ਮਹਿੰਦਰਾ ਨੇ ਵੀਡੀਓ ''ਚ ਪੇਸ਼ ਕੀਤੀ ਆਪਣੀ ਨਵੀਂ ਮੋਜੋ ਬਾਈਕ
Wednesday, May 25, 2016 - 06:08 PM (IST)
ਜਲੰਧਰ— ਭਾਰਤ ਦੀ ਮਲਟੀਨੈਸ਼ਨ ਆਟੋਮੋਬਾਇਲ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੇ ਨਵੇਂ 300 ਸੀ.ਸੀ. ਮੋਜੋ ਮੋਟਰਸਾਈਕਲ ਨੂੰ ''Born for the Road'' ਨਾਂ ਦੀ ਇਕ ਵੀਡੀਓ ''ਚ ਪੇਸ਼ ਕੀਤਾ ਹੈ। ਇਹ ਬਾਈਕ ਦਿਸਣ ''ਚ ਅਲੱਗ ਤਰ੍ਹਾਂ ਦੀ ਤਾਂ ਹੈ ਹੀ ਪਰ ਇਹੀ ਲੁੱਕ ਇਸ ਨੂੰ ਹੋਰ ਖਾਸ ਬਣਾਉਂਦੀ ਹੈ।
2 ਲੱਖ ਦੇ ਅੰਦਰ ਲਾਂਚ ਹੋਣ ਵਾਲੀ ਇਸ ਬਾਈਕ ਦੇ ਫੀਚਰਜ਼-
ਇੰਜਣ-
ਇਸ ਬਾਈਕ ''ਚ 295 ਸੀ.ਸੀ. ਫਿਊਲ ਇੰਜੈਕਟਿਡ ਸਿੰਗਲ ਸਿਲੈਂਡਰ ਲਿਕੁਇਡ ਕੂਲਡ ਇੰਜਣ ਦਿੱਤਾ ਹੈ ਜੋ 8,000 rpm ''ਤੇ 27 bhp ਦੀ ਪਾਵਰ ਪੈਦਾ ਕਰਦਾ ਹੈ, ਨਾਲ ਹੀ ਇਸ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਸਸਪੈਂਸ਼ਨ-
ਮਹਿੰਦਰਾ ਦੀ ਇਸ ਬਾਈਕ ਦੇ ਫਰੰਟ ''ਚ ਅਪਸਾਈਡ ਡਾਊਨ ਫੋਕਰਸ ਅਤੇ ਰਿਅਰ ''ਚ ਮੋਨੋ ਸ਼ਾਕ ਸਸਪੈਂਸ਼ਨ ਮੌਜੂਦ ਹਨ।
ਹੋਰ ਫਚੀਰਜ਼-
ਇਸ ਬਾਈਕ ''ਚ ਡਿਊਲ ਐਗਜਾਸਟ, ਟਵਿਨ ਹੈੱਡਲੈਂਪਸ, ਐਨਲੋਗ/ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ ਲਾਰਜ 21 ਲੀਟਰ ਫਿਊਲ ਟੈਂਕ ਦਿੱਤਾ ਗਿਆ ਹੈ। ਮਹਿੰਦਰਾ ਦੀ ਇਸ ਨਵੀਂ ਮੋਜੋ ਬਾਈਕ ਨੂੰ ਤੁਸੀਂ ਉੱਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।
