ਜਿਓ ਗੀਗਾ ਫਾਈਬਰ ਨੂੰ ਟੱਕਰ ''ਚ ਏਅਰਟੈੱਲ ਨੇ ਕੀਤਾ ਅਨਲਿਮਟਿਡ ਬ੍ਰਾਡਬੈਂਡ ਸੁਵਿਧਾ ਦਾ ਵਿਸਤਾਰ

08/20/2018 12:23:33 PM

ਜਲੰਧਰ— ਰਿਲਾਇੰਸ ਜਿਓ ਦੁਆਰਾ ਗੀਗਾ ਫਾਈਬਰ ਸਰਵਿਸ ਦੀ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਓ ਦੇ ਬ੍ਰਾਡਬੈਂਡ ਸੈਕਟਰ 'ਚ ਆਉਣ ਨਾਲ ਬਾਕੀ ਕੰਪਨੀਆਂ ਆਪਣੇ ਗਾਹਕਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗ ਗਈਆਂ ਹਨ। ਇਸ ਵਿਚਕਾਰ ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਅਨਲਿਮਟਿਡ ਡਾਟਾ ਦੀ ਸੁਵਿਧਾ ਨਾਲ ਆਪਣੀ ਬ੍ਰਾਡਬੈਂਡ ਸਰਵਿਸ ਨੂੰ ਐਕਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਏਅਰਟੈੱਲ ਦੁਆਰਾ ਇਹ ਅਨਲਿਮਟਿਡ ਸੁਵਿਧਾ ਹੁਣ ਤਕ ਸਿਰਫ ਚੁਣੇ ਹੋਏ ਬ੍ਰਾਡਬੈਂਡ ਪਲਾਨਸ ਨੂੰ ਹੈਦਰਾਬਾਦ 'ਚ ਮਿਲਦੀ ਸੀ ਪਰ ਹੁਣ ਕੰਪਨੀ ਨੇ ਆਪਣੀ ਇਸ ਸੁਵਿਧਾ ਦਾ ਬਾਕੀ ਰਾਜਾਂ 'ਚ ਵੀ ਗਾਹਕਾਂ ਲਈ ਵਿਸਤਾਰ ਕਰ ਦਿੱਤਾ ਹੈ। ਮਤਲਬ ਕਿ ਹੁਣ ਹਾਈ ਸਪੀਡ 'ਚ ਗਾਹਕ ਡਾਟਾ ਦਾ ਇਸਤੇਮਾਲ ਕਰ ਸਕਣਗੇ। 

ਜਾਣਕਾਰੀ ਮੁਤਾਬਕ ਕੰਪਨੀ ਨੇ ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਸਰਵਿਸ ਅਹਿਮਦਾਬਾਦ, ਚੰਡੀਗੜ੍ਹ, ਦਿੱਲੀ-ਐੱਨ.ਸੀ.ਆਰ., ਇੰਦੌਰ, ਜਾਮਨਗਰ, ਕੋਲਕਾਤਾ ਅਤੇ ਮੁੰਬਈ ਅਤੇ ਹੋਰ ਸ਼ਹਿਰਾਂ 'ਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਲਾਨਸ 'ਚ ਯੂਜ਼ਰਸ ਨੂੰ ਅਮੇਜ਼ਨ ਪ੍ਰਾਈਮ ਸਬਸਕ੍ਰਿਪਸ਼ੰਸ ਦਾ ਬੈਨਿਫਿਟ ਵੀ ਮਿਲੇਗਾ। ਇਨ੍ਹਾਂ ਪਲਾਨਸ 'ਚੋਂ ਸਭ ਤੋਂ ਸਸਤੇ ਪਲਾਨ ਦੀ ਕੀਮਤ 349 ਰੁਪਏ ਹੈ ਜਿਸ ਵਿਚ 8Mbps ਦੀ ਇੰਟਰਨੈੱਟ ਸਪੀਡ ਮਿਲੇਗੀ। ਇਸ ਤੋਂ ਇਲਾਵਾ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਦੀ ਸੁਵਿਧਾ ਵੀ ਇਸ ਵਿਚ ਮਿਲੇਗੀ।

PunjabKesari

ਕੀ ਹੈ ਐੱਫ.ਯੂ.ਪੀ. ਲਿਮਟ
ਦੱਸ ਦੇਈਏ ਕਿ ਫੇਅਰ ਯੂਸੇਜ਼ ਪਾਲਿਸੀ ਉਹ ਹੁੰਦੀ ਹੈ ਜਿਸ ਵਿਚ ਟੈਲੀਕਾਮ ਆਪਰੇਟਰ ਦੁਆਰਾ ਕਾਲਿੰਗ ਜਾਂ ਡਾਟਾ ਦੀ ਸੁਵਿਧਾ ਤਾਂ ਦਿੱਤੀ ਜਾਂਦਾ ਹੈ ਪਰ ਯੂਜ਼ਰਸ ਉਸ ਨੂੰ ਰੋਜ਼ਾਨਾ ਅਤੇ ਹਫਤੇ ਦੇ ਆਧਾਰ 'ਤੇ ਸੀਮਤ ਮਾਤਰਾ 'ਚ ਹੀ ਇਸਤੇਮਾਲ ਕਰ ਪਾਉਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਆਪਣੇ ਬਾਕੀ ਸਰਕਿਲਸ 'ਚ ਵੀ ਐੱਫ.ਯੂ.ਪੀ. ਲਿਮਟ ਨੂੰ ਬੰਦ ਕਰ ਦੇਵੇਗੀ ਜਿਸ ਨਾਲ ਉਹ ਜਿਓ ਗੀਗਾ ਫਾਈਬਰ ਨੂੰ ਟੱਕਰ ਦੇ ਸਕੇ। 

ਇਸ ਤੋਂ ਇਲਾਵਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਮੁੰਬਈ 'ਚ ਏਅਰਟੈੱਲ ਦੇ ਗਾਹਕਾਂ ਨੂੰ ਅਨਲਿਮਟਿਡ ਬ੍ਰਾਡਬੈਂਡ ਡਾਟਾ ਦੀ ਸੁਵਿਧਾ 699 ਰੁਪਏ ਅਤੇ 1,999 ਰੁਪਏ ਦੇ ਪਲਾਨ 'ਚ ਮਿਲੇਗੀ। ਉਥੇ ਹੀ ਅਹਿਮਦਾਬਾਦ, ਗਾਂਧੀਨਗਰ, ਜਾਮਨਗਰ ਅਤੇ ਸੂਰਤ 'ਚ ਗਾਹਕਾਂ ਨੂੰ ਅਨਲਿਮਟਿਡ ਬ੍ਰਾਡਬੈਂਡ ਡਾਟਾ 499 ਰੁਪਏ, 599 ਰੁਪਏ ਅਤੇ 1,099 ਰੁਪਏ ਦੇ ਪਲਾਨਸ 'ਚ ਮਿਲੇਗਾ। ਚੰਡੀਗੜ੍ਹ, ਦਿੱਲੀ, ਇੰਦੌਰ, ਜੈਪੁਰ ਅਤੇ ਕੋਲਕਾਤਾ ਦੇ ਗਾਹਕਾਂ ਨੂੰ ਅਨਲਿਮਟਿਡ ਬਰਾਡਬੈਂਡ ਡਾਟਾ 1,999 ਰੁਪਏ ਦੇ ਪਲਾਨਸ 'ਚ ਮਿਲੇਗਾ।


Related News