ਆਈਫੋਨ ਖਰੀਦਣ ਤੋਂ ਬਾਅਦ ਜ਼ਰੂਰ ਕਰੋ ਇਹ 7 ਕੰਮ

10/01/2017 1:11:27 PM

ਜਲੰਧਰ- ਅਮਰੀਕੀ ਕੰਪਨੀ ਐਪਲ ਨੇ 29 ਸਤੰਬਰ ਨੂੰ ਭਾਰਤ 'ਚ ਆਈਫੋਨ ਦੇ ਦੋ ਨਵੇਂ ਮਾਡਲ ਆਈਫੋਨ 8 ਅਤੇ 8 ਪਲੱਸ ਲਾਂਚ ਕੀਤੇ ਹਨ। ਉਂਝ ਤਾਂ ਕਈ ਲੋਕਾਂ ਨੇ ਆਈਫੋਨ ਦਾ ਇਸਤੇਮਾਲ ਕੀਤਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਪਹਿਲੀ ਵਾਰ ਆਈਫੋਨ ਦਾ ਇਸਤੇਮਾਲ ਕਰ ਜਾ ਰਹੇ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਇਥੇ ਅਸੀਂ ਤੁਹਾਨੂੰ ਆਈਫੋਨ ਨਾਲ ਜੁੜੀ ਕੁਝ ਗੱਲਾਂ ਦੱਸਾਂਗੇ ਜੋ ਤੁਹਾਡੇ ਲਈ ਜ਼ਰੂਰੀ ਹਨ। 

ਐਪਲ ਆਈ.ਡੀ. ਕ੍ਰਿਏਟ ਕਰੋ-
ਸਭ ਤੋਂ ਪਹਿਲਾਂ ਫੋਨ 'ਚ ਐਪ ਆਈ.ਡੀ. ਕ੍ਰਿਏਟ ਕਰੋ। ਆਈ.ਡੀ. ਬਣਾਉਣ ਤੋਂ ਬਾਅਦ ਹੀ ਤੁਸੀਂ ਐਪਲ ਸਟੋਰ 'ਚੋਂ ਐਪਸ ਡਾਊਨਲੋਡ ਕਰ ਸਕਦੇ ਹੋ। ਇਸ ਨਾਲ ਤੁਸੀਂ ਆਈਟਿਊਨ 'ਚੋਂ ਮੂਵੀਜ਼ ਖਰੀਦ ਸਕਦੇ ਹੋ, ਮਿਊਜ਼ਿਕ ਸਬਸਕ੍ਰਾਈਬ ਕਰ ਸਕਦੇ ਹੋ। 

ਆਪਣੇ ਫੋਨ 'ਚ ਆਈਟਿਊਨ ਇੰਸਟਾਲ ਕਰੋ-
ਜੇਕਰ ਤੁਸੀਂ ਆਈਫੋਨ ਡਿਵਾਈਸ ਖਰੀਦਿਆ ਹੈ ਤਾਂ ਤੁਹਾਡੇ ਲਈ ਆਪਣੇ ਕੰਪਿਊਟਰ 'ਚ ਆਈਟਿਊਨ ਇੰਸਟਾਲ ਕਰਾ ਜ਼ਰੂਰੀ ਹੈ।

ਸਿਸਟਮ ਸੈਟਿੰਗ 'ਚੋਂ ਫੋਨ ਐਕਟਿਵ ਕਰੋ-
ਤੁਸੀਂ ਫੰਡਾਮੈਂਟਲ ਸੈਟਿੰਗਸ ਦੀ ਮਦਦ ਨਾਲ ਫੋਨ ਸੈੱਟਅਪ ਕਰ ਸਕਦੇ ਹੋ। ਇਸ ਨਾਲ ਤੁਸੀਂ ਫੇਸਟਾਈਮ, ਫਾਇੰਡ ਮਾਈ ਆਈਫੋਨ, ਆਈ ਮੈਸੇਜ ਵਰਗੇ ਫੀਚਰ ਇਸਤੇਮਾਲ ਕਰ ਸਕੋਗੇ। 

ਸੈੱਟਅਪ ਮਾਈ ਆਈਫੋਨ ਆਪਸ਼ਨ-
ਜੇਕਰ ਤੁਹਾਡਾ ਫੋਨ ਗੁਆਚ ਜਾਂਦਾ ਹੈ ਤਾਂ ਤੁਸੀਂ ਇਸ ਫੀਚਰ ਦੀ ਮਦਦ ਨਾਲ ਲੱਭ ਸਕਦੇ ਹੋ। ਇਹ ਤੁਹਾਨੂੰ ਆਈ ਕਲਾਊਡ 'ਚ ਮਿਲੇਗਾ। ਇਸ ਨਾਲ ਫੋਨ 'ਤੇ ਜੀ.ਪੀ.ਐੱਸ. ਕ੍ਰਿਏਟ ਹੋ ਜਾਵੇਗਾ। 

ਕਾਨਫਿਗਰ ਆਈ ਕਲਾਊਡ-
ਇਹ ਆਪਣੇ ਐਪਲ ਡਿਵਾਈਸ 'ਚ ਡਾਟਾ ਨੂੰ ਸੇਵ, ਸਿੰਕ ਅਤੇ ਅਪਡੇਟ ਕਰਨ ਦੇ ਕੰਮ ਆਏਗਾ। 

ਟੱਚ ਆਈ.ਡੀ. ਕ੍ਰਿਏਟ ਕਰੋ-
ਟੱਚ ਆਈ.ਡੀ. (ਫਿੰਗਰਪ੍ਰਿੰਟ ਸਕੈਨਰ) ਦੇ ਆਪਸ਼ਨ ਨਾਲ ਤੁਹਾਡੀ ਫਿੰਗਰ ਟੱਚ ਕਰਨ ਨਾਲ ਫੋਨ ਲਾਕ ਅਤੇ ਅਨਲਾਕ ਹੋ ਜਾਂਦਾ ਹੈ। ਟੱਚ ਆਈ.ਡੀ. ਕ੍ਰਿਏਟ ਕਰਨ ਲਈ ਇਹ ਕਰੋ- ਸੈਟਿੰਗ> ਜਨਰਲ> ਟੱਚ ਆਈ.ਡੀ. * ਪਾਸਕੋਡ> ਟੱਚ ਆਈ.ਡੀ.।

ਬੈਕਅਪ ਡਾਟਾ ਰਿਸਟੋਰ ਕਰੋ-
ਇਹ ਸਾਰੀ ਸੈਟਿੰਗ ਕਰਨ ਤੋਂ ਬਾਅਦ ਆਪਣੇ ਪੁਰਾਣੇ ਆਈਫੋਨ ਦਾ ਡਾਟਾ ਦਾ ਨਵੇਂ 'ਚ ਬੈਕਅਪ ਕਰੋ। ਇਸ ਲਈ ਸੈਟਿੰਗ> ਆਈ ਕਲਾਊਡ> ਬੈਕਅਪ।


Related News