ਐਪਲ ਦੀ ਨਵੀਂ ਅਪਡੇਟ ਹੀ ਬਣ ਗਈ ‘ਆਫ਼ਤ’ ਦਾ ਕਾਰਨ, ਉਪਭੋਗਤਾ ਪਰੇਸ਼ਾਨ

06/02/2020 6:05:46 PM

ਗੈਜੇਟ ਡੈਸਕ– ਐਪਲ ਦੁਆਰਾ ਪਿਛਲੇ ਕਈ ਸਾਲਾਂ ’ਚ ਦਿੱਤੇ ਗਏ ਅਪਡੇਟਸ ’ਚੋਂ ਆਈ.ਓ.ਐੱਸ. 13.5 ਅਪਡੇਟ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ਸੀ। ਇਹੀ ਕਾਰਨ ਹੈ ਕਿ ਉਪਭੋਗਤਾਵਾਂ ਨੂੰ ਇਸ ਅਪਡੇਟ ਨੂੰ ਤੁਰੰਤ ਇੰਸਟਾਲ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਇਸ ਅਪਡੇਟ ਦੀ ਮਦਦ ਨਾਲ ਐਪਲ ਨੇ ਆਈ.ਓ.ਐੱਸ. 13 ’ਚ ਸਾਹਮਣੇ ਆਈਆਂ ਖਾਮੀਆਂ ਅਤੇ ਬਗਸ ਨੂੰ ਠੀਕ ਕੀਤਾ ਸੀ। ਹਾਲਾਂਕਿ, ਇਹ ਅਪਡੇਟ ਵੀ ਪੂਰੀ ਤਰ੍ਹਾਂ ਬਗ-ਮੁਕਤ ਨਹੀਂ ਹੈ। ਐਪਲ ਵਲੋਂ ਜਾਰੀ ਕੀਤੀ ਗਈ ਨਵੀਂ ਅਪਡੇਟ ਇੰਸਟਾਲ ਕਰਨ ਤੋਂ ਬਾਅਦ ਆਈਫੋਨ ਅਤੇ ਆਈਪੈਡ ਯੂਜ਼ਰਜ਼ ਨੂੰ ਨਵੀਂ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। 

ਵਾਰ-ਵਾਰ ਰੀਬੂਟ ਹੋ ਰਹੇ ਆਈਪੈਡ
ਐਪਲ ਇਨਸਾਈਡਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 10.5 ਇੰਚ ਆਈਪੈਡ ਪ੍ਰੋ ’ਚ ਵਾਰ-ਵਾਰ ਰੀਬੂਟ ਦੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ ਅਤੇ ਲਾਗ-ਇਨ ਕਰਨ ਦੇ 30 ਤੋਂ 45 ਸਕਿੰਟਾਂ ’ਚ ਡਿਵਾਈਸ ਆਪਣੇ ਆਪ ਰੀਬੂਟ ਹੋਣ ਲਗਦਾ ਹੈ। ਫੁਲ ਫੈਕਟਰੀ ਰੀਸੈੱਟ ਕਰਨ ਅਤੇ ਡਿਵਾਈਸ ਨੂੰ ਡੀ.ਐੱਫ.ਯੂ. ਮੋਡ ’ਚ ਪਾਉਣ ’ਤੇ ਵੀ ਕਈ ਵਰਤੋਂਕਾਰਾਂ ਲਈ ਇਹ ਸਮੱਸਿਆ ਠੀਕ ਨਹੀਂ ਹੋ ਰਹੀ। ਅਜਿਹੀ ਹੀ ਰਿਪੋਰਟ ਕਈ ਆਈਫੋਨ ਵਰਤੋਂਕਾਰਾਂ ਵਲੋਂ ਵੀ ਆ ਰਹੀ ਹੈ ਜੋ ਆਈ.ਓ.ਐੱਸ. 13.4.1 ਅਤੇ 13.5 iOS/ ਆਈਪੈਡ ਓ.ਐੱਸ. ’ਤੇ ਹਨ। 

MP4 ਫਾਈਲਾਂ ਨਹੀਂ ਚੱਲ ਰਹੀਆਂ
ਦੋਵਾਂ ਹੀ ਨਵੀਆਂ ਅਪਡੇਟਸ ਤੋਂ ਬਾਅਦ ਵਰਤੋਂਕਾਰਾਂ ਨੂੰ MP4 ਵੀਡੀਓ ਪਲੇਅਬੈਕ ’ਚ ਵੀ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਵੀਡੀਓ ਲਾਈਬ੍ਰੇਰੀ ਦਾ ਐਕਸੈਸ ਵੀ ਨੈਵਿਟ ਲਾਈਬ੍ਰੇਰੀ ਜਾਂ NPlayer ਅਤੇ InFuse ਵਰਗੇ ਥਰਡ ਪਾਰਟੀ ਐਪਸ ਦੀ ਮਦਦ ਨਾਲ ਨਹੀਂ ਮਿਲ ਰਿਹੈ। ਐਪਲ ਵਲੋਂ ਡੀਫਾਲਟ ਰਿਕਾਰਡਿੰਗ HEVC ਫਾਰਮੇਟ ’ਤੇ ਆਈ.ਓ.ਐੱਸ. 11 ’ਚ ਹੀ ਸਵਿੱਚ ਕਰ ਦਿੱਤੀ ਗਈ ਹੈ ਪਰ MP4 ਵੀਡੀਓ ਫਾਰਮੇਟ ਹੁਣਵੀ ਸਭ ਫਾਰਮੇਟਸ ’ਚ ਸ਼ਾਮਲ ਹੈ। ਐਪਲ ਅਗਲੀ ਅਪਡੇਟ ’ਚ ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰ ਸਕਦੀ ਹੈ ਪਰ ਅਜੇ ਇਸ ਲਈ ਕੋਈ ਅਧਿਕਾਰਤ ਤਾਰੀਕ ਸਾਹਮਣੇ ਨਹੀਂ ਆਈ। 


Rakesh

Content Editor

Related News