ਨਿਸਾਨ ਤੋਂ ਬਾਅਦ ਹੁੰਡਈ ਵੀ ਰੂਸ ’ਚ ਬੰਦ ਕਰ ਸਕਦੀ ਹੈ ਆਪਣਾ ਕਾਰੋਬਾਰ, ਇਹ ਹੈ ਕਾਰਨ

Tuesday, Oct 18, 2022 - 06:52 PM (IST)

ਨਿਸਾਨ ਤੋਂ ਬਾਅਦ ਹੁੰਡਈ ਵੀ ਰੂਸ ’ਚ ਬੰਦ ਕਰ ਸਕਦੀ ਹੈ ਆਪਣਾ ਕਾਰੋਬਾਰ, ਇਹ ਹੈ ਕਾਰਨ

ਆਟੋ ਡੈਸਕ– ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਹੋ ਰਹੀ ਜੰਗ ਨੇ ਰੂਸ ’ਚ ਆਟੋਮੋਬਾਇਲ ਇੰਡਸਟਰੀ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰਿਪੋਰਟਾਂ ਮੁਤਾਬਕ, ਹੁੰਡਈ ਰੂਸ ’ਚ ਆਪਣੇ ਕੰਮਕਾਜ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ ਅਤੇ ਦੇਸ਼ ’ਚ ਆਪਣਾ ਮੈਨਿਊਫੈਕਚਰਿੰਗ ਪਲਾਂਟ ਵੀ ਵੇਚ ਸਕਦੀ ਹੈ। ਇਸ ਤੋਂ ਪਹਿਲਾਂ ਨਿਸਾਨ ਮੋਟਰ ਨੇ ਰੂਸ ’ਚ ਕਾਰੋਬਾਰ ਨੂੰ ਸਿਰਫ 1 ਯੂਰੋ ਦੀ ਕੀਮਤ ’ਤੇ ਇਕ ਸਰਕਾਰੀ ਕੰਪਨੀ ਨੂੰ ਸੌਂਪਣ ਦੇ ਆਪਣੇ ਫੈਸਲਾ ਦਾ ਐਲਾਨ ਕੀਤਾ ਸੀ। 

ਹੁੰਡਈ ਮੋਟਰ ਨੇ ਇਸ ਸਾਲ ਮਾਰਚ ’ਚ ਰੂਸ ’ਚ ਆਪਣੇ ਕਾਰੋਬਾਰ ਨੂੰ ਬੰਦ ਕਰ ਦਿੱਤਾ ਸੀ। ਉਸ ਸਮੇਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਸੀ। ਕੰਪਨੀ ਅਗਸਤ ਅਤੇ ਸਤੰਬਰ ’ਚ ਕੋਈ ਕਾਰ ਨਹੀਂ ਵੇਚ ਸਕੀ ਅਤੇ ਨੁਕਸਾਨ ਦਾ ਸਾਹਮਣਾ ਕਰ ਰਹੀ ਹੈ। ਹੁੰਡਈ ਦਾ ਰੂਸ ’ਚ ਕਾਰੋਬਾਰ ਬੰਦ ਕਰਨ ਦਾ ਫੈਸਲਾ ਉਸਨੂੰ ਹੋਰ ਜ਼ਿਆਦਾ ਨੁਕਸਾਨ ਤੋਂ ਬਚਾ ਸਕਦਾ ਹੈ। 

ਰਿਪੋਰਟਾਂ ਮੁਤਾਬਕ, ਹੁੰਡਈ ਰੂਸ ’ਚ ਆਪਣੇ ਕਾਰੋਬਾਰ ਦੀਆਂ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ। ਕੰਪਨੀ ਰੂਸ ’ਚ ਹਰ ਸਾਲ ਲਗਭਗ 200,000 ਵਾਹਨਾਂ ਦਾ ਉਤਪਾਦਨ ਕਰਦੀ ਹੈ। ਦੁਨੀਆ ਭਰ ’ਚ ਹੁੰਡਈ ਆਪਣੇ ਉਤਪਾਦਨ ਦਾ ਲਗਭਗ ਚਾਰ ਫੀਸਦੀ ਯੋਗਦਾਨ ਦਿੰਦੀ ਹੈ। ਰੂਸ ਤੋਂ ਬਾਹਰ ਨਿਕਲਣ ਨਾਲ ਹੁੰਡਈ ਨੂੰ ਭਾਰੀ ਨੁਕਸਾਨ ਹੋਵੇਗਾ। ਹੁੰਡਈ ਵੱਲੋਂ ਰੂਸ ਨੂੰ ਛੱਡਣ ਦੇ ਪ੍ਰਮੁੱਖ ਕਾਰਨਾਂ ’ਚ ਹਾਈ ਤਕਨਾਲੋਜੀ ਵਾਲੇ ਉਪਕਰਣਾਂ ਦੀ ਕਮੀ ਅਤੇ ਰੂਸ ਖ਼ਿਲਾਫ਼ ਪਾਬੰਦੀ ਹੈ। ਇਸ ਕਾਰਨ ਕੰਮ ਨੂੰ ਰੋਕਿਆ ਗਿਆ ਹੈ। 


author

Rakesh

Content Editor

Related News