ਸ਼ਾਨਦਾਰ ਫੀਚਰਜ਼ ਵਾਲੇ ਇਸ ਟੂ-ਵ੍ਹੀਲਰ ਨੂੰ ਟੁੱਟ ਕੇ ਪੈ ਗਏ ਲੋਕ ! ਕੰਪਨੀ ਨੂੰ ਤਿਆਰ ਕਰਨੇ ਪਏ 1 ਕਰੋੜ ਯੂਨਿਟ

Thursday, Nov 26, 2026 - 11:49 AM (IST)

ਸ਼ਾਨਦਾਰ ਫੀਚਰਜ਼ ਵਾਲੇ ਇਸ ਟੂ-ਵ੍ਹੀਲਰ ਨੂੰ ਟੁੱਟ ਕੇ ਪੈ ਗਏ ਲੋਕ ! ਕੰਪਨੀ ਨੂੰ ਤਿਆਰ ਕਰਨੇ ਪਏ 1 ਕਰੋੜ ਯੂਨਿਟ

ਬਿਜ਼ਨੈੱਸ ਡੈਸਕ - ਟੀ. ਵੀ. ਐੱਸ. ਮੋਟਰ ਕੰਪਨੀ ਨੇ ਤਾਮਿਲਨਾਡੂ ਦੇ ਹੋਸੁਰ ਸਥਿਤ ਆਪਣੇ ਮੈਨੂਫੈਕਚਰਿੰਗ ਪਲਾਂਟ ਤੋਂ ਟੀ. ਵੀ. ਐੱਸ. ਜੁਪੀਟਰ ਦਾ ਇਕ ਕਰੋੜਵਾਂ ਯੂਨਿਟ ਤਿਆਰ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਟੀ. ਵੀ. ਐੱਸ. ਜੁਪੀਟਰ 1 ਕਰੋੜ ਯੂਨਿਟ ਉਤਪਾਦਨ ਦਾ ਅੰਕੜਾ ਹਾਸਲ ਕਰਨ ਵਾਲਾ ਭਾਰਤ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਯੰਗ ਸਕੂਟਰ ਬ੍ਰਾਂਡ ਬਣ ਗਿਆ ਹੈ। ਸਾਲ 2013 ’ਚ ਲਾਂਚ ਹੋਇਆ ਇਹ ਸਕੂਟਰ ਪਿਛਲੇ 13 ਸਾਲਾਂ ਤੋਂ ਭਾਰਤੀ ਪਰਿਵਾਰਾਂ ਦੀ ਪਸੰਦ ਬਣਿਆ ਹੋਇਆ ਹੈ।

ਕੰਪਨੀ ਅਨੁਸਾਰ ਬਿਹਤਰ ਪ੍ਰਦਰਸ਼ਨ, ਮਾਈਲੇਜ, ਆਰਾਮ ਅਤੇ ਆਧੁਨਿਕ ਸਹੂਲਤਾਂ ਸਦਕਾ ਇਸ ਬ੍ਰਾਂਡ ਨੇ ਦੇਸ਼ਭਰ ’ਚ ਗਾਹਕਾਂ ਦਾ ਵਿਸ਼ਵਾਸ ਹਾਸਲ ਕੀਤਾ ਹੈ। ਇਸ ਪ੍ਰਾਪਤੀ ’ਤੇ ਟੀ. ਵੀ. ਐੱਸ. ਮੋਟਰ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨਿਰੁੱਧ ਹਲਦਰ ਨੇ ਕਿਹਾ ਕਿ ਇਕ ਕਰੋੜ ਯੂਨਿਟ ਦਾ ਅੰਕੜਾ ਗਾਹਕਾਂ ਦੇ ਭਰੋਸੇ, ਕਰਮਚਾਰੀਆਂ ਦੀ ਮਿਹਨਤ ਅਤੇ ਕੰਪਨੀ ਦੀ ਮਜ਼ਬੂਤ ਮੈਨੂਫੈਕਚਰਿੰਗ ਤੇ ਡਿਸਟ੍ਰੀਬਿਊਸ਼ਨ ਸਮਰੱਥਾ ਦਾ ਸਬੂਤ ਹੈ।
 


author

Sunaina

Content Editor

Related News