7400mAh ਦੀ ਬੈਟਰੀ ਨਾਲ Acer ਨੇ ਲਾਂਚ ਕੀਤਾ ਸ਼ਾਨਦਾਰ ਟੈਬਲੇਟ ! ਜਾਣੋ ਫੀਚਰਜ਼ ਤੇ ਕੀਮਤ

Saturday, Oct 10, 2026 - 03:00 PM (IST)

7400mAh ਦੀ ਬੈਟਰੀ ਨਾਲ Acer ਨੇ ਲਾਂਚ ਕੀਤਾ ਸ਼ਾਨਦਾਰ ਟੈਬਲੇਟ ! ਜਾਣੋ ਫੀਚਰਜ਼ ਤੇ ਕੀਮਤ

ਗੈਜੇਟ ਡੈਸਕ - ਏਸਰ ਨੇ ਭਾਰਤ 'ਚ ਆਪਣਾ ਲੇਟੈਸਟ ਟੈਬਲੇਟ  Iconia Tab 11 5G ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਨੂੰ ਬਿਨਾਂ ਕਿਸੇ ਰੌਲੇ-ਰੱਪੇ ਦੇ ਖੁਫੀਆ ਢੰਗ ਨਾਲ ਆਪਣੀ ਵੈੱਬਸਾਈਟ 'ਤੇ ਲਿਸਟਿਡ ਕੀਤਾ ਤੇ ਇਸ ਦੇ ਨਾਲ ਹੀ ਇਸ ਦੀ ਕੀਮਤ ਦਾ ਵੀ ਖੁਲਾਸਾ ਕੀਤਾ ਹੈ। ਇਸ ਟੈਬ 'ਚ ਤੁਹਾਨੂੰ 11-ਇੰਚ ਦੀ ਵੱਡੀ ਡਿਸਪਲੇਅ ਮਿਲਦੀ ਹੈ ਤੇ ਇਸ 'ਚ 90Hz ਰਿਫਰੈਸ਼ ਰੇਟ ਹੈ। ਇਸ ਦੇ ਨਾਲ ਹੀ ਇਸ ਨੂੰ ਫਾਸਟ ਚਾਰਜਿੰਗ ਫੀਚਰ ਤੇ 7400mAh ਦੀ ਬੈਟਰੀ ਨਾਲ ਲਾਂਚ ਕੀਤਾ ਗਿਆ ਹੈ, ਜਿਸ 'ਚ ਇਕ ਮੀਡੀਆਡੇਟ ਚਿਪਸੈੱਟ ਲੱਗਾ ਹੋਇਆ ਹੈ। ਇਸ ਟੈਬਲੇਟ 'ਚ ਇਕ ਪਤਲਾ ਪ੍ਰੋਫਾਈਲ ਹੈ ਅਤੇ ਇਹ 8.2mm ਮੋਟਾ ਹੈ। ਆਓ ਇਸ ਦੇ ਬਾਕੀ ਵੇਰੀਐਂਟਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ। 

ਇਸ ਟੈਬਲੇਟ ਦੇ 8GB RAM ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ ਭਾਰਤ 'ਚ ₹23,999 ਹੈ। ਰੈਮ 8GB , 256GB ਸਟੋਰੇਜ ਵੇਰੀਐਂਟ ਦੀ ਕੀਮਤ ₹26,999 ਹੈ। ਇਸ ਨੂੰ ਸਿਲਵਰ ਰੰਗ 'ਚ ਡਿਜ਼ਾਈਨ ਕੀਤਾ ਗਿਆ ਹੈ ਤੇ ਇਹ ਟੈਬਲੇਟ ਕੰਪਨੀ ਨੇ ਆਪਣੇ ਸਟੋਰਾਂ 'ਤੇ ਮੁਹੱਈਆ ਕਰਵਾ ਦਿੱਤੇ ਹਨ। 

ਇਸ 'ਚ  10.95-ਇੰਚ IPS ਡਿਸਪਲੇਅ ਹੈ। ਇਸਦਾ ਰੈਜ਼ੋਲਿਊਸ਼ਨ 1,920 x 1,200 ਪਿਕਸਲ ਹੈ ਅਤੇ ਇਹ 90Hz ਰਿਫਰੈਸ਼ ਰੇਟ ਦਾ ਸਮਰਥਨ ਕਰਦਾ ਹੈ। ਇਸ ਟੈਬਲੇਟ 'ਚ 450 ਨਿਟਸ ਦੀ ਪੀਕ ਬ੍ਰਾਇਟਨੈੱਸ ਹੈ ਅਤੇ ਇਹ ਡਿਵਾਈਸ ਮੀਡੀਆਟੈੱਕ 8755 ਚਿੱਪਸੈੱਟ ਰਾਹੀਂ ਚੱਲਦਾ ਹੈ। ਇਸਦੀ ਬਾਡੀ ਮੈਟਲ ਦੀ ਧਾਤ ਨਾਲ ਬਣੀ ਹੋਈ ਹੈ ਜਿਸ ਭਾਰ 500 ਗ੍ਰਾਮ ਹੈ। ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ 'ਚ 13MP ਕੈਮਰਾ ਹੈ ਜੋ ਆਟੋਫੋਕਸ ਵੀ ਕਰਦਾ ਹੈ ਤੇ ਨਾਲ ਹੀ ਇਸ 'ਚ ਫਲੈਸ਼ਲਾਈਟ ਵੀ ਦਿੱਤੀ ਗਈ ਹੈ। ਇਸ 'ਚ ਵੀਡੀਓ ਕਾਲਾਂ ਲਈ 8MP ਦਾ ਫਰੰਟ ਕੈਮਰਾ ਹੈ। 

ਕਨੈਕਟੀਵਿਟੀ ਦੇ ਮਾਮਲੇ 'ਚ ਇਸ 'ਚ ਸੈਲੂਲਰ ਕਨੈਕਟੀਵਿਟੀ ਸ਼ਾਮਲ ਹੈ ਜੋ ਵਾਇਸ ਕਾਲਿੰਗ ਦੀ ਇਜਾਜ਼ਤ ਦਿੰਦਾ ਹੈ। ਇਸ ਟੈਬਲੇਟ 'ਚ ਇਕ ਸਿਮ ਸਲਾਟ ਹੈ। ਇਸ 'ਚ ਵਾਈ-ਫਾਈ ਸਪੋਰਟ ਵੀ ਹੈ। ਡਿਵਾਈਸ 'ਚ ਆਵਾਜ਼ ਲਈ ਚਾਰ ਸਪੀਕਰ ਹਨ। ਇਸ ਦੇ ਨਾਲ ਹੀ ਸੁਰੱਖਿਆ ਲਈ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ।


author

Sunaina

Content Editor

Related News