Netflix ਤੋਂ ਬਾਅਦ ਹੁਣ ਇਸ ਪ੍ਰਸਿੱਧ OTT ਪਲੇਟਫਾਰਮ ਨੇ ਬੰਦ ਕੀਤੀ ਪਾਸਵਰਡ ਸ਼ੇਅਰਿੰਗ ਦੀ ਸਹੂਲਤ

Thursday, Sep 28, 2023 - 08:01 PM (IST)

Netflix ਤੋਂ ਬਾਅਦ ਹੁਣ ਇਸ ਪ੍ਰਸਿੱਧ OTT ਪਲੇਟਫਾਰਮ ਨੇ ਬੰਦ ਕੀਤੀ ਪਾਸਵਰਡ ਸ਼ੇਅਰਿੰਗ ਦੀ ਸਹੂਲਤ

ਗੈਜੇਟ ਡੈਸਕ- ਜੇਕਰ ਤੁਸੀਂ ਓ.ਟੀ.ਟੀ. ਦੇਖਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਨੈੱਟਫਲਿਕਸ ਤੋਂ ਬਾਅਦ ਹੁਣ ਲੋਕਪ੍ਰਸਿੱਧ ਓ.ਟੀ.ਟੀ. ਪਲੇਟਫਾਰਮ ਡਿਜ਼ਨੀ ਪਲੱਸ ਨੇ ਪਾਸਵਰਡ ਸ਼ੇਅਰਿੰਗ ਸਹੂਲਤ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਕੰਪਨੀ ਨੇ ਫਿਲਹਾਲ ਕੈਨੇਡਾ 'ਚ ਯੂਜ਼ਰਜ਼ ਨੂੰ ਆਪਣੇ ਪਾਸਵਰਡ ਆਪਣੇ ਘਰ ਦੇ ਬਾਹਰ ਸ਼ੇਅਰ ਨਾ ਕਰਨ ਲਈ ਕਿਹਾ ਹੈ। ਆਉਣ ਵਾਲੇ ਸਮੇਂ 'ਚ ਇਸ ਨੂੰ ਹੋਰ ਦੇਸ਼ਾਂ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

ਨੈੱਟਫਲਿਕਸ ਦੀ ਰਾਹ 'ਤੇ ਡਿਜ਼ਨੀ ਪਲੱਸ

ਭਾਰਤ 'ਚ ਵੀ ਓ.ਟੀ.ਟੀ.ਕੰਟੈਂਟ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਤਕ ਯੂਜ਼ਰਜ਼ ਇਕ ਹੀ ਅਕਾਊਂਟ ਨੂੰ ਸਬਸਕ੍ਰਿਪਸ਼ਨ ਲੈ ਕੇ ਕਈ ਡਿਵਾਈਸ 'ਚ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੇ ਨਾਲ ਇਸਦਾ ਫਾਇਦਾ ਲੈ ਸਕਦੇ ਸਨ। ਇਸੇ ਕਾਰਨ ਬਹੁਤ ਸਾਰੇ ਲੋਕ ਵੱਖ-ਵੱਖ ਓ.ਟੀ.ਟੀ. ਸੇਵਾਵਾਂ ਦੀ ਵਰਤੋਂ ਕਰਨ ਦੇ ਆਦੀ ਹਨ ਪਰ ਅਸਲ 'ਚ ਉਨ੍ਹਾਂ 'ਚੋਂ ਕਿਸੇ ਲਈ ਵੀ ਭੁਗਤਾਨ ਨਹੀਂ ਕਰਦੇ।

ਹੁਣ ਓ.ਟੀ.ਟੀ. ਕੰਪਨੀਆਂ ਇਸ ਪ੍ਰਥਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਾਲ ਜੁਲਾਈ 'ਚ ਨੈੱਟਫਲਿਕਸ ਨੇ ਭਾਰਤੀ ਯੂਜ਼ਰਜ਼ ਨੂੰ ਆਪਣੇ ਪਾਸਵਰਡ ਆਪਣੇ ਘਰ ਦੇ ਬਾਹਰ ਸਾਂਝਾ ਕਰਨ ਤੋਂ ਰੋਕ ਦਿੱਤਾ ਸੀ ਅਤੇ ਹੁਣ ਡਿਜ਼ਨੀ ਵੀ ਇਸਦੀ ਰਾਹ 'ਤੇ ਚਲਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

ਡਿਜ਼ਨੀ ਪਲੱਸ ਨੇ ਇਨ੍ਹਾਂ ਯੂਜ਼ਰਜ਼ ਲਈ ਬੰਦ ਕੀਤੀ ਸਹੂਲਤ

1 ਨਵੰਬਰ ਤੋਂ ਕੈਨੇਡਾ 'ਚ ਯੂਜ਼ਰਜ਼ ਹੁਣ ਆਪਣੇ ਪਾਸਵਰਡ ਆਪਣੇ ਘਰ ਦੇ ਬਾਹਰ ਦੇ ਲੋਕਾਂ ਦੇ ਨਾਲ ਸ਼ੇਅਰ ਨਹੀਂ ਕਰ ਸਕਣਗੇ। ਇਸ ਬਦਲਾਅ ਦਾ ਐਲਾਨ ਕੈਨੇਡਾ 'ਚ ਡਿਜ਼ਨੀ ਪਲੱਸ ਗਾਹਕਾਂ ਨੂੰ ਭੇਜੇ ਗਏ ਇਕ ਈਮੇਲ ਰਾਹੀਂ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਕੰਪਨੀ ਦੁਆਰਾ ਭੇਜੇ ਗਏ ਇਸ ਈਮੇਲ 'ਚ ਲਿਖਿਆ ਹੈ ਕਿ ਅਸੀਂ ਤੁਹਾਡੇ ਅਕਾਊਂਟ ਨੂੰ ਸ਼ੇਅਰ ਕਰਨ ਜਾਂ ਤੁਹਾਡੇ ਘਰ ਦੇ ਬਾਹਰ ਲਾਗਇਨ ਕ੍ਰੈਡੇਂਸ਼ੀਅਲਸ ਸ਼ੇਅਰ ਕਰਨ ਦੀ ਸਹੂਲਤ ਨੂੰ ਬੰਦ ਕਰ ਰਹੇ ਹਾਂ। ਇਸਤੋਂ ਇਲਾਵਾ ਕੰਪਨੀ ਦੇ ਅਪਡੇਟਿਡ ਹੈਲਪ ਸੈਂਟਰ 'ਚ ਵੀ ਲਿਖਿਆ ਹੈ ਕਿ ਤੁਸੀਂ ਆਪਣੀ ਮੈਂਬਰਸ਼ਿਪ ਨੂੰ ਆਪਣੇ ਘਰ ਦੇ ਬਾਹਰ ਸ਼ੇਅਰ ਨਹੀਂ ਕਰ ਸਕੋਗੇ।

ਇਹ ਵੀ ਪੜ੍ਹੋ- ਐਪਲ ਸਟੋਰ 'ਚ ਵੜੀ ਬੇਕਾਬੂ ਭੀੜ, ਜਿਸਦੇ ਹੱਥ ਜੋ ਆਇਆ ਲੈ ਕੇ ਦੌੜ ਗਿਆ, ਵਾਇਰਲ ਹੋਈ ਵੀਡੀਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News