕ ਜਨਰੇਟ ਕਰਨ ਦਾ ਆਪਸ਼ਨ ਮੌਜੂਦ ਹੋਵੇਗਾ। ਲਿੰਕ ਜਨਰੇਟ ਕਰਨ ਤੋਂ ਬਾਅਦ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੋਵੇਗਾ। 


Related News