ਇਸ ਕੰਪਨੀ ਨੇ ਲਾਂਚ ਕੀਤਾ ਸੋਲਰ ਚਾਰਜਿੰਗ ਵਾਲਾ ਹੈੱਡਫੋਨ, ਜਾਣੋ ਕੀਮਤ

Saturday, Aug 20, 2022 - 06:34 PM (IST)

ਇਸ ਕੰਪਨੀ ਨੇ ਲਾਂਚ ਕੀਤਾ ਸੋਲਰ ਚਾਰਜਿੰਗ ਵਾਲਾ ਹੈੱਡਫੋਨ, ਜਾਣੋ ਕੀਮਤ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਹੈੱਡਫੋਨ ਦੀ ਵਾਰ-ਵਾਰ ਚਾਰਜ ਹੋਣ ਵਾਲੀ ਬੈਟਰੀ ਤੋਂ ਪਰੇਸ਼ਾਨ ਹੋ ਤਾਂ ਹੁਣ ਤੁਹਾਡੀ ਪਰੇਸ਼ਾਨੀ ਖਤਮ ਹੋ ਗਈ ਹੈ। Adidas ਨੇ ਸੋਲਰ ਪਾਵਰ ਨਾਲ Adidas RPT-02 SOL ਵਾਇਰਲੈੱਸ ਹੈੱਡਫੋਨ ਨੂੰ ਲਾਂਚ ਕਰ ਦਿੱਤਾ ਹੈ। Adidas RPT-02 SOL ਨੂੰ ਸੋਲਰ ਅਤੇ ਬਿਜਲੀ ਦੋਵਾਂ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿਚ ਕਾਲ ਰਿਜੈਕਟ ਕਰਨ ਅਤੇ ਵੈਲਿਊਮ ਕੰਟਰੋਲ ਲਈਬਟਨ ਵੀ ਦਿੱਤੇ ਗਏ ਹਨ।

Adidas RPT-02 SOL ਦੀ ਕੀਮਤ
Adidas RPT-02 SOL ਦੀ ਕੀਮਤ 229 ਡਾਲਰ (ਕਰੀਬ 18,000 ਰੁਪਏ) ਰੱਖੀ ਗਈ ਹੈ ਅਤੇ ਇਸਨੂੰ ਫਿਲਹਾਲ ਕੰਪਨੀ ਦੀ ਅਮਰੀਕਨ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। Adidas RPT-02 SOL ਨੂੰ ਨਾਈਟ ਗ੍ਰੇਅ ਅਤੇ ਸੋਲਰ ਯੈਲੋ ਰੰਗ ’ਚ ਖਰੀਦਿਆ ਜਾ ਸਕੇਗਾ। Adidas RPT-02 SOL ਦੀ ਵਿਕਰੀ 23 ਅਗਸਤ ਤੋਂ ਹੋਵੇਗੀ। 

Adidas RPT-02 SOL ਦੇ ਫੀਚਰਜ਼
Adidas RPT-02 SOL ਇਕ ਫਲੈਗਸ਼ਿਪ ਹੈੱਡਫੋਨ ਹੈ ਜਿਸ ਵਿਚ 45mm ਦਾ ਡਾਇਨਾਮਿਕ ਡ੍ਰਾਈਵਰ ਹੈ। ਇਸਦੀ ਫ੍ਰੀਕਵੈਂਸੀ ਰੇਂਜ 20-20,000Hz ਹੈ ਅਤੇ ਸੈਂਸਟਿਵਿਟੀ ਰੇਟਿੰਗ 105dB ਹੈ। ਇਸਦੇ ਨਾਲ ਮਾਈਕ੍ਰੋਫੋਨ ਹੈ ਅਤੇ ਇਸ ਵਿਚ ਕੰਟਰੋਲ ਨੋਬ ਵੀ ਦਿੱਤੇ ਗਏ ਹਨ। ਹੈੱਡਫੋਨ ਦੇ ਨਾਲ ਲਾਈਟ ਇੰਡੀਕੇਟਰ ਵੀ ਹੈ। 

Adidas RPT-02 SOL ਦੇ ਸਭ ਤੋਂ ਉਪਰ ਸੋਲਰ ਪੈਨਲ ਦਿੱਤਾ ਗਿਆ ਹੈ ਜਿਸ ਨਾਲ ਹੈੱਡਫੋਨ ਚਾਰਜ ਹੋਵੇਗਾ। ਇਸ ਸੋਲਰ ਪੈਨਲ ਨੂੰ Powerfoyle ਸੋਲਰ ਚਾਰਜਿੰਗ ਪੈਨਲ ਨਾਂ ਦਿੱਤਾ ਗਿਆ ਹੈ ਜਿਸਨੂੰ ਸਵੀਡਨ ਦੀ ਕੰਪਨੀ Exeger ਨੇ ਤਿਆਰ ਕੀਤਾ ਹੈ। ਇਹ ਪੈਨਲ ਨੈਚੁਰਲ ਅਤੇ ਆਰਟੀਫੀਸ਼ੀਅਲ ਦੋਵਾਂ ਲਾਈਟ ਨੂੰ ਕੈਪਚਰ ਕਰਨ ’ਚ ਸਮਰੱਥ ਹੈ। ਇਸ ਹੈੱਡਫੋਨ ਦੇ ਕੂਸ਼ਨ ਅਤੇ ਈਅਰਕੱਪ ਨੂੰ ਧੋਇਆ ਜਾ ਸਕੇਗਾ। 

Adidas RPT-02 SOL ਨੂੰ ਨਾਚਪ ਰੈਸਿਸਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ। ਇਸ ਵਿਚ ਬਲੂਟੁੱਥ v5.2 ਦਿੱਤਾ ਗਿਆ ਹੈ। ਇਸਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਿਜ਼ ਨਾਲ ਕੁਨੈਕਟ ਕੀਤਾ ਜਾ ਸਕੇਗਾ। Adidas RPT-02 SOL ਦੀ ਬੈਟਰੀ ਨੂੰ ਲੈ ਕੇ 80 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਹੈ। 


author

Rakesh

Content Editor

Related News