Jio ਦਾ ਵੈਲਕਮ ਆਫਰ ਖਤਮ ਹੋਣ ਤੋਂ ਬਾਅਦ ਜਾਣੋ ਕੀ ਹੋਵੇਗਾ ਰਿਲਾਇੰਸ ਦਾ ਅਗਲਾ ਪਲਾਨ

Tuesday, Nov 22, 2016 - 01:33 PM (IST)

Jio ਦਾ ਵੈਲਕਮ ਆਫਰ ਖਤਮ ਹੋਣ ਤੋਂ ਬਾਅਦ ਜਾਣੋ ਕੀ ਹੋਵੇਗਾ ਰਿਲਾਇੰਸ ਦਾ ਅਗਲਾ ਪਲਾਨ
ਜਲੰਧਰ- ਟੈਲੀਕਾਮ ਇੰਡਸਟਰੀ ''ਚ ਪ੍ਰਿਵਿਊ, ਵੈਲਕਮ ਆਫਰ ਅਤੇ ਸਸਤੇ ਟੈਰਿਪ ਪਲਾਨ ਦੇ ਨਾਲ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਜਲਦੀ ਹੀ ਇਕ ਧਮਾਕੇਦਾਰ ਆਫਰ ਪੇਸ਼ ਕਰਨ ਜਾ ਰਹੀ ਹੈ। ਵੈਲਕਮ ਆਫਰ 2 ਨਾਂ ਨਾਲ ਲਾਂਚ ਹੋਣ ਵਾਲਾ ਪਲਾਨ 90 ਦਿਨਾਂ ਤਕ ਚੱਲੇਗਾ। ਕੰਪਨੀ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਆਫਰ ਉਸੇ ਦਿਨ ਲਾਂਚ ਹੋਵੇਗੀ ਜਿਸ ਦਿਨ ਪਹਿਲੀ ਵੈਲਕਮ ਆਫਰ ਖਤਮ ਹੋ ਜਾਵੇਗੀ। 
ਟਰਾਈ ਦੇ ਨਿਯਮ ਮੁਤਾਬਕ, ਕੋਈ ਵੀ ਟੈਲੀਕਾਮ ਕੰਪਨੀ ਪ੍ਰੋਮੋਸ਼ਨਨ ਆਫਰ ਨੂੰ 90 ਦਿਨਾਂ ਤੋਂ ਜ਼ਿਆਦਾ ਨਹੀਂ ਚਲਾ ਸਕਦੀ। ਇਸ ਲਈ ਕੰਪਨੀ ਪਹਿਲੀ ਆਫਰ ਨੂੰ ਬੰਦ ਕਰਕੇ ਨਵੀਂ ਆਫਰ ਲਿਆਉਣ ਦੀ ਤਿਆਰੀ ''ਚ ਹੈ। ਆਪਣੇ ਯੂਜ਼ਰਸ ਦੀ ਗਿਣਤੀ ਦਾ ਟੀਚਾ ਪਾਉਣ ਲਈ ਕੰਪਨੀ ''ਵੈਲਕਮ ਆਫਰ 2'' ਪੇਸ਼ ਕਰ ਸਕਦੀ ਹੈ। ਜਿਓ ਦਾ ਇਹ ਨਵਾਂ ਆਫਰ ਨਵੇਂ ਜੀਓ ਗਾਹਕਾਂ ਲਈ ਹੋਵੇਗਾ ਜੋ 3 ਜਾਂ 31 ਦਸੰਬਰ ਤੋਂ ਬਾਅਦ ਰਿਲਾਇੰਸ ਜਿਓ ਨਾਲ ਜੁੜਨਗੇ। 
ਮੁਕੇਸ਼ ਅੰਬਾਨੀ ਨੇ ਹਾਲ ਹੀ ''ਚ ਕਿਹਾ ਸੀ ਕਿ ਉਹ ਭਾਰਤ ਦੇ 10 ਕਰੋੜ ਲੋਕਾਂ ਨੂੰ ਜਿਓ ਨਾਲ ਜੋੜਨਾ ਚੁਹੰਦੇ ਹਨ। ਇਸੇ ਟਾਰਗੇਟ ਨੂੰ ਪੂਰਾ ਕਰਨ ਲਈ ਜਿਓ ਪਲਾਨਿੰਗ ਕਰ ਰਹੀ ਹੈ। ਇਸ ਆਫਰ ਨੂੰ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਓ ਬ੍ਰਾਂਡਬੈਂਡ ਕੁਨੈਕਸ਼ਨ, ਸਮਾਰਟ ਕਾਰ, ਸਮਾਰਟ ਹੋਮ ਵਰਗੇ ਖੇਤਰਾਂ ''ਚ ਵੀ ਕਦਮ ਰੱਖਣ ਦੀ ਤਿਆਰ ਕਰ ਰਹੀ ਹੈ।

Related News