Acer Swift 3 ਨੇ ਭਾਰਤ ’ਚ ਲਾਂਚ ਕੀਤਾ ਲੈਪਟਾਪ, ਜਾਣੋ ਕੀਮਤ

08/05/2020 1:44:01 AM

ਗੈਜੇਟ ਡੈਸਕ—ਏਸਰ ਨੇ ਭਾਰਤ ’ਚ ਆਪਣਾ ਨਵਾਂ ਸਲਿਮ ਲੈਪਟਾਪ Acer Swift 3 ਪੇਸ਼ ਕੀਤਾ ਹੈ। ਇਸ ਲੈਪਟਾਪ ਨੂੰ ਇੰਟੈਲ ਪ੍ਰੋਜੈਕਟ ਏਥੀਨਾ ਪ੍ਰੋਗਰਾਮ ਤਹਿਤ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਮਕੱਸਦ ਲੋਕਾਂ ਨੂੰ ਸ਼ਾਨਦਾਰ ਐਕਸਪੀਰੀਅੰਸ ਦੇਣਾ ਹੈ। ਇਸ ਪ੍ਰੋਗਰਾਮ ਤਹਿਤ ਲਾਂਚ ਹੋਣ ਵਾਲੇ ਲੈਪਟਾਪ ’ਚ ਘੱਟੋ-ਘੱਟ ਇੰਟੈਲ ਕੋਰ ਆਈ5 ਅਤੇ ਆਈ7 ਪ੍ਰੋਸੈਸਰ, 8ਜੀ.ਬੀ. ਰੈਮ ਅਤੇ 16ਘੰਟੇ ਤੋਂ ਜ਼ਿਆਦਾ ਦਾ ਵੀਡੀਓ ਪਲੇਅਬੈਕ ਹੋਣਾ ਜ਼ਰੂਰੀ ਹੈ।

ਕੀਮਤ
Acer Swift 3 ਦੀ ਭਾਰਤ ’ਚ ਕੀਮਤ 64,999 ਰੁਪਏ ਹੈ ਅਤੇ ਇਸ ਦੀ ਵਿਕਰੀ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਤੋਂ ਹੀ ਹੋ ਰਹੀ ਹੈ। ਇਹ ਲੈਪਟਾਪ ਇਕ ਹੀ ਕਲਰ ਵੇਰੀਐਂਟ ਸਿਲਵਰ ’ਚ ਮਿਲੇਗਾ। 

ਸਪੈਸੀਫਿਕੇਸ਼ਨਸ
Acer Swift 3 ’ਚ 64 ਬਿਟ ਦਾ ਵਿੰਡੋਜ਼ 10 ਹੋਮ ਦਿੱਤਾ ਗਿਆ ਹੈ। ਇਸ ’ਚ 13.5 ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2556x1504 ਪਿਕਸਲ ਹੈ। ਲੈਪਟਾਪ ’ਚ ਇੰਟੈਲ ਕੋਰ ਆਈ5 ਦਾ 10ਵੇਂ ਜਨਰੇਸ਼ਨ ਦਾ ਪ੍ਰੋਸੈਸਰ ਹੈ।

ਇਸ ’ਚ 8ਜੀ.ਬੀ. LPDDR4 ਰੈਮ ਅਤੇ 512 ਜੀ.ਬੀ. PCIe Gen3 NVMe SSD ਹੈ। ਏਸਰ ਦੇ ਇਸ ਲੈਪਟਾਪ ’ਚ 56ਵਾਟ ਦੀ ਬੈਟਰੀ ਹੈ ਜਿਸ ਨੂੰ ਲੈ ਕੇ 17 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 65ਵਾਟ ਦਾ ਏ.ਸੀ. ਏਡਾਪਟਰ ਵੀ ਮਿਲ ਰਿਹਾ ਹੈ। ਇਸ ਦਾ ਵਜ਼ਨ 1.19 ਕਿਲੋਗ੍ਰਾਮ ਹੈ।


Karan Kumar

Content Editor

Related News