5.9 ਬਿਲੀਅਨ ''ਚ ਵਿਕੀ candy crush ਬਣਾਉਣ ਵਾਲੀ king digital

Tuesday, Nov 03, 2015 - 07:47 PM (IST)

5.9 ਬਿਲੀਅਨ ''ਚ ਵਿਕੀ candy crush ਬਣਾਉਣ ਵਾਲੀ king digital

ਜਲੰਧਰ-ਅੱਜਕਲ ਦੇ ਸਮੇਂ ''ਚ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਗੇਮ candy crush ਨੂੰ ਬਣਾਉਣ ਵਾਲੀ ਕੰਪਨੀ king digital ਨੂੰ Activision ਨੇ 5.9 ਬਿਲੀਅਨ ''ਚ ਖਰੀਦ ਲਿਆ ਹੈ। call of duty ਤੇ World of Warcraft ਵਰਗੀਆਂ ਮਸ਼ਹੂਰ ਗੇਮਜ਼ ਬਣਾਉਣ ਵਾਲੀ ਕੰਪਨੀ Activision ਦਾ ਇਹ ਕਦਮ ਸਿਰਫ ਕੰਪਨੀ ਦੀ ਗ੍ਰੋਥ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 2018 ਤੱਕ ਮੋਬਾਇਲ ਗੇਮਿੰਗ ਦਾ ਬਿਜ਼ਨੈੱਸ 45 ਬਿਲੀਅਨ ਤੱਕ ਚਲਾ ਜਾਵੇਗਾ। activision ਦੇ ਸੀ. ਈ. ਓ. Robert Kotick ਦਾ ਕਹਿਣਾ ਹੈ ''''ਮੋਬਾਈਲ ਗੇਮਿੰਗ ਮਾਰਕੀਟ ਸਭ ਤੋਂ ਵੱਡੀ ਤੇ ਜਲਦੀ ਅੱਗੇ ਵਧਣ ਵਾਲੀ ਮਾਰਕੀਟ ਹੈ, ਤੇ ਨਵੇਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲੀਆਂ ਮੋਬਾਇਲ ਗੇਮ ਕੰਪਨੀਆਂ ਕੁਝ-ਨਾ-ਕੁਝ ਨਵਾਂ ਲਿਆ ਹੀ ਰਹੀਆਂ ਹਨ''''।
2003 ''ਚ ਆਈ king digital ਕੰਪਨੀ ਹੁਣ ਤੱਕ 180 ਗੇਮਸ ਮਾਰਕੀਟ ''ਚ ਲਿਆ ਚੁੱਕੀ ਹੈ ਤੇ candy crush Saga ਇਸ ਦੀ ਸਭ ਤੋਂ ਮਸ਼ਹੂਰ ਗੇਮ ਹੈ, ਜਿਸ ਨੂੰ 1 ਬਿਲੀਅਨ ਯੂਜ਼ਰ ਹਰ ਰੋਜ਼ ਖੇਡਦੇ ਹਨ। candy crush Saga ਪਹਿਲਾਂ ਸੋਸ਼ਲ ਨੈਟਵਕਿੰਗ ਸਾਈਟ facebook ਲਈ ਬਣੀ ਸੀ ਤੇ ਹੌਲੀ-ਹੌਲੀ ਇਹ ਇਕ ਵੱਖਰੀ ਉੱਚਾਈ ''ਤੇ ਜਾ ਪੁੱਜੀ। ਇਸ ਗੇਮ ਨੂੰ 2013 ''ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ iOS app ਦਾ ਖਿਤਾਬ ਵੀ ਮਿਲਿਆ ਹੈ। Activision ਜੋ Microsoft, Nintendo ਤੇ Sony ਵਰਗੀਆਂ ਕੰਪਨੀਆਂ ਦੇ ਗੇਮਿੰਗ ਕੰਸੋਲਜ਼ ਲਈ ਗੇਮਾਂ ਬਣਾਉਂਦੀ ਹੈ, ਆਪਣੀ ਸੇਲ ਦਾ 3 ਚੌਥਾਈ ਰੈਵੀਨਿਊ internet ''ਤੇ ਸ਼ਿਫਟ ਕਰ ਰਹੀ ਹੈ। ਇਸ ਦਾ ਕਾਰਨ ਹਾਲ ਹੀ ''ਚ ਕੰਪਨੀ ਦੇ ਸਟਾਕਸ ''ਚ ਆਈ ਭਾਰੀ ਗਿਰਾਵਟ ਨੂੰ ਦੱਸਿਆ ਦਾ ਰਿਹਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News