ਸੈਮਸੰਗ ਤੇ ਮੋਟੋਰੋਲਾ ਤੋਂ ਬਾਅਦ ਹੁਣ ਇਹ ਕੰਪਨੀ ਲਿਆਏਗੀ ‘ਮੁੜਨ ਵਾਲਾ ਸਮਾਰਟਫੋਨ’

01/28/2020 12:22:30 PM

ਗੈਜੇਟ ਡੈਸਕ– ਫੋਲਡੇਬਲ ਡਿਸਪਲੇਅ ਟੈਕਨਾਲੋਜੀ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਸਾਲ ਸ਼ੁਰੂ ਹੋਇਆ ਮੁੜਨ ਵਾਲੇ ਸਮਾਰਟਫੋਨਜ਼ ਦਾ ਟ੍ਰੈਂਡ 2020 ’ਚ ਵੀ ਜਾਰੀ ਰਹਿਣ ਵਾਲਾ ਹੈ। ਸੈਮਸੰਗ, ਮੋਟੋਰੋਲਾ ਅਤੇ ਹੁਵਾਵੇਈ ਤੋਂ ਬਾਅਦ ਐੱਚ.ਐੱਮ.ਡੀ. ਗਲੋਬਲ ਦੀ ਓਨਰਸ਼ਿਪ ਵਾਲਾ ਬ੍ਰਾਂਡ ਨੋਕੀਆ ਵੀ ਇਕ ਫੋਲਡੇਬਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ। ਬਹੁਤ ਜਲਦ ਨੋਕੀਆ ਦੀ ਬ੍ਰਾਂਡਿੰਗ ਵਾਲਾ ਫੋਲਡੇਬਲ ਸਮਾਰਟਫੋਨ ਵੀ ਦੇਖਣ ਨੂੰ ਮਿਲ ਸਕਦਾ ਹੈ। ਨੋਕੀਆ ਤੋਂ ਇਲਾਵਾ ਚੀਨੀ ਟੈੱਕ ਬ੍ਰਾਂਡ ਸ਼ਾਓਮੀ ਵੀ ਦੋ ਵਾਰ ਫੋਲਡ ਹੋਣ ਵਾਲੇ ਇਕ ਡਿਵਾਈਸ ’ਤੇ ਕੰਮ ਕਰ ਰਿਹਾ ਹੈ। 

Nokiamob ਦੀ ਇਕ ਰਿਪੋਰਟ ਮੁਤਾਬਕ, ਨੋਕੀਆ ਦੀ ਬ੍ਰਾਂਡਿੰਗ ਵਾਲੇ ਹੈਂਡਸੈੱਟ ਨਿਰਮਾਤਾ ਕੰਪਨੀ ਐੱਚ.ਐੱਮ.ਡੀ. ਗਲੋਬਲ ਇਨ੍ਹੀ ਦਿਨੀਂ ਇਕ ਫੋਲਡੇਬਲ ਸਮਾਰਟਫੋਨ ’ਤ ਕੰਮ ਕਰ ਰਹੀ ਹੈ। ਇਹ ਹੈਂਡਸੈੱਟ ਮੋਟੋਰੋਲਾ ਮੋਟੋ ਰੇਜ਼ਰ ਦੀ ਤਰ੍ਹਾਂ ਹੀ ਕਲੈਮਸ਼ੇਲ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਮਾਰਟਫੋਨ 2020 ਦੇ ਆਖਰੀ ਕੁਝ ਮਹੀਨਿਆਂ ’ਚ ਜਾਂ ਫਿਰ 2021 ਦੀ ਸ਼ੁਰੂਆਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਦੇ ਕੋਈ ਫੀਚਰਜ਼ ਸਾਹਮਣੇ ਨਹੀਂ ਆਏ। 


Related News