Airtel ਨੇ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ 4 ਵੱਡੇ ਫਾਇਦੇ

Friday, Jul 02, 2021 - 05:33 PM (IST)

Airtel ਨੇ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ 4 ਵੱਡੇ ਫਾਇਦੇ

ਗੈਜੇਟ ਡੈਸਕ– ਟੈਲੀਕਾਮ ਆਪਰੇਟਰ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਲਈ ਇਕ ਨਵੀਂ ਸੇਵਾ ਪੇਸ਼ ਕੀਤੀ ਹੈ। ਇਸ ਨਵੀਂ ਸੇਵਾ ਦਾ ਨਾਂ ਏਅਰਟੈੱਲ ਬਲੈਕ ਰੱਖਿਆ ਗਿਆ ਹੈ। ਇਸ ਸੇਵਾ ’ਚ ਪੋਸਟਪੇਡ, ਡੀ.ਟੀ.ਐੱਚ. ਅਤੇ ਫਾਈਬਰ ਕੁਨੈਕਸ਼ਨ ਇਕ ਹੀ ਬਿੱਲ ’ਚ ਕੰਬਾਇੰਡ ਹੋਣਗੇ। ਇਹ ਏਅਰਟੈੱਲ ਬਲੈਕ ਸੇਵਾ ਕੰਪਨੀ ਦੀ ਵਨ ਏਅਰਟੈੱਲ ਸੇਵਾ ਵਰਗੀ ਹੈ। ਕੰਪਨੀ ਨੇ ਏਅਰਟੈੱਲ ਬਲੈਕ ਪਲਾਨਸ ਦੇ ਅੰਦਰ ਏਅਰਟੈੱਲ ਗਾਹਕ ਦੋ ਜਾਂ ਇਸ ਤੋਂ ਜ਼ਿਆਦਾ ਏਅਰਟੈੱਲ ਸੇਵਾਵਾਂ (ਫਾਈਬਰ, ਡੀ.ਟੀ.ਐੱਚ. ਮੋਬਾਇਲ) ਨੂੰ ਇਕੱਠੇ ਬੰਡਲ ਕਰ ਸਕਣਗੇ। 

ਇਹ ਵੀ ਪੜ੍ਹੋ– ਬਦਲ ਗਏ ਏਅਰਟੈੱਲ ਦੇ ਇਹ 2 ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲੇਗਾ ਜ਼ਿਆਦਾ ਡਾਟਾ

ਨਵੀਂ ਸੇਵਾ ਤਹਿਤ ਗਾਹਕਾਂ ਨੂੰ ਚਾਰ ਵੱਡੇ ਫਾਇਦੇ ਮਿਲਣਗੇ
- ਪਹਿਲਾ, ਗਾਹਕਾਂ ਨੂੰ ਇਕ ਸਿੰਗਲ ਬਿੱਲ ਮਿਲੇਗਾ। 

- ਦੂਜਾ, ਗਾਹਕਾਂ ਨੂੰ ਰਿਲੇਸ਼ਨਸ਼ਿਪ ਮੈਨੇਜਰਸ ਦੀ ਸਮਰਪਿਤ ਟੀਮ ਨਾਲ ਇਕ ਕਸਟਮਰ ਕੇਅਰ ਨੰਬਰ ਮਿਲੇਗਾ। 

- ਤੀਜਾ, ਆ ਰਹੀਆਂ ਪਰੇਸ਼ਾਨੀਆਂ ਨੂੰ ਪਹਿਲਾਂ ਠੀਕ ਕੀਤਾ ਜਾਵੇਗਾ। 

- ਚੌਥਾ, ਆਪਣੀ ਲੋੜ ਮੁਤਾਬਕ, ਪਲਾਨ ਨੂੰ ਕਸਟਮਾਈਜ਼ ਕਰਨ ਦਾ ਆਪਸ਼ਨ ਮਿਲੇਗਾ।

ਇਹ ਵੀ ਪੜ੍ਹੋ– ਜੀਓ ਦੀ ਟੱਕਰ ’ਚ Vi ਲਿਆਈ ਸਸਤਾ ਪਲਾਨ, 25GB ਡਾਟਾ ਸਮੇਤ ਮਿਲਣਗੇ ਕਈ ਫਾਇਦੇ

PunjabKesari

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਏਅਰਟੈੱਲ ਬਲੈਕ ਪਲਾਨ ਤਹਿਤ ਚਾਰ ਪਲਾਨ ਗਾਹਕਾਂ ਨੂੰ ਆਫਰ ਕੀਤੇ ਜਾ ਰਹੇ ਹਨ

998 ਰੁਪਏ ਵਾਲਾ ਏਅਰਟੈੱਲ ਬਲੈਕ ਪਲਾਨ
ਇਸ ਪਲਾਨ ਤਹਿਤ ਸਬਸਕ੍ਰਾਈਬਰਾਂ ਨੂੰ 2 ਮੋਬਾਇਲ ਕੁਨੈਕਸ਼ਨ ਅਤੇ 1 ਡੀ.ਟੀ.ਐੱਚ. ਕੁਨੈਕਸ਼ਨ ਮਿਲੇਗਾ। 

1,349 ਰੁਪਏ ਵਾਲਾ ਏਅਰਟੈੱਲ ਬਲੈਕ ਪਲਾਨ
ਇਸ ਪਲਾਨ ਤਹਿਤ ਏਅਰਟੈੱਲ ਗਾਹਕਾਂ ਨੂੰ 3 ਮੋਬਾਇਲ ਕੁਨੈਕਸ਼ਨ ਅਤੇ 1 ਡੀ.ਟੀ.ਐੱਚ. ਕੁਨੈਕਸ਼ਨ ਮਿਲੇਗਾ। 

1,598 ਰੁਪਏ ਵਾਲਾ ਪਲਾਨ
ਇਸ ਪਲਾਨ ਤਹਿਤ ਏਅਰਟੈੱਲ ਸਬਸਕ੍ਰਾਈਬਰਾਂ ਨੂੰ 2 ਮੋਬਾਇਲ ਕੁਨੈਕਸ਼ਨ ਅਤੇ 1 ਫਾਈਬਰ ਕੁਨੈਕਸ਼ਨ ਮਿਲੇਗਾ।

2,099 ਰੁਪਏ ਵਾਲਾ ਏਅਰਟੈੱਲ ਬਲੈਕ ਪਲਾਨ
ਇਹ ਇਸ ਰੇਂਜ ਦਾ ਸਭ ਤੋਂ ਮਹਿੰਗਾ ਪਲਾਨ ਹੈ ਅਤੇ ਇਸ ਵਿਚ ਗਾਹਕਾਂ ਨੂੰ 3 ਮੋਬਾਇਲ ਕੁਨੈਕਸ਼ਨ, 1 ਫਾਈਬਰ ਕੁਨੈਕਸ਼ਨ ਅਤੇ 1 ਡੀ.ਟੀ.ਐੱਚ. ਕੁਨੈਕਸ਼ਨ ਮਿਲੇਗਾ। 

ਇਹ ਵੀ ਪੜ੍ਹੋ– ਗੂਗਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, 'OK Google' ਬੋਲਦੇ ਹੀ ਸ਼ੁਰੂ ਹੋ ਜਾਂਦੀ ਹੈ ਰਿਕਾਰਡਿੰਗ

ਇੰਝ ਪਾਓ ਏਅਰਟੈੱਲ ਬਲੈਕ ਸੇਵਾ
ਏਅਰਟੈੱਲ ਥੈਂਕਸ ਐਪ ਡਾਊਨਲੋਡ ਕਰੋ ਅਤੇ ਇਸ ਤੋਂ ਬਾਅਦ ਕੋਈ ਇਕ ਏਅਰਟੈੱਲ ਬਲੈਕ ਪਲਾਨ ਖਰੀਦੋ ਜਾਂ ਆਪਣੀ ਮੌਜੂਦਾ ਸੇਵਾ ਨੂੰ ਬੰਦ ਕਰਕੇ ਆਪਣਾ ਖੁਦ ਦਾ ਪਲਾਨ ਬਣਾਓ। 

ਜਾਂ ਆਪਣੇ ਨਜ਼ਦੀਕੀ ਕਿਸੇ ਏਅਰਟੈੱਲ ਸਟੋਰ ’ਤੇ ਜਾਓ, ਉਥੇ ਮੌਜੂਦਾ ਟੀਮ ਏਅਰਟੈੱਲ ਬਲੈਕ ’ਚ ਆਉਣ ਲਈ ਤੁਹਾਡੀ ਮਦਦ ਕਰੇਗੀ। 

ਜਾਂ 8826655555 ’ਤੇ ਮਿਸ ਕਾਲ ਕਰੋ। ਇਸ ਤੋਂ ਬਾਅਦ ਏਅਰਟੈੱਲ ਦਾ ਕੋਈ ਐਗਜ਼ੀਕਿਊਟਿਵ ਤੁਹਾਡੇ ਨਾਲ ਸੰਪਰਕ ਕਰੇਗਾ। 


author

Rakesh

Content Editor

Related News