ਟੇਡੀਆਂ-ਮੇਡੀਆਂ ਲਕੀਰਾਂ ਨੂੰ ਖੂਬਸੂਤਰ ਤਸਵੀਰ ’ਚ ਬਦਲ ਦੇਵੇਗਾ ਇਹ ਖਾਸ AI ਟੂਲ

06/19/2019 4:57:24 PM

ਗੈਜੇਟ ਡੈਸਕ– ਖੂਬਸੂਤਰ ਪੇਂਟਿੰਗ ਭਲਾ ਕੌਣ ਨਹੀਂ ਕਰਨਾ ਚਾਹੁੰਦਾ ਪਰ ਚਿਤਰਕਾਰੀ ਸਰਿਆਂ ਦੇ ਵੱਸ ਦੀ ਗੱਲ ਨਹੀਂ। ਸਹੀ ਰੰਗਾਂ ਦਾ ਇਸਤੇਮਾਲ ਕਰਕੇ ਆਪਣੀ ਇਮੈਜਿਨੇਸ਼ਨ ਨੂੰ ਪੇਂਟਿੰਗ ’ਚ ਦਰਸ਼ਾਉਣਾ ਆਸਾਨ ਨਹੀਂ ਹੁੰਦਾ, ਇਸ ਲਈ ਆਰਟ ’ਚ ਮਾਹਿਰ ਹੋਣਾ ਜ਼ਰੂਰੀ ਹੈ। ਇਸੇ ਪਰੇਸ਼ਾਨੀ ਨੂੰ ਦੂਰ ਕਰਨ ਲਈ ਇਕ ਨਵੇਂ ਤਰੀਕੇ ਦੀ AI ਤਕਨੀਕ ਤਿਆਰ ਕੀਤੀ ਗਈ ਹੈ ਜੋ ਤੁਹਾਡੀ ਰਫ ਫਾਰਮ ’ਚ ਬਣਾਈਆਂ ਗਈਆਂ ਟੇਡੀਆਂ-ਮੇਡੀਆਂ ਲਕੀਰਾਂ ਨੂੰ ਖੂਬਸੂਰਤ ਤਸਵੀਰ ’ਚ ਬਦਲ ਦੇਵੇਗੀ। 

ਮਾਈਕ੍ਰੋਚਿਪ ਬਣਾਉਣ ਵਾਲੀ ਕੰਪਨੀ ਐਨਵੀਡੀਆ ਨੇ ਇਹ ਸਿਸਟਮ ਮਾਰਚ ’ਚ ਲਾਂਚ ਕੀਤਾ ਸੀ, ਜਿਸ ਨੂੰ ਹੁਣ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ। ਤੁਸੀਂ ਇਸ ਦਾ ਫ੍ਰੀ ਆਨਲਾਈਨ ਵਰਜਨ ਟ੍ਰਾਈ ਵੀ ਕਰ ਸਕਦੇ ਹੋ। ਇਸ ਟੂਲ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਪੇਜ ’ਤੇ ਨਜ਼ਰ ਆ ਰਹੇ ਟਰਮ ਐਂਡ ਕੰਡੀਸ਼ੰਸ ਦੇ ਬਾਕਸ ’ਤੇ ਟਿਕ ਕਰਨਾ ਹੋਵੇਗਾ। 

PunjabKesari

ਇਸ ਤੋਂ ਬਾਅਦ ਤੁਹਾਨੂੰ ਰੁੱਖ, ਪਾਣੀ, ਪਹਾੜ ਵਰਗੇ ਲੇਬਲ ਚੁਣ ਕੇ ਇਕ ਰਫ ਪੇਂਟਿੰਗ ਕਰਨੀ ਹੋਵੇਗੀ। ਇਸ ਵਿਚ ਇਕ ਸਾਈਡ ਤੁਹਾਨੂੰ ਪੇਂਟਬੁਰਸ਼ ਟੂਲ ਨਾਲ ਆਪਣੇ ਮਨ ਮੁਤਾਬਕ ਲਾਈਨਾਂ ਡ੍ਰਾਅ ਕਰਨੀਆਂ ਹੋਣਗੀਆਂ। ਇਸ ਤੋਂ ਬਾਅਦ ਪੇਂਟ ਬਕੇਟ ਸਿੰਬਲ ਦੇ ਰੂਪ ’ਚ ਨਜ਼ਰ ਆ ਰਹੇ ਫਿਲਟਰ ਟੂਲ ਨਾਲ ਤੁਸੀਂ ਕਲਰ ਭਰ ਸਕੋਗੇ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਪੇਂਟਿੰਗ ਦੇ ਰਾਈਟ ’ਤੇ ਇਕ ਸ਼ਾਨਦਾਰ ਤਸਵੀਰ ਨਜ਼ਰ ਆਏਗੀ, ਜਿਸ ਦਾ ਡਮੀ ਤੁਸੀਂ ਖੱਬੇ ਪਾਸੇ ਤਿਆਰ ਕੀਤਾ ਹੈ। 

ਇਹ ਆਨਲਾਈਨ ਟੂਲ ਅਜੇ ਬੀਟਾ ਵਰਜਨ ’ਚ ਹੈ, ਇਸ ਲਈ ਇਸ ਦੀ ਪੇਂਟਿੰਗ ਅਚੇ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਟੈਕਨਾਲੋਜੀ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ ਜਿਨ੍ਹਾਂ ਲਈ ਆਰਟੀਫਿਸ਼ੀਅਲ ਵਰਲਡ ਤਿਆਰ ਕਰਨਾ, ਉਨ੍ਹਾਂ ਦੇ ਕੰਮ ਦਾ ਹਿੱਸਾ ਹੈ। ਆਰਕੀਟੈਕਚਰ, ਅਰਬਨ ਪਲਾਨਰ, ਲੈਂਡਸਕੇਪ ਡਿਜ਼ਾਈਨਰ ਅਤੇ ਵੀਡੀਓ ਗੇਮ ਡਿਵੈੱਲਪਰਾਂ ਲਈ ਇਹ ਟੂਲ ਉਨ੍ਹਾਂ ਦੇ ਕੰਮ ਨੂੰ ਕਾਫੀ ਆਸਾਨ ਕਰ ਦੇਵੇਗਾ। 

ਇੰਝ ਕੰਮ ਕਰਦਾ ਹੈ ਇਹ ਟੂਲ
ਇਹ ਟੂਲ ਜਨਰੇਟਿਵ ਐਡਵਰਸੀਅਲ ਨੈੱਟਵਰਕ (ਜੀ.ਏ.ਐੱਨ.) ਸਿਸਟਮ ਜ਼ਰੀਏ ਕੰਮ ਕਰਦਾ ਹੈ, ਜਿਸ ਵਿਚ ਇਕ ਐਲਗੋਰਿਦਮ ਲੈਂਡਸਕੇਪ ਨੂੰ ਤਿਆਰ ਕਰਦਾ ਹੈ ਅਤੇ ਦੂਜਾ ਇਸ ਨੂੰ ਇਸ ਦੀ ਅਸਲੀਅਤ ਦੇ ਆਧਾਰਤ ’ਤੇ ਰੇਟ ਕਰਦਾ ਹੈ। 


Related News