Instagram ਯੂਜ਼ਰਸ ਲਈ ਵੱਡਾ ਅਪਡੇਟ: ਆਇਆ ਕਮਾਲ ਦਾ AI ਫੀਚਰ

Wednesday, Nov 25, 2026 - 08:03 PM (IST)

Instagram ਯੂਜ਼ਰਸ ਲਈ ਵੱਡਾ ਅਪਡੇਟ: ਆਇਆ ਕਮਾਲ ਦਾ AI ਫੀਚਰ

ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਵਰਤਣ ਵਾਲਿਆਂ ਲਈ ਹੁਣ ਕਿਸੇ ਪਸੰਦੀਦਾ ਜਗ੍ਹਾ, ਪ੍ਰੋਡਕਟ ਜਾਂ ਪੋਸਟ ਬਾਰੇ ਜਾਣਕਾਰੀ ਲੈਣ ਲਈ ਵਾਰ-ਵਾਰ ਦੂਜੀ ਐਪ ਖੋਲ੍ਹਣ ਦੀ ਲੋੜ ਨਹੀਂ ਪਵੇਗੀ। Meta ਨੇ ਆਪਣੇ ਖ਼ਾਸ ਏ.ਆਈ. ਏਜੰਟ 'ਮਿਊਜ਼' (Muse) ਨੂੰ ਸਿੱਧਾ ਇੰਸਟਾਗ੍ਰਾਮ ਦੇ ਡਾਇਰੈਕਟ ਮੈਸੇਜ (DM) ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਚੈਟ ਦੇ ਅੰਦਰ ਹੀ ਸਵਾਲ ਪੁੱਛ ਸਕਣਗੇ, ਸ਼ਾਪਿੰਗ ਡੀਲ ਲੱਭ ਸਕਣਗੇ ਅਤੇ ਆਪਣੀ ਯਾਤਰਾ (Travel) ਦੀ ਪਲਾਨਿੰਗ ਵੀ ਕਰ ਸਕਣਗੇ।

ਪੋਸਟ ਸ਼ੇਅਰ ਕਰਦਿਆਂ ਹੀ ਹੋ ਜਾਣਗੇ ਇਹ 5 ਵੱਡੇ ਕੰਮ:
ਟ੍ਰੈਵਲ ਪਲਾਨਿੰਗ 'ਚ ਮਦਦ:
ਜੇਕਰ ਤੁਹਾਨੂੰ ਇੰਸਟਾਗ੍ਰਾਮ 'ਤੇ ਕੋਈ ਸੋਹਣੀ ਕੌਫ਼ੀ ਸ਼ੌਪ ਜਾਂ ਘੁੰਮਣ ਵਾਲੀ ਥਾਂ ਦਿਖਾਈ ਦਿੰਦੀ ਹੈ, ਤਾਂ ਉਸ ਪੋਸਟ ਨੂੰ ਸਿੱਧਾ DM ਵਿੱਚ 'Muse' ਨਾਲ ਸ਼ੇਅਰ ਕਰਕੇ ਤੁਸੀਂ ਉਸ ਨੂੰ ਆਪਣੇ ਟ੍ਰੈਵਲ ਪਲਾਨ ਵਿੱਚ ਸ਼ਾਮਲ ਕਰਨ ਲਈ ਕਹਿ ਸਕਦੇ ਹੋ।
ਸ਼ਾਪਿੰਗ ਡੀਲ ਲੱਭੇਗਾ AI: ਜੇਕਰ ਤੁਹਾਨੂੰ ਕਿਸੇ ਰੀਲ ਜਾਂ ਪੋਸਟ ਵਿੱਚ ਜੁੱਤੀਆਂ ਜਾਂ ਕੋਈ ਹੋਰ ਪ੍ਰੋਡਕਟ ਪਸੰਦ ਆਉਂਦਾ ਹੈ, ਤਾਂ ਪੋਸਟ ਸ਼ੇਅਰ ਕਰਦਿਆਂ ਹੀ 'Muse' ਇੰਟਰਨੈੱਟ ਤੋਂ ਉਸ ਪ੍ਰੋਡਕਟ 'ਤੇ ਚੱਲ ਰਹੀਆਂ ਬਿਹਤਰੀਨ ਡੀਲਜ਼ ਲੱਭ ਕੇ ਦੇਵੇਗਾ।
ਮਿਸ ਹੋਈ ਚੈਟ ਦਾ ਸਾਰ: ਜੇਕਰ ਕਿਸੇ ਗਰੁੱਪ ਜਾਂ ਦੂਜੇ DM ਵਿੱਚ ਹੋਈ ਲੰਬੀ ਗੱਲਬਾਤ ਤੁਸੀਂ ਪੜ੍ਹ ਨਹੀਂ ਸਕੇ, ਤਾਂ 'Muse' ਉਸ ਚੈਟ ਨੂੰ ਸਮਝਣ ਅਤੇ ਉਸ ਦਾ ਸਾਰ ਦੱਸਣ ਵਿੱਚ ਵੀ ਮਦਦ ਕਰੇਗਾ।
ਸੇਵ ਕੀਤੀਆਂ ਪੋਸਟਾਂ ਦੀ ਸੰਭਾਲ: 'Muse' ਤੁਹਾਡੀਆਂ ਬੁੱਕਮਾਰਕ ਕੀਤੀਆਂ ਪੋਸਟਾਂ ਅਤੇ ਰੀਲਾਂ ਨੂੰ 'ਕਲੈਕਸ਼ਨਜ਼' ਨਾਮ ਦੇ ਕਸਟਮ ਫੋਲਡਰਾਂ ਵਿੱਚ ਸਲੀਕੇ ਨਾਲ ਤਰਤੀਬ ਦੇਵੇਗਾ, ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਲੱਭਣਾ ਆਸਾਨ ਹੋਵੇ।
ਰੈਸਿਪੀ ਤੋਂ ਗ੍ਰੋਸਰੀ ਲਿਸਟ ਤੇ ਫੈਸ਼ਨ ਆਈਡੀਆ: ਇਹ AI ਏਜੰਟ ਸੇਵ ਕੀਤੀ ਕਿਸੇ ਰੈਸਿਪੀ ਵੀਡੀਓ ਨੂੰ ਦੇਖ ਕੇ ਤੁਹਾਡੇ ਲਈ ਰਾਸ਼ਨ (Grocery) ਦੀ ਲਿਸਟ ਤਿਆਰ ਕਰ ਸਕਦਾ ਹੈ ਅਤੇ ਸੇਵ ਕੀਤੀਆਂ ਫੈਸ਼ਨ ਰੀਲਾਂ ਦੇ ਆਧਾਰ 'ਤੇ ਨਵੇਂ ਆਊਟਫਿੱਟ ਆਈਡੀਆ ਵੀ ਸੁਝਾ ਸਕਦਾ ਹੈ।

ਪਹਿਲੇ ਪੜਾਅ 'ਚ ਇਨ੍ਹਾਂ 5 ਦੇਸ਼ਾਂ 'ਚ ਹੋਇਆ ਰੋਲਆਊਟ
ਮੇਟਾ ਅਨੁਸਾਰ, iOS ਅਤੇ ਐਂਡਰਾਇਡ ਯੂਜ਼ਰਸ ਲਈ ਇੰਸਟਾਗ੍ਰਾਮ DM ਵਿੱਚ 'Muse' ਦੀ ਇਹ ਸਹੂਲਤ ਸ਼ੁਰੂਆਤੀ ਤੌਰ 'ਤੇ ਅਮਰੀਕਾ, ਕੈਨੇਡਾ, ਮੈਕਸੀਕੋ, ਜਾਪਾਨ ਅਤੇ ਸਿੰਗਾਪੁਰ ਵਿੱਚ ਸ਼ੁਰੂ ਕੀਤੀ ਗਈ ਹੈ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਯੂਜ਼ਰ ਦੀ ਇਜਾਜ਼ਤ ਤੋਂ ਬਿਨਾਂ 'Muse' ਅਕਾਊਂਟ ਵਿੱਚ ਕੋਈ ਬਦਲਾਅ ਨਹੀਂ ਕਰੇਗਾ। ਫਿਲਹਾਲ ਭਾਰਤ ਵਿੱਚ ਇਸ ਫੀਚਰ ਦੇ ਲਾਂਚ ਹੋਣ ਦੀ ਤਰੀਕ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


author

Inder Prajapati

Content Editor

Related News