11,000 mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ 5G ਫੋਨ ! ਜਾਣੋ ਫੀਚਰਜ਼ ਤੇ ਕੀਮਤ
Thursday, Nov 26, 2026 - 12:20 PM (IST)
ਗੈਜੇਟ ਡੈਸਕ- ਜਲਦ ਹੀ ਭਾਰਤੀ ਅਤੇ ਗਲੋਬਲ ਮਾਰਕੀਟ 'ਚ Poco ਦਾ ਨਵਾਂ ਸਮਾਰਟਫੋਨ ਲਾਂਚ ਹੋਣ ਵਾਲਾ ਹੈ। Poco ਦਾ ਇਹ ਸਮਾਰਟਫੋਨ Poco X9 Pro Max ਵਜੋਂ ਜਾਣਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ, ਇਹ ਸਮਾਰਟਫੋਨ ਚੀਨ 'ਚ ਲਾਂਚ ਕੀਤੇ ਜਾਣ ਵਾਲੇ Redmi Turbo 6 Max ਦਾ ਰੀਬ੍ਰਾਂਡਿਡ ਵਰਜ਼ਨ ਹੋਵੇਗਾ। Poco ਨੇ ਆਪਣੇ ਆਉਣ ਵਾਲੇ ਸਮਾਰਟਫੋਨ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਕੁਝ ਵੇਰਵੇ ਆਨਲਾਈਨ ਸਾਹਮਣੇ ਆਏ ਹਨ। ਟਿਪਸਟਰ ਦੇ ਅਨੁਸਾਰ, ਫੋਨ 'ਚ 11,000 mAh ਬੈਟਰੀ, LPDDR5X RAM, ਅਤੇ UFS 4.1 ਅੰਦਰੂਨੀ ਸਟੋਰੇਜ ਹੋ ਸਕਦੀ ਹੈ।
ਇਸ ਦੌਰਾਨ Tipster Debayan Roy ਨੇ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਇਸ ਫੋਨ ਬਾਰੇ ਵੇਰਵੇ ਸਾਂਝੇ ਕੀਤੇ ਹਨ। ਇਸ ਫੋਨ 'ਚ 7-ਇੰਚ ਦਾ 2K ਫਲੈਟ LTPS OLED ਪੈਨਲ ਹੈ, ਇਸ ਦੀ ਰਿਫ੍ਰੈਸ਼ ਰੇਟ 185 Hz ਤੱਕ ਹੋ ਸਕਦੀ ਹੈ। Poco ਦੇ ਆਉਣ ਵਾਲੇ ਸਮਾਰਟਫੋਨ 'ਚ 11,000 mAh ਦੀ ਬੈਟਰੀ 100 W ਵਾਇਰਡ ਚਾਰਜਿੰਗ ਲਈ ਸਪੋਰਟ ਦੇ ਨਾਲ ਹੈ। ਇਹ ਫੋਨ IP69 ਰੇਟਿੰਗ ਦੇ ਨਾਲ ਆਵੇਗਾ। ਇਸ ਦੇ ਨਾਲ ਹੀ ਫੋਨ 'ਚ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
Poco ਦੇ ਆਉਣ ਵਾਲੇ ਫੋਨ ਨੂੰ MediaTek Dimensity 9500 ਜਾਂ MediaTek Dimensity 9600M ਚਿੱਪਸੈੱਟ ਰਾਹੀਂ ਸੰਚਾਲਿਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਫੋਨ ਨੂੰ 12GB LPDDR5X ਰੈਮ ਅਤੇ 512GB UFS 4.1 ਇੰਟਰਨਲ ਸਟੋਰੇਜ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ 'ਚ ਇਕ ਡਿਊਲ ਰੀਅਰ ਕੈਮਰਾ ਸੈੱਟਅੱਪ ਹੋਵੇਗਾ, ਜਿਸ 'ਚ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ ਵਾਲਾ 50-ਮੈਗਾਪਿਕਸਲ ਪ੍ਰਾਇਮਰੀ ਕੈਮਰਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਫੋਨ 'ਚ ਅਲਟਰਾ ਵਾਈਡ ਸੈਂਸਰ ਮੌਜੂਦ ਹੋਵੇਗਾ, ਫਿਲਹਾਲ ਇਸ ਫੋਨ ਦੇ ਫਰੰਟ ਕੈਮਰੇ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਪੋਕੋ ਨੇ ਫਿਲਹਾਲ ਆਪਣੇ ਆਉਣ ਵਾਲੇ ਫੋਨ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਰਿਪੋਰਟਾਂ ਅਨੁਸਾਰ ਇਸ ਫੋਨ ਨੂੰ ਅਗਲੇ ਸਾਲ ਮਾਰਚ 2027 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਦੇ ਸਪੈਕੀਫਿਕੇਸ਼ਨਾਂ ਦੇ ਆਧਾਰ 'ਤੇ ਇਹ ਅੰਦਾਜ਼ਾ ਲਾਇਆ ਜਾ ਸਕਦੈ ਕਿ ਇਹ 60,000 ਰੁਪਏ ਦੀ ਰੇਂਜ 'ਚ ਉਪਲਬਧ ਹੋਵੇਗਾ।
