ਏਅਰਬੱਸ ਨੇ ਪੇਸ਼ ਕੀਤਾ ਸੈਲਫ ਫਲਾਇੰਗ ਟੈਕਸੀ ਦਾ ਪ੍ਰੋਟੋਟਾਈਪ

10/23/2016 11:26:33 AM

ਜਲੰਧਰ- ਫ੍ਰੈਂਚ ਏਅਰੋਸਪੇਸ ਜਾਇੰਟ ਏਅਰਬੱਸ ਨੇ ਹਾਲ ਹੀ ''ਚ ਸੀਕ੍ਰੇਟ ਫਲਾਇੰਗ ਕਾਰ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦਾ ਨਾਂ ਵਾਹਨਾ (Vahana) ਹੈ। ਵਾਹਨਾ ਇਕ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਨੂੰ ਵਾਹਨ ਕਹਿੰਦੇ ਹਨ। 
ਇਹ ਇਕ ਆਟੋਨੋਮਸ ਫਲਾਇੰਗ ਕਾਰ ਹੋਵੇਗੀ, ਜੋ ਖੜ੍ਹੀ-ਖੜ੍ਹੀ ਟੇਕਆਫ ਅਤੇ ਲੈਂਡ ਕਰ ਸਕੇਗੀ। ਰਿਪੋਰਟ ਮੁਤਾਬਿਕ ਏਅਰਬੱਸ ਇਸ ਫਲਾਇੰਗ ਕਾਰ ਨੂੰ ਕਿਸੇ ਟੈਕਸੀ ਸਰਵਿਸ ਵਾਂਗ ਵਰਤੋਂ ''ਚ ਲਿਆਏਗੀ।
 
ਸਿੰਗਲ ਸੀਟਰ ਏਅਕਰਾਫਟ
ਇਸ ਏਅਰਕਰਾਫਟ ''ਚ 2 ਵਿੰਗਜ਼ ਅਤੇ 8 ਮੋਟਰਾਂ ਲੱਗੀਆਂ ਹੋਣਗੀਆਂ, ਜੋ ਇਸ ਫਲਾਇੰਗ ਅਤੇ ਆਟੋਨੋਮਸ ਕਾਰ ਦੇ ਉਡਾਣ ਭਰਨ ਅਤੇ ਚੱਲਣ ''ਚ ਮਦਦ ਕਰੇਗੀ। ਇਸ ''ਚ ਇਕ ਪੈਸੇਂਜਰ ਲਈ ਜਗ੍ਹਾ ਹੋਵੇਗੀ ਅਤੇ ਉੱਪਰ ਵੱਲ ਕੈਨੋਪੀ ਹੋਵੇਗੀ, ਜੋ ਹੈਲਮੇਟ ਦੀ ਤਰ੍ਹਾਂ ਕੰਮ ਕਰੇਗੀ ਅਤੇ ਇਸ ਵ੍ਹੀਕਲ ਨੂੰ ਅਜਿਹੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਿਸੇ ਹੈਲੀਕਾਪਟਰ ਦੀ ਤਰ੍ਹਾਂ ਕੰਮ ਕਰੇਗਾ। ਸੀ. ਐੱਨ. ਐੱਨ. ਮਨੀ ਮੁਤਾਬਿਕ ਇਹ ਕਿਸੇ ਏਅਰ ਟੈਕਸੀ ਦੀ ਤਰ੍ਹਾਂ ਹੋਵੇਗੀ।
 
ਰਨ-ਵੇ ਦੀ ਲੋੜ ਨਹੀਂ
ਇਸ ਪ੍ਰਾਜੈਕਟ ਨੂੰ 2016 ਦੀ ਸ਼ੁਰੂਆਤ ''ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ A3 ਕਿਹਾ ਗਿਆ ਸੀ, ਜੋ ਸਿਲੀਕਾਨ ਵੈਲੀ ''ਚ ਏਅਰਬੱਸ ਸਮੂਹ ਦੀ ਹਿੱਸੇਦਾਰੀ ਬਾਰੇ ਬਿਆਨ ਕਰਦਾ ਹੈ। A3 ਦੇ ਮੁੱਖ ਕਾਰਜਕਾਰੀ Rodin Lyasoff  ਨੇ ਵੈੱਬਸਾਈਟ ''ਤੇ ਲਿਖਿਆ ਹੈ ਕਿ ਵਾਹਨਾ ''ਚ ਇਸ ਪਰਸਨਲ ਫਲਾਈਟ ਨੂੰ ਲੈ ਕੇ ਉਤਸ਼ਾਹ ਹੈ। ਇਸ ਏਅਰਕਰਾਫਟ ਨੂੰ ਉੱਡਣ ਲਈ ਰਨ-ਵੇ ਦੀ ਲੋੜ ਨਹੀਂ ਹੈ ਅਤੇ ਇਹ ਸੈਲਫ ਪਾਇਲਟ ਮੋਡ ''ਚ ਕੰਮ ਕਰੇਗਾ ਅਤੇ ਸਾਹਮਣੇ ਤੋਂ ਆਉਣ ਵਾਲੀਆਂ ਰੁਕਾਵਟਾਂ ਅਤੇ ਜਹਾਜ਼ਾਂ ਨੂੰ ਆਟੋਮੈਟੀਕਲੀ ਡਿਟੈਕਟ ਕਰ ਲਏਗਾ। Lyasoff  ਦੀ ਮੰਨੀਏ ਤਾਂ ਇਸ ਨੂੰ ਸਿੰਗਲ ਪੈਸੇਂਜਰ ਅਤੇ ਕਾਰਗੋ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਬਿਨਾਂ ਪਾਇਲਟ ਵਾਲਾ ਪਹਿਲਾ ਸਰਟੀਫਾਈਡ ਪੈਸੇਂਜਰ ਏਅਰਕਰਾਫਟ ਹੈ। ਵਾਹਨਾ ਦੀ ਟੀਮ ਇਸਦੇ ਫੁਲ ਸਾਈਜ਼ਡ ਪ੍ਰੋਟੋਟਾਈਪ ਨੂੰ 2017 ਤਕ ਲਾਏਗੀ ਅਤੇ ਸਾਲ 2020 ਤਕ ਇਸ ਦੇ ਮਾਰਕੀਟ ''ਚ ਆਉਣ ਦੀ ਸੰਭਾਵਨਾ ਹੈ।
 
ਵੱਡੀ ਚੁਣੌਤੀ
ਏਅਰਬੱਸ ਨੇ ਕਿਹਾ ਕਿ ਸਿਟੀ ਏਅਰਬੱਸ ਟੈਕਸੀ ਨੂੰ ਬਣਾਉਣ ਦੀ ਸਭ ਤੋਂ ਵੱਡੀ ਚੁਣੌਤੀ ਇਸਦਾ ਆਜ਼ਾਦ ਰੂਪ ਨਾਲ ਉਡਾਣ ਭਰਨਾ ਹੈ। ਉਸ ਮੁਤਾਬਿਕ ਪਹਿਲਾਂ ਇਸ ਨੂੰ ਪਾਇਲਟ ਵਲੋਂ ਆਪ੍ਰੇਟ ਕੀਤਾ ਜਾਵੇਗਾ ਪਰ ਜਦੋਂ ਸੈਲਫ ਡਰਾਈਵਿੰਗ ਮੋਡ ਦੀ ਆਗਿਆ ਮਿਲ ਜਾਵੇਗੀ ਤਾਂ ਆਟੋਮੈਟੀਕਲੀ ਉਡਾਣ ਭਰਨ ''ਤੇ ਕੰਮ ਹੋਵੇਗਾ।
 

Related News